ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਦਰਸ਼ਵਾਦ ਰੱਦ (Rejection of Idealism)

ਨੀਤਸ਼ੇ, ਕੀਰਕੇਗਾਰਦ ਨਾਲ ਸਹਿਮਤ ਹੋ ਕੇ ਵਸਤੂਰਕ ਆਦਰਸ਼ਵਾਦ ਨੂੰ ਰੱਦ ਕਰਦਾ ਹੈ। ਉਸਦਾ ਕਹਿਣਾ ਹੈ ਕਿ ਵਿਚਾਰ (Thought) ਅਸਤਿਤਵ ਬਾਰੇ ਸੋਚ ਨਹੀਂ ਸਕਦਾ। (Thought can not think existence) ਜਿਵੇਂ ਜਪੁਜੀ ਸਾਹਿਬ ਵਿਚ ਕਿਹਾ ਗਿਆ ਹੈ- 'ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ' ਅਸਤਿਤਵ ਵਿਚਾਰ ਦੇ ਖੇਤਰ ਦੀ ਵਸਤੂ ਨਹੀਂ। ਨੀਤਸ਼ੇ ਤਾਂ ਚੇਤਨਾ ਨੂੰ ਘਟੀਆ ਮੰਨਦਾ ਹੈ ਕਿਉਂਕਿ ਇਹ ਵਿਅਕਤੀ ਦੇ ਯਥਾਰਥ ਨੂੰ ਔਸਤ ਬਣਾ ਦਿੰਦੀ ਹੈ। ਅਸਤਿਤਵਸ਼ੀਲ ਵਿਅਕਤੀ ਦਾ ਆਪਣੀਆਂ ਸੰਭਾਵਨਾਵਾਂ ਬਾਰੇ ਸੋਚਣਾ ਯਥਾਰਥ ਹੈ।

ਚੰਗਿਆਈ ਅਤੇ ਬੁਰਿਆਈ (Good and Evil)

ਨੀਤਸ਼ੇ ਨੇ ਨੈਤਿਕਤਾ ਅਤੇ ਅਨੈਤਿਕਤਾ ਦਰਮਿਆਨ ਅੰਤਰ ਸਪਸ਼ਟ ਕੀਤਾ ਹੈ। ਉਸਨੂੰ ਪੁਰਾਣੇ ਨੈਤਿਕ ਕੋਡ ਅਤੇ ਆਧੁਨਿਕ ਜੀਵਨ ਵਿੱਚ ਅਸੰਗਤੀਆਂ ਪ੍ਰਤੀਤ ਹੋਈਆਂ। ਉਹ ਨੈਤਿਕਤਾ ਅਤੇ ਲੋੜ ਦਰਮਿਆਨ ਸੰਬੰਧ ਸਥਾਪਤ ਕਰਨ ਦਾ ਇਛੁੱਕ ਸੀ ਅਤੇ ਮਨੁੱਖੀ ਆਚਰਨ ਲਈ ਇੱਕ ਅਮਲਯੋਗ ਆਧਾਰ ਪ੍ਰਦਾਨ ਕਰਨਾ ਉਸਦਾ ਉਦੇਸ਼ ਸੀ। ਉਸ ਲਈ ਮੰਗਣ ਨਾਲੋਂ ਚੋਰੀ ਚੰਗੀ ਸੀ। Beyond Good and Evil ਪੁਸਤਕ ਵਿੱਚ ਉਹ ਆਪਣੇ ਸਿਧਾਂਤ Will to power ਨੂੰ ਵੀ ਤਰਕ ਪ੍ਰਦਾਨ ਕਰਦਾ ਹੈ। ਇਸ ਵਿੱਚ ਉਹ ਸੱਚ ਦੀ ਨਿਰੰਕੁਸ਼ਤਾ ਨੂੰ ਵੀ ਵੰਗਾਰਦਾ ਹੈ। ਇਸੇ ਪੁਸਤਕ ਵਿੱਚ ਉਹ Free Spirit ਦਾ ਸੰਕਲਪ ਪੇਸ਼ ਕਰਦਾ ਹੈ। ਇਸ ਪ੍ਰਕਾਰ ਦੀ ਸੁਤੰਤਰ ਆਤਮਾ ਨੂੰ ਸੁਪਰਮੈਨ ਨਾਲ ਰਲਗਡ ਕਰਕੇ ਵੇਖਣਾ ਠੀਕ ਨਹੀਂ। ਫਰੀ ਸਪਿਰਿਟ ਤਾਂ ਇੱਕ ਪੁਲ ਹੈ। ਜਿਸ ਨੂੰ ਆਧੁਨਿਕ ਬੰਦੇ ਨੇ ਆਪੇ ਤੋਂ ਪਾਰ ਜਾਣ ਲਈ ਪਾਰ ਕਰਨਾ ਹੈ। ਇਸੇ ਪੁਸਤਕ ਵਿੱਚ ਨੀਤਸ਼ੇ Master Morality ਅਤੇ Slave Morality ਦਾ ਸਿਧਾਂਤ ਪੇਸ਼ ਕਰਦਾ ਹੈ। ਉਸ ਦਾ ਵਿਚਾਰ ਹੈ ਕਿ ਮਾਲਕ ਅਤੇ ਦਾਸ ਦੇ ਇੱਕੋ ਜਿਹੇ ਅਧਿਕਾਰ ਨਾ ਕਦੇ ਹੋਏ ਹਨ, ਨਾ ਹੋ ਸਕਦੇ ਹਨ। ਉਹ ਕਹਿੰਦਾ ਹੈ ਕਿ ਧਰਮ ਦੀ ਵੀ ਦਾਸਾਂ ਨੂੰ ਲੋੜ ਹੈ ਤਾਂ ਕਿ ਉਹ ਚੰਗੀ ਪਰਜਾ ਬਣ ਸਕਣ, ਮਾਲਕਾਂ ਨੂੰ ਧਰਮ ਦੀ ਲੋੜ ਨਹੀਂ। ਅਜੋਕੀ ਰਾਜਨੀਤੀ ਬਾਰੇ ਉਸਦਾ ਵਿਚਾਰ ਹੈ ਕਿ ਇਹ ਦਾਸ ਨੈਤਿਕਤਾ ਨਾਲ ਢਕੀ ਹੋਈ ਹੈ ਅਤੇ ਮਾਸਟਰ ਨੈਤਿਕਤਾ ਢਹਿੰਦੀ ਕਲਾ ਵਿੱਚ ਹੈ। He exhorts the rulers to preserve the religious faith for the serving class. ਮਹਾਂ-ਮਾਨਵ ਨੂੰ ਉਹ ਧਰਮ ਤੋਂ ਛੁਟਕਾਰਾ ਦਿਵਾਉਂਦਾ ਹੈ। ਧਰਮ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਦੀ ਨਿੰਦਾ ਕਰਦਾ ਹੈ। ਇਸੇ ਲਈ ਉਹ ਧਰਮ ਤੋਂ ਸੁਤੰਤਰ ਮਹਾਂ-ਮਾਨਵ ਅਤੇ ਸ਼ਕਤੀਸ਼ਾਲੀ ਸ਼ਖ਼ਸੀਅਤਾਂ ਦੀ ਉਸਾਰੀ ਕਰਨ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 58