ਜੀਵਨ ਦੇ ਸਹੀ ਦ੍ਰਿਸ਼ਟੀਕੋਨ ਲਈ ਸੁਤੰਤਰਤਾ ਅਤੇ ਲੋੜ ਦੇ ਸੁਮੇਲ ਵੱਲ ਇੱਕੋ ਸਮੇਂ ਧਿਆਨ ਦੇਣਾ ਬਣਦਾ ਹੈ। ਮਨੁੱਖੀ ਅਸਤਿਤਵ ਦੇ ਮਹੱਤਵ ਨੂੰ ਸਮਝਣ ਦੀ ਲੋੜ ਹੈ। ਅਜਿਹੀ ਜੀਵਨ-ਦ੍ਰਿਸ਼ਟੀ ਲਈ ਕੀਰਕੇਗਾਰਦ ਸੰਘਰਸ਼ ਕਰਦਾ ਰਿਹਾ ਸੀ। ਅਸਤਿਤਵ ਨੂੰ ਗੁਣਾਤਮਕ ਆਧਾਰ ਪ੍ਰਦਾਨ ਕਰਨਾ ਜ਼ਰੂਰੀ ਹੈ। ਸ਼ਾਇਦ ਇਸੇ ਕਾਰਨ ਕੀਰਕੇਗਾਰਦ ਨੇ ਆਪਣੀ ਪੁਸਤਕ ਦਾ ਨਾਂ ਅਤੇ ਉਪ ਨਾਂ Concluding unscientific Postscript: an existential Contribution ਰੱਖਿਆ ਹੋਣੈ।
2. ਮਾਰਟਿਨ ਬੂਬਰ (Martin Buber) 1878-1965
ਮਾਰਟਿਨ ਬੂਬਰ ਯਹੂਦੀਆਂ ਦਾ ਪ੍ਰਸਿੱਧ ਧਾਰਮਿਕ ਦਾਰਸ਼ਨਿਕ ਸੀ। ਉਸਦੀਆਂ ਮੁਢਲੀਆਂ ਲਿਖਤਾਂ ਤੇ ਰਹੱਸਵਾਦ ਦਾ ਪ੍ਰਭਾਵ ਸੀ। ਬੂਬਰ ਅਨੁਸਾਰ ਬੰਦਿਆਂ ਦਾ ਆਪਣੇ ਅਨੁਭਵ ਅਤੇ ਵਾਤਾਵਰਨ ਨਾਲ ਦੂਹਰਾ ਸੰਬੰਧ ਹੈ। 1. ਸਥਿਤੀ-ਗਿਆਨ (Orientation) ਅਤੇ 2. ਸਾਕਾਰ ਕਰਨਾ (Realization) ਇਨ੍ਹਾਂ ਵਿੱਚੋਂ ਸਥਿਤੀ ਗਿਆਨ ਬਾਹਰਮੁਖੀ ਵਤੀਰਾ ਹੈ ਜੋ ਵਾਤਾਵਰਨ ਨੂੰ ਗਿਆਨ ਅਤੇ ਇਸਦੀ ਵਰਤੋਂ ਲਈ ਤਿਆਰ ਕਰਦਾ ਹੈ ਅਤੇ 'ਸਾਕਾਰ ਕਰਨਾ' ਦੁਆਰਾ ਜੀਵਨ ਦੇ ਅੰਤਰੀਵੀ ਅਰਥ ਪੈਦਾ ਹੁੰਦੇ ਹਨ ਅਤੇ ਇਹ ਤੀਬਰ ਪ੍ਰਤੱਖਣ ਅਤੇ ਹੋਂਦ ਵਿੱਚੋਂ ਪੈਦਾ ਹੁੰਦੇ ਹਨ। ਬੂਬਰ ਆਪਣੀ ਕਥਨੀ ਅਤੇ ਕਰਨੀ ਨਾਲ ਆਪਣੇ ਅਸਤਿਤਵ ਨੂੰ ਪ੍ਰਮਾਣਿਕ ਬਣਾਉਣ ਵਿੱਚ ਸਫ਼ਲ ਹੋਇਆ।
ਬੂਬਰ ਦੇ ਮੁੱਖ ਸੰਕਲਪ
ਸੰਵਾਦ (Dialogue)
ਜਦੋਂ ਬੰਦੇ ਆਪਸ ਵਿੱਚ ਗੱਲਾਂ ਕਰਦੇ ਹਨ, ਉਹ ਪ੍ਰਤੱਖ ਰੂਪ ਵਿੱਚ ਇੱਕ ਦੂਜੇ ਨੂੰ ਨੀਝ ਲਾ ਕੇ ਪੜਚੋਲਦੇ ਹਨ। ਨਿਰੀਖਕ, ਨਿਰੀਖਣ-ਅਧੀਨ ਦੇ ਚਿਹਰੇ ਨੂੰ ਵੀ ਪੜ੍ਹਦਾ ਹੈ। ਨਿਰੀਖਕ ਅਜਿਹੀ ਪੁਜੀਸ਼ਨ ਲੈਂਦਾ ਹੈ ਜਿਸ ਨਾਲ ਉਹ ਆਪਣੇ ਆਬਜੈਕਟ ਨੂੰ ਸੁਤੰਤਰ ਰੂਪ ਵਿੱਚ ਵਿਚਰਦਾ ਵੇਖ ਸਕੇ। ਉਹ ਗੁਣਾਂ ਵੱਲ ਧਿਆਨ ਨਹੀਂ ਦਿੰਦਾ ਕਿਉਂਕਿ ਗੁਣ ਬੰਦੇ ਨੂੰ ਸਮਝਣ ਵਿੱਚ ਗੁੰਮਰਾਹ ਕਰਦੇ ਹਨ। ਇੱਕ ਦੂਜੇ ਨੂੰ ਜਾਣਨ ਵਾਲੇ ਬੰਦੇ ਜੋ ਬੋਲ ਬੋਲਦੇ ਹਨ, ਉਨ੍ਹਾਂ ਦਾ ਮਹੱਤਵ ਹੁੰਦਾ ਹੈ। ਖੂਬਰ ਬੰਦਿਆਂ ਨੂੰ 'ਮੈਂ-ਤੂੰ' ਸੰਬੰਧਾਂ ਵਿੱਚ ਰੁੱਝੇ ਵੇਖਦਾ ਹੈ। ਇਹ ਸੰਬੰਧ ਹੀ ਯਥਾਰਥਕ ਹੁੰਦੇ ਹਨ। 'ਮੈਂ-ਇਹ’ ਸੰਬੰਧ ਤਾਂ ਕੇਵਲ ਇੱਕ ਦੂਜੇ ਅੱਗੇ ਖੜ੍ਹੇ ਹੀ ਦਿਸਿਆ ਕਰਦੇ ਹਨ। ਸੰਵਾਦ ਤਿੰਨ ਪ੍ਰਕਾਰ ਦੇ ਹਨ। ਸਹੀ ਸੰਵਾਦ ਸਮੇਂ ਦੂਜਾ ਹਾਜ਼ਰ ਹੁੰਦਾ ਹੈ। ਤਕਨੀਕੀ ਸੰਵਾਦ ਬਾਹਰੀ ਸਮਝ ਲਈ ਹੁੰਦਾ ਹੈ। ਮੋਨੋਲਾਗ ਇੱਕ-ਤਰਫ਼ਾ ਹੁੰਦਾ ਹੈ।
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 34