ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਿਵਰਤਨ ਸਮਾਂ (Moment of Transition)

ਸਾਡਾ ਜੀਵਨ ਇਹ-ਲੋਕ ਅਤੇ ਉਹ-ਲੋਕ ਦਰਮਿਆਨ ਘਿਰਿਆ ਹੋਇਆ ਹੈ। ਇਨ੍ਹਾਂ ਵਿਚਕਾਰ ਕੋਈ ਸੰਬੰਧ ਨਹੀਂ। ਕੇਵਲ ਵਾਸਤਵਿਕ ਪਰਿਵਰਤਨ ਹੀ ਸਮੇਂ ਦਾ ਮਹੱਤਵ ਹੈ।

ਸ਼ਬਦ (Word)

ਜਦੋਂ ਬੰਦਾ ਪਰਮਾਤਮਾ ਨਾਲ ਸੰਵਾਦ ਰਚਾਏ ਬਿਨਾਂ ਬੰਦਿਆਂ ਨਾਲ ਗੱਲ ਕਰਨੀ ਚਾਹੁੰਦਾ ਹੈ ਤਾਂ ਉਸਦੇ ਸ਼ਬਦ ਸੰਪੂਰਨ ਨਹੀਂ ਮੰਨੇ ਜਾ ਸਕਦੇ। ਪਰਮਾਤਮਾ ਨਾਲ ਸੰਵਾਦ ਰਚਾਉਣ ਦੇ ਨਾਲ਼-ਨਾਲ਼ ਬੰਦਿਆਂ ਨਾਲ ਸੰਵਾਦ ਰਚਾਉਣਾ ਪਰਮਾਵੱਸ਼ਕ ਹੈ ਨਹੀਂ ਤਾਂ ਅਜਿਹੇ ਸ਼ਬਦ ਭਟਕਣ ਦੀ ਅਵਸਥਾ ਗ੍ਰਹਿਣ ਕਰ ਸਕਦੇ ਹਨ।

ਜ਼ਿੰਮੇਵਾਰੀ(Responsibility)

ਅਮਲੀ ਜ਼ਿੰਮੇਵਾਰੀ ਉੱਥੇ ਹੁੰਦੀ ਹੈ ਜਿੱਥੇ ਯਥਾਰਥਕ ਪ੍ਰਤਿ-ਉੱਤਰ ਹੁੰਦਾ ਹੈ। ਕਿਸੇ ਨਾਲ ਕੀ ਵਾਪਰਦਾ ਹੈ? ਉਸਨੂੰ ਵੇਖਣਾ, ਸੁਣਨਾ ਅਤੇ ਮਹਿਸੂਸ ਕਰਨਾ ਬਣਦਾ ਹੈ। ਸਵੈ-ਜ਼ਿੰਮੇਵਾਰੀ ਉਦੋਂ ਪਾਰਦਰਸ਼ੀ ਬਣਦੀ ਹੈ ਜਦੋਂ ਇਹ ਸੁਤੰਤਰ ਹੁੰਦੀ ਹੈ। ਸੰਵਾਦ ਵਾਲਾ ਬੰਦਾ ਅਸਲ ਜ਼ਿੰਮੇਵਾਰੀ ਨਿਭਾਉਂਦਾ ਹੈ।

ਬੰਦਾ ਅਤੇ ਰੱਬ (Man and God)

ਬੰਦਾ ਲਕੀਰ ਦਾ ਫ਼ਕੀਰ ਨਹੀਂ। ਉਸ ਨੂੰ ਸੁਤੰਤਰ ਹੋਂਦ ਵਜੋਂ ਸਿਰਜਿਆ ਗਿਆ ਹੈ। ਬੰਦੇ ਦੀ ਰੱਬ ਦੇ ਸਾਹਮਣੇ ਵੀ ਸੁਤੰਤਰਤਾ ਹੈ। ਉਸਦੇ ਅੱਗੇ ਝੁਕਣ ਲਈ ਵੀ ਸੁਤੰਤਰ ਹੈ। ਉਸ ਅੱਗੇ ਇਨਕਾਰੀ ਹੋਣ ਲਈ ਵੀ ਸੁਤੰਤਰ ਹੈ। ਸਵਰਗ ਬੰਦੇ ਲਈ ਚੁੱਪ ਹੈ। ਕੇਵਲ ਗ੍ਰੰਥਾਂ ਰਾਹੀਂ ਹੀ ਬੰਦੇ ਨੂੰ ਪਤਾ ਚੱਲਦਾ ਹੈ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ। ਗ੍ਰੰਥ ਵਿਅਕਤੀ ਨੂੰ ਹੀ ਨਹੀਂ ਸਮੂਹ ਨੂੰ ਵੀ ਸੰਬੋਧਤ ਹੁੰਦੇ ਹਨ। ਰੱਬ ਵਾਰ ਵਾਰ ‘ਤੂੰਆਂ' ਨੂੰ ਬਹੁਵਚਨੀ ਸੰਬੋਧਨ ਕਰਦਾ ਹੈ ਅਤੇ ਇਨ੍ਹਾਂ 'ਤੂੰਆਂ' (There) ਵਿੱਚ ਹਰ ਵਿਅਕਤੀ ਸ਼ਾਮਲ ਹੁੰਦਾ ਹੈ।

ਪ੍ਰਕਿਰਤੀ (Nature)

ਕਿਰਤੀ ਰੱਬ ਦੇ ਬੋਲਾਂ ਨਾਲ ਭਰੀ ਪਈ ਹੈ ਪਰ ਕੋਈ ਸੁਣੇ ਵੀ।

ਸੰਤ/ਮਹਾਤਮਾ/ਦੇਵਤੇ (Angels)

ਇਹ ਮੰਨਿਆ ਜਾਂਦਾ ਹੈ ਕਿ ਰੱਬ ਨੇ ਸੰਤਾਂ/ਮਹਾਤਮਾਵਾਂ/ਦੇਵਤਿਆਂ ਦੀ ਸਰਕਾਰ ਬਣਾਈ ਹੈ ਜੋ ਧਰਤੀ ਉਪਰ ਇਨਸਾਫ਼ ਕਰੇ ਅਤੇ ਕਮਜ਼ੋਰਾਂ, ਗਰੀਬਾਂ ਦੀ ਰੱਖਿਆ ਕਰੇ ਜਿਨ੍ਹਾਂ ਨਾਲ ਹਮੇਸ਼ਾ ਧੱਕਾ ਹੁੰਦਾ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 35