ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਤਾ (ਬੰਦੇ ਦੀ ਬਣਤਰ) (The Structure of the subject)

ਕਰਤਾ ਜਾਂ ਬੰਦਾ ਸਾਰ (ਗੁਣ) ਰੱਖਦਾ ਹੈ ਅਤੇ ਉਸਦੀ ਰਚਨਾ/ਬਣਤਰ ਹੈ। ਇਹ ਗੁਣਾਂ ਦੀ ਗੁਥਲੀ ਹੈ ਅਤੇ ਆਪਣੀ ਸਮਰੱਥਾ ਨਾਲ ਅਮਲ ਕਰਦਾ ਹੈ। ਬੰਦਾ ਅਜਿਹੀ ਸਮੱਗਰੀ ਹੈ ਜਿਸਦੀ ਸਮੱਗਰੀ ਦਾ ਰੂਪ ‘ਰਹਾਨੀ ਆਪਾ' ਹੈ। ਅਜਿਹੀ ਵਾਸਤਵਿਕਤਾ ਜੋ ਅਜਿਹਾ ਜੀਵਨ ਜਿਉਂਦਾ ਹੈ ਜੋ ਨਾ ਕੇਵਲ ਜੀਵ-ਵਿਗਿਆਨਕ ਅਤੇ ਪ੍ਰਵਿਰਤੀ ਮੁਲਕ ਹੈ ਸਗੋਂ ਬੁੱਧੀ ਅਤੇ ਇੱਛਾ ਦਾ ਜੀਵਨ ਵੀ ਹੈ। ਸਾਧਾਰਨ ਬੁੱਧੀ ਵਾਲਿਆਂ ਦੀ ਇਹ ਭੁੱਲ ਹੈ, ਜਦੋਂ ਉਹ ਕਹਿੰਦੇ ਹਨ ਕਿ ਆਤਮਨਿਸ਼ਠਤਾ ਦੀ ਕੋਈ ਸਮਝਣਯੋਗ ਰਚਨਾ ਨਹੀਂ ਹੈ- ਅਖੇ, ਇਸਦੀ ਤਾਂ ਅਸੀਮ ਡੂੰਘਾਈ ਹੈ। ਅਖੇ, ਇਸਦੀ ਕੋਈ ਕ੍ਰਿਤੀ ਨਹੀਂ; ਅਖੇ, ਇਹ ਤਾਂ ਨਿਰਰਥਕ ਖਾਈ ਹੈ।

ਅਸਤਿਤਵ ਦੀ ਅੰਤਰ-ਪ੍ਰੇਰਣਾ (Intution of being)

ਅਸਤਿਤਵ ਵੀ ਅੰਤਰ-ਪ੍ਰੇਰਣਾ ਦਾ ਬੋਧ ਸਿੱਧਾ ਅਤੇ ਤੁਰੰਤ ਹੁੰਦਾ ਹੈ। ਇਹ ਤਰਕਪੂਰਨਤਾ ਜਾਂ ਵਿਆਖਿਆ ਤੋਂ ਬੇਹਤਰ ਹੁੰਦਾ ਹੈ। ਇਹ ਬੰਦੇ ਦੇ ਯਥਾਰਥ ਦੀ ਜਾਗਰੂਕਤਾ ਹੁੰਦੀ ਹੈ। ਇਹ ਫ਼ੈਸਲਾਕੁਨ ਹੁੰਦੀ ਹੈ। ਇਸ ਦਾ ਲੱਛਣ ਪ੍ਰਭੁਤਾਸ਼ਾਲੀ ਹੋਣਾ ਹੈ। ਇਹ ਸਮਝਣਯੋਗ ਵਸਤੂ ਦੀ ਪਕੜ ਹੁੰਦੀ ਹੈ। ਇਹ ਬੌਧਿਕ ਅਧਿਆਤਮਕਤਾ ਦੀ ਮੰਗ ਕਰਦੀ ਹੈ। ਮੇਰੀਟੇਨ ਕਹਿੰਦਾ ਹੈ ਕਿ ਦਿਲਚਸਪ ਗੱਲ ਇਹ ਹੈ ਕਿ ਫ਼ਿਲਾਸਫ਼ਰ ਕਾਂਟ (Kant) ਇਸ ਤੋਂ ਪਲਾਇਨ ਕਰਦਾ ਰਿਹਾ। ਅਸਤਿਤਵਵਾਦੀਆਂ ਦੀ ਆਮਦ ਤੋਂ ਪਹਿਲਾਂ ਹੋਰ ਅਨੇਕਾਂ ਦਾਰਸ਼ਨਿਕ ਵੀ ਅੰਤਰ-ਪ੍ਰੇਣਾ ਤੋਂ ਭਾਜਵਾਦੀ ਹੀ ਰਹੇ।

ਅਸਤਿਤਵ ਦੀ ਕਿਰਿਆ (The Act of Existing)

ਮੇਰੀਟੇਨ ਦਾ ਅਸਤਿਤਵਵਾਦ ਕੀਰਕੇਗਾਰਦ, ਗੈਬਰੀਲ ਮਾਰਸ਼ਲ, ਜਾਂ ਪਾਲ ਸਾਰਤਰ ਤੋਂ ਭਿੰਨ ਸੀ। ਪ੍ਰਮਾਣਿਕ ਅਸਤਿਤਵਵਾਦ ਅਨੁਸਾਰ ਅਸਤਿਤਵ ਦੀ ਪ੍ਰਮੁੱਖਤਾ ਦ੍ਰਿੜ੍ਹ ਕੀਤੀ ਜਾਂਦੀ ਹੈ ਪਰ ਇਸਦੇ ਸਾਰ ਜਾਂ ਪ੍ਰਕ੍ਰਿਤੀ ਨੂੰ ਸੰਭਾਲਿਆ ਜਾਂਦਾ ਹੈ। ਮੇਰੀਟੇਨ ਉਨ੍ਹਾਂ ਦਾਰਸ਼ਨਿਕਾਂ ਦਾ ਵਿਰੋਧ ਕਰਦਾ ਹੈ ਜੋ ਕਹਿੰਦੇ ਹਨ ਕਿ ਸਾਰ ਪੈਦਾ ਕੀਤਾ ਜਾਂਦਾ ਹੈ ਅਤੇ ਫਿਰ ਅਸਤਿਤਵ ਹੋਂਦ ਵਿੱਚ ਆਉਂਦਾ ਹੈ। ਉਹ ਇਸ ਗੱਲ ਦਾ ਸਮਰਥਕ ਸੀ ਕਿ ਸਾਰ ਅਸਤਿਤਵ ਤੋਂ ਪਹਿਲਾਂ ਨਹੀਂ ਹੋ ਸਕਦਾ।

ਪਿਆਰ (Love)

ਅਸਤਿਤਵਵਾਦੀਆਂ ਲਈ ਪਿਆਰ ਕੇਵਲ ਆਨੰਦ ਦਾ ਸੰਵੇਗ ਨਹੀਂ, ਇਹ ਤਾਂ ਜਿਉਂਦੇ ਬੰਦੇ ਦਾ ਅਸਲ ਮਾਅਨਾ ਹੈ। ਪਿਆਰ ਨਾਲ ਅਸਤਿਤਵ ਆਪਣੀ ਹੋਂਦ ਨੂੰ ਉਚਿਆਂਦਾ ਹੈ। ਗਿਫਟ ਵਾਂਗ ਇਹ ‘ਪ੍ਰਾਪਤ’ ਕਰਨ ਨਾਲੋਂ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 39