(ਅ) ਨਾਸਤਿਕ ਅਸਤਿਤਵਵਾਦੀ
ਆਸਤਿਕ ਅਸਤਿਤਵਵਾਦੀਆਂ ਦੇ ਪ੍ਰਮੁੱਖ ਦਾਰਸ਼ਨਿਕ ਸੰਕਲਪਾਂ ਤੋਂ ਬਾਅਦ ਹੁਣ ਅਸੀਂ ਨਾਸਤਿਕ ਅਸਤਿਤਵਵਾਦੀਆਂ ਦੇ ਸੰਕਲਪਾਂ ਦਾ ਅਧਿਐਨ ਕਰਾਂਗੇ। ਇਹ ਹਨ: 1. ਐਡਮੰਡ ਹੁਸਰਲ 2. ਫਰੈਡਰਿਕ ਨੀਤਸ਼ੇ 3. ਕਾਰਲ ਜੈਸਪਰਸ 4. ਮਾਰਟਿਨ ਹਾਈਡਿਗਰ 5. ਮੌਰਿਸ ਮਰਲੀ-ਪੋਂਟੀ 6. ਜਾਂ ਪਾਲ ਸਾਰਤਰ
1. ਐਡਮੰਡ ਸਰਲ (Edmond Husserl) 1859-1938
ਐਡਮੰਡ ਹੁਸਰਲ ਜਰਮਨ ਦਾ ਦਾਰਸ਼ਨਿਕ ਸੀ। ਅਸਤਿਤਵਵਾਦੀ ਅਧਿਐਨ ਲਈ ਉਸਦੀ ਪ੍ਰਮੁੱਖ ਦੇਣ ਘਟਨਾ ਕਿਰਿਆ ਵਿਗਿਆਨ ਹੈ ਜਾਂ ਜਿਸਨੂੰ ਦ੍ਰਿਸ਼ ਵਿਗਿਆਨ (Phenomenology) ਵੀ ਕਿਹਾ ਜਾਂਦਾ ਹੈ। ਅਸਤਿਤਵ ਦੇ ਅਧਿਐਨ ਲਈ ਸਾਰਤਰ ਵੀ ਘਟਨਾ ਕਿਰਿਆ ਵਿਗਿਆਨ ਤੋਂ ਪ੍ਰਭਾਵਿਤ ਸੀ। ਇਸ ਵਿਧੀ ਦਾ ਪਹਿਲਾ ਦਾਰਸ਼ਨਿਕ ਫਰੈਂਜ਼ ਬਰੈਂਟਾਨੋ ਸੀ। ਐਡਮੰਡ ਹੁਸਰਲ ਉਸੇ ਦੇ ਪ੍ਰਭਾਵ ਅਧੀਨ ਖੋਜ ਕਰਨ ਦੇ ਸਮਰੱਥ ਹੋਇਆ ਸੀ। ਦਰਅਸਲ ਹੁਸਰਲ ਇੱਕ ਗਣਿਤ ਅਤੇ ਤਰਕ ਵਿਗਿਆਨੀ ਸੀ ਜੋ ਅਨੁਭਵ ਕੀਤੇ ਜਾ ਚੁੱਕੇ ਸੰਸਾਰ (Experienced World) ਨਾਲੋਂ; ਅਨੁਭਵ ਕੀਤੇ ਜਾਣ ਵਾਲੇ ਸੰਸਾਰ (World Experience) ਵੱਲ ਵੱਧ ਰੁਚੀ ਰੱਖਦਾ ਸੀ। ਉਸਦੀ ਵਿਧੀ ਇਹ ਸੀ (ਵਿਆਖਿਆ ਅੱਗੇ ਹੈ) ਕਿ ਅਨੁਭਵ ਹੋ ਚੁੱਕੇ ਸੰਸਾਰ ਨੂੰ ਬਰੈਕਟ ਮਾਰ ਦਿੰਦਾ ਸੀ। ਇਉਂ ਆਪਣੀ ਚੇਤਨਾ ਨੂੰ ਉਸ ਨਾਲੋਂ ਵੱਖ ਕਰ ਲੈਂਦਾ ਸੀ। ਉਹ ਸਾਰਾਂ (Essences) ਦੇ ਅੰਤਰ ਗਿਆਨ ਦੁਆਰਾ ਚੇਤਨਾ ਦੀ ਬਣਤਰ ਨੂੰ ਖੋਜਦਾ ਅਤੇ ਵਿਆਖਿਆ ਪ੍ਰਦਾਨ ਕਰਦਾ ਸੀ।
ਐਡਮੰਡ ਸਰਲ ਦੇ ਮੁੱਖ ਸੰਕਲਪ
ਘਟਨਾ ਕਿਰਿਆ ਵਿਗਿਆਨ
ਘਟਨਾ ਕਿਰਿਆ ਵਿਗਿਆਨ ਦੁਆਰਾ ਪ੍ਰਤੱਖ ਗਿਆਨ (Perception) ਹਾਸਲ ਕੀਤਾ ਜਾਂਦਾ ਹੈ। ਪ੍ਰਤੱਖ ਗਿਆਨ ਇੱਕ ਅਜਿਹਾ ਅਨੁਭਵ ਹੁੰਦਾ ਹੈ
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 54