ਨਾਲ ਮਿਲਦਾ ਹੈ- ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਪ੍ਰੇਮ ਹੀ ਰੱਬ ਹੈ। ਉਹ ਮਨੁੱਖਤਾ ਲਈ ਹੋਂਦ-ਭੂਮੀ (Ground of Being) ਹੈ। ਪਿਆਰ, ਨਿਆਂ ਅਤੇ ਸ਼ਕਤੀ ਉਸ ਵਿੱਚ ਨਿਹਿਤ ਹਨ। ਗੁੱਸਾ (Wrath) ਨਫ਼ਰਤ ਨਹੀਂ ਹੁੰਦਾ। ਨਫ਼ਰਤ (Hate) ਤਾਂ ਕਿਸੇ ਨੂੰ ਪਿਆਰ ਤੋਂ ਵੰਚਿਤ ਕਰਦੀ ਹੈ। ਨਫ਼ਰਤ ਪਿਆਰ ਦਾ ਦੂਜਾ ਪਾਸਾ ਨਹੀਂ ਸਗੋਂ ਇਹ ਨਿਖੇਧ ਹੈ।
7. ਰੁਡੋਲਫ ਕਾਰਲ ਬੁਲਟਮਾਨ
(Rudolf Karl Bultmann) 1884-1976
ਰੁਡੋਲਫ ਕਾਰਲ ਬੁਲਟਮਾਨ ਵੀਹਵੀਂ ਸਦੀ ਦਾ ਧਾਰਮਿਕ ਅਸਤਿਤਵਵਾਦੀ ਹੋਇਆ ਹੈ ਜਿਸਨੇ ਈਸਾਈ ਧਰਮ ਨੂੰ ਥਾਂ ਤੋਂ ਬਚਾਕੇ ਸਹੀ ਰੂਪ ਵਿੱਚ ਸਮਝਣ 'ਤੇ ਜ਼ੋਰ ਦਿੱਤਾ ਹੈ। ਉਸਨੇ ਯੂਨਾਨੀ ਸ਼ਬਦ ਕੈਰਿਗਮਾ (Keregna) ਦੇ ਅਰਥ ਰੱਬ ਦੇ ਸੁਨੇਹੇ ਵਜੋਂ ਗ੍ਰਹਿਣ ਕੀਤੇ। ਉਸਨੇ ਦੱਸਿਆ ਕਿ ਈਸਾ ਨਾਲ ਜੁੜੇ ਮਿੱਥਾਂ ਦੀ ਥਾਂ ਮਹੱਤਵ ਤਾਂ ਇਸ ਗੱਲ ਦਾ ਹੈ ਕਿ ਉਸਦੀ ਨੈਤਿਕਤਾ ਨੂੰ ਸਮਝਿਆ ਜਾਵੇ। ਉਸਨੇ ਦਿੜ੍ਹਤਾ ਨਾਲ ਕਿਹਾ ਕਿ ਵੀਹਵੀਂ ਸਦੀ ਦਾ ਬੰਦਾ ਮਿੱਥਾਂ ਨੂੰ ਕਿਸੇ ਰੂਪ ਵਿੱਚ ਵੀ ਸਵੀਕਾਰ ਨਹੀਂ ਕਰ ਸਕਦਾ ਕਿਉਂਕਿ ਪਰਾਸਰੀਰਕ ਸ਼ਕਤੀਆਂ ਮਨੁੱਖ ਦੀਆਂ ਗਤੀਵਿਧੀਆਂ ਦੇ ਕਾਰਨ ਅਤੇ ਪ੍ਰਭਾਵ ਦੀ ਤਰਜਮਾਨੀ ਨਹੀਂ ਕਰ ਸਕਦੀਆਂ। ਉਸਨੇ ਬਾਈਬਲ ਦੀ ਮਿੱਥ-ਭਾਸ਼ਾ ਨੂੰ ਸਮਝਣ ਹਿਤ ਵਿਗਿਆਨ ਦੀ ਥਾਂ ਅਸਤਿਤਵਵਾਦੀ ਦਰਸ਼ਨ ਦਾ ਸਹਾਰਾ ਲਿਆ। ਬੁਲਟਮਾਨ ਜਰਮਨ ਫ਼ਿਲਾਸਫ਼ਰ ਮਾਰਟਿਨ ਹਾਈਡਿਗਰ ਤੋਂ ਪ੍ਰਭਾਵਿਤ ਸੀ ਅਤੇ ਉਸਦੀ ਅਸਤਿਤਵਵਾਦੀ ਵਿਚਾਰਧਾਰਾ ਨੂੰ ਹੀ ਉਸਨੇ ਈਸਾਈ ਧਰਮ ਦੀ ਸਮਝ ਲਈ ਪ੍ਰਯੋਗ ਵਿੱਚ ਲਿਆਂਦਾ।
ਬੁਲਟਮਾਨ ਦੇ ਮੁੱਖ ਸੰਕਲਪ
ਸ਼ਬਦ (Word of God)
ਬੁਲਟਮਾਨ ਦਾ ਵਿਸ਼ਵਾਸ ਹੈ ਕਿ ਰੱਬ ਵਿੱਚ ਭਰੋਸਾ ਐਵੇਂ ਨਹੀਂ ਹੋ ਸਕਦਾ। ਸ਼ਬਦ ਦੇ ਲੜ ਲੱਗਣ ਦਾ ਭਾਵ ਹੈ ਕਿ ਇਸਨੂੰ ਧਿਆਨ ਨਾਲ ਸੁਣ ਲਿਆ ਅਤੇ ਸਮਝ ਲਿਆ ਗਿਆ ਹੈ। ਇਸ ਤੋਂ ਬਾਅਦ ਹੋਰ ਗੱਲਾਂ ਸਮਝ ਵਿੱਚ ਆ ਸਕਣਗੀਆਂ। ਵਿਸ਼ਵਾਸ ਤਾਂ ਇਕਾਗਰਤਾ ਸਹਿਤ ਸੁਣਨ ਨਾਲ ਹੀ ਪੈਦਾ ਹੋਣਾ ਹੈ। ਇਹ ਗੱਲ ਉਸਨੇ ਧਾਰਮਿਕ ਗ੍ਰੰਥਾਂ ਦੇ ਸ਼ਬਦ ਬਾਰੇ ਕੀਤੀ ਹੈ। ਹਾਈਡਗਰ ਨੇ ਜੋ ਸਥਾਨ ‘ਜ਼ਮੀਰ’ ਨੂੰ ਦਿੱਤਾ ਉਹੀ ਸਥਾਨ ਬੁਲਟਮਾਨ 'ਸ਼ਬਦ' ਨੂੰ ਦਿੰਦਾ ਹੈ। ਸ਼ਬਦ ਦੁਆਰਾ ਹੀ ਵਿਅਕਤੀ ਪ੍ਰਮਾਣਿਕ ਅਸਤਿਤਵ ਗ੍ਰਹਿਣ ਕਰ ਸਕਦਾ ਹੈ। ਸ਼ਬਦ ਨਾਲ ਹੀ ਮਿਲਾਵਾ ਸੰਭਵ ਹੈ।
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 49