ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੰਮਦੀ। ਇਹ ਤਾਂ ਅੰਤਰੀਵ ਦੇ ਸੰਸਾਰ ਨਾਲ ਸੰਘਰਸ਼ ਵਿੱਚੋਂ ਪੈਦਾ ਹੁੰਦੀ ਹੈ। ਉਂਜ ‘ਜਣਾ’ ਅਤੇ ‘ਸ਼ਖ਼ਸੀਅਤ' ਦੋ ਵੱਖਰੀਆਂ ਹੋਦਾਂ ਨਹੀਂ ਹਨ। ਸ਼ਖ਼ਸ਼ੀਅਤ 'ਮੈਂ+ਤੂੰ' ਹੁੰਦੀ ਹੈ। ਅਰਥਾਤ ਇਹ ਦੂਜੀ ਮੈਂ ਹੁੰਦੀ ਹੈ। ਦੂਜਿਆਂ ਨਾਲ ਮੇਲ-ਮਿਲਾਪ ਤੋਂ ਪੈਦਾ ਹੋਣਾ ਇਸਦਾ ਪਰਮ-ਲੱਛਣ ਹੈ। ਸ਼ਖ਼ਸੀਅਤ ਵਿੱਚ ਦੈਵੀ ਤੱਤ ਸ਼ਾਮਲ ਹੁੰਦਾ ਹੈ। ਉਸ ਅੰਦਰ ਸੰਸਾਰ ਅਤੇ ਦੈਵਤਾ ਦਰਮਿਆਨ ਟੱਕਰ ਚਲਦੀ ਰਹਿੰਦੀ ਹੈ। ਇਹ ਇਤਿਹਾਸ ਅਤੇ ਸਮਾਜ ਨਾਲ ਸੰਬੰਧਤ ਹੁੰਦੀ ਹੈ। ਬਰਦੀਏਵ ਲਿਖਦਾ ਹੈ 'Everything mechanical, everything automatic in man is not personal, it is impersonal, it is antithetic (ਵਿਪਰਿਤ) to the image of Personality.'

ਮਾਲਕ, ਦਾਸ ਅਤੇ ਸੁਤੰਤਰ ਮਨੁੱਖ (Master, Slave and Free man)

ਬੰਦੇ ਤਿੰਨ ਹਾਲਤਾਂ ਵਿੱਚ ਵਿਚਰਦੇ ਹਨ। ਅਰਥਾਤ ਉਨ੍ਹਾਂ ਦੀ ਚੇਤਨਾ ਦੀਆਂ ਤਿੰਨ ਬਣਤਰਾਂ ਹਨ- ਮਾਲਕ, ਦਾਸ, ਸੁਤੰਤਰ ਆਦਮੀ। ਮਾਲਕ ਅਤੇ ਦਾਸ ਇੱਕ ਦੂਜੇ ਨਾਲ ਸੰਬੰਧਤ ਹਨ। ਇੱਕ ਬਿਨਾਂ ਦੁਜੇ ਦੀ ਕੋਈ ਹੋਂਦ ਨਹੀਂ। ਸੁਤੰਤਰ ਬੰਦੇ ਦਾ ਆਪਣਾ ਅਸਤਿਤਵ ਹੁੰਦਾ ਹੈ। ਮਾਲਕ, ਦਾਸ ਦੇ ਰਾਹੀਂ ਹੋਂਦ ਰੱਖਦਾ ਹੈ ਅਤੇ ਦਾਸ ਆਪਣੇ ਮਾਲਕ ਰਾਹੀਂ। ਸੁਤੰਤਰ ਬੰਦਾ ਦੂਜਿਆਂ ਨਾਲ਼ ਸੁਤੰਤਰਤਾ ਨਾਲ ਵਿਵਹਾਰ ਕਰਦਾ ਹੈ। ਲੋੜ ਵਿੱਚੋਂ ਪੈਦਾ ਹੋਣ ਵਾਲੀ ਸੁਤੰਤਰਤਾ ਅਸਲੀ ਸੁਤੰਤਰਤਾ ਨਹੀਂ ਹੁੰਦੀ। ਮਾਲਕ ਨੂੰ ਦਾਸ ਦੀ ਲੋੜ ਹੈ, ਦਾਸ ਨੂੰ ਮਾਲਕ ਦੀ। ਬੰਦੇ ਨੂੰ ਮਾਲਕ ਨਹੀਂ ਸਗੋਂ ਸੁਤੰਤਰ ਬਣਨਾ ਚਾਹੀਦਾ ਹੈ। Plato truly said, the tyrant is himself a slave. The enslaving of another, is also the enslaving of one-self.

ਸੁਤੰਤਰ ਬੰਦਾ ਸਵੈ-ਸ਼ਾਸਤ ਹੁੰਦਾ ਹੈ, ਕਿਸੇ ਦੁਆਰਾ ਸ਼ਾਸਤ (Governed) ਨਹੀਂ ਹੁੰਦਾ। ਉਸਦੀ ਸਵੈ-ਸਰਕਾਰ ਦੀ ਆਪਣੀ ਹੋਂਦ ਹੁੰਦੀ ਹੈ ਜੋ ਕਿ ਸ਼ਖ਼ਸੀਅਤ ਬਣ ਚੁਕੀ ਹੁੰਦੀ ਹੈ। ਮਿੱਥ ਵੀ ਬੰਦੇ ਨੂੰ ਗੁਲਾਮ ਬਣਾਉਂਦੇ ਹਨ। ਸੁਤੰਤਰ ਬੰਦਾ ਮਿੱਥਾਂ ਅਧੀਨ ਕਦੀ ਨਹੀਂ ਡੋਲਦਾ। ਸੁਤੰਤਰ ਬੰਦਾ ਮਾਲਕ ਬਣਨਾ ਵੀ ਪਸੰਦ ਨਹੀਂ ਕਰਦਾ।

6. ਪਾਲ ਟਿਲਿਕ (Paul Tillich) 1886-1965

ਪਾੱਲ ਟਿਲਿਕ ਪ੍ਰੋਟੈਸਟੈਂਟ ਧਰਮ ਸ਼ਾਸਤਰੀ ਸੀ। ਉਸਦਾ ਜਨਮ ਪਰਸ਼ੀਆ ਦੇ ਪ੍ਰਾਂਤ ਵਿਚ 1886 ਈ: ਵਿੱਚ ਹੋਇਆ। ਉਸਦੇ ਮਾਤਾ-ਪਿਤਾ ਦੋਨੋਂ ਹੀ ਧਾਰਮਿਕ ਵਿਅਕਤਿਤਵ ਦੇ ਸੁਆਮੀ ਸਨ। ਪਹਿਲਾਂ ਉਹ ਜਰਮਨ ਰੋਮਾਂਟਿਕ ਕਵਿਤਾ ਦੇ ਪ੍ਰਭਾਵ ਹੇਠ ਆਇਆ। ਉਹ 1940 ਈ: ਵਿੱਚ ਅਮਰੀਕਾ ਦੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 45