ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
3. ਸਭਿਆਚਾਰਕ ਭਾਈਚਾਰਾ: ਇਹ ਭਾਈਚਾਰਾ ਵਿਚਾਰਾਂ ਦੀ ਸਾਂਝ ਨਾਲ ਬਣਦਾ ਹੈ ਜਿਵੇਂ: ਸਾਹਿਤ ਅਤੇ ਕਲਾ ਸਭਾਵਾਂ, ਵਿਗਿਆਨ ਅਤੇ ਤਰਕਸ਼ੀਲ ਸਭਾਵਾਂ ਆਦਿ।
4. ਧਾਰਮਿਕ ਭਾਈਚਾਰਾ: ਇਹ ਭਾਈਚਾਰਾ ਧਰਮ-ਅਧਾਰਿਤ ਹੁੰਦਾ ਹੈ।
ਬੰਦੇ ਪੂਰੇ ਵਿਸ਼ਵਾਸ ਨਾਲ ਇਨ੍ਹਾਂ ਭਾਈਚਾਰਿਆਂ ਵਿੱਚ ਸ਼ਾਮਲ ਹੋ ਸਕਦੇ ਹਨ। ਵਿਸ਼ਵਾਸ ਹਰੇਕ ਬੰਦੇ ਅੰਦਰ ਛੁਪੀ ਹੋਈ ਕਮਿਊਨਿਟੀ ਜ਼ਾਹਰ ਕਰ ਦਿੰਦਾ ਹੈ। ਧਾਰਮਿਕ ਸਥਾਨ ਬੰਦੇ ਤੋਂ ਉਸਦੀ ਵਿਅਕਤਿਤਤਾ ਖੋਹ ਸਕਦੇ ਹਨ। ਰੱਬ ਨਾਲ ਸਿੱਧੇ ਸੰਬੰਧ ਬੰਦੇ ਦੀ ਪ੍ਰਮਾਣਿਕ ਹੋਂਦ ਹੁੰਦੀ ਹੈ। ਕਈ ਵਾਰ ਧਾਰਮਿਕ ਸਥਾਨ ਕਾਰੋਬਾਰੀ ਅਦਾਰੇ ਬਣ ਜਾਂਦੇ ਹਨ। ਬੁਲਟਮਾਨ, ਹਾਈਡਿਗਰ ਵਾਂਗ Being-for-others ਦਾ ਸਮਰਥਕ ਹੈ। ਧਰਮ ਸਥਾਨ ਦਾ ਮਹੱਤਵ ਉਸ ਲਈ ਇਸ ਕਰਕੇ ਹੈ ਕਿ ਉਥੇ ਸ਼ਬਦ (Word) ਉਚਾਰਿਆ ਜਾਂਦਾ ਹੈ। ਸ਼ਬਦ ਨਾਲ ਵੀ ‘ਮੈਂ' 'ਤੂੰ' ਸੰਬੰਧਾਂ ਵਿੱਚ ਵਿਚਰਨ ਦਾ ਸੰਕੇਤ ਕਰਦਾ ਹੈ ਜਿਵੇਂ ਅਸੀਂ ਦੂਜੇ ਬੰਦਿਆਂ ਨਾਲ ਵਰਤ-ਵਿਉਹਾਰ ਕਰਦੇ ਹਾਂ।
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 53