ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/59

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਵੱਲ ਰੁਚਿਤ ਹੈ। ਉਸ ਦਾ Beyond Good and Evil ਦਾ ਸਿਧਾਂਤ ਵਿਲੱਖਣ ਸ਼ਖ਼ਸੀਅਤਾਂ ਲਈ ਹੀ ਹੈ। ਇਸ ਸਿਧਾਂਤ ਨੂੰ ਸਾਰਿਆਂ ਉੱਪਰ ਲਾਗੂ ਕਰਨਾ ਨੀਤਸ਼ੇ ਦੇ ਨੈਤਿਕ ਸਿਸਟਮ ਤੋਂ ਅਗਿਆਨਤਾ ਹੋਣਾ ਹੀ ਹੈ। ਅਸਤਿਤਵ

ਅਸਤਿਤਵ(Existence)

ਨੀਤਸ਼ੇ ਬੰਦੇ ਦੇ ਅੰਦਰ ਅਜਿਹਾ ਦ੍ਰਿੜ ਵਿਸ਼ਵਾਸ ਪੈਦਾ ਕਰਨ ਦਾ ਇਛੁੱਕ ਹੈ ਕਿ ਧਰਤੀ ਤੇ 'ਮੇਰੇ' ਨਾਲੋਂ ਵੱਡਾ ਕੋਈ ਨਹੀਂ। 'ਮੈਂ' ਰੱਬ ਨੂੰ ਸ਼ਾਸਤ ਕਰਨ ਵਾਲੀ ਉਂਗਲ ਹਾਂ। ਵੱਡੀਆਂ ਆਤਮਾਵਾਂ ਲਈ ਸਾਰਾ ਵਿਸ਼ਵ ਖੁੱਲ੍ਹਾ ਹੈ। ਬੰਦਾ ਅਤੇ ਬੰਦੇ ਦਾ ਆਪਾ ਹਮੇਸ਼ਾ ਗੱਲਬਾਤ ਕਰਦਾ ਰਹਿੰਦਾ ਹੈ। ਬੰਦਾ ਆਪਣੇ ਵਿਚਾਰਾਂ ਨਾਲ ਹੋਰਨਾਂ ਦੇ ਸਿਰਾਂ 'ਤੇ ਛਾ ਸਕਦਾ ਹੈ। ਬੰਦਾ ਆਪਣੇ ਆਪ ਤੋਂ ਦੂਰ ਨਹੀਂ ਹੋ ਸਕਦਾ। ਆਪਣੀ ਸਵੈਜੀਵਨੀ ECCE HOMO ਦੇ ਮੁੱਖ ਬੰਦ ਵਿੱਚ ਨੀਤਸ਼ੇ ਆਪਣੇ ਅਸਤਿਤਵ ਨੂੰ ਇਨ੍ਹਾਂ ਸ਼ਬਦਾਂ ਵਿੱਚ ਬੁਲੰਦ ਕਰਦਾ ਹੈ, ‘Listen! for I am such and such a person. For Heaven's sake do not confuse me with anyone else.

ਬੰਦੇ ਨੂੰ ਆਪਣਾ ਦਿਲ ਸੰਭਾਲ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਉਹ ਇਸਨੂੰ ਨਹੀਂ ਸੰਭਾਲਦਾ ਤਾਂ ਉਸਦਾ ਸਿਰ ਤੇਜ਼ੀ ਨਾਲ ਦੌੜ ਜਾਂਦਾ ਹੈ। ਨੀਤਸ਼ੇ ਅਨੁਸਾਰ ਬੰਦੇ ਨੂੰ ਆਪਣੇ ਆਪ ਤੇ ਵਿਸ਼ਵਾਸ ਕਰਨ ਦਾ ਹੌਸਲਾ ਵਿਖਾਉਣਾ ਚਾਹੀਦਾ ਹੈ। ਜੋ ਆਪਣੇ ਆਪ ’ਤੇ ਵਿਸ਼ਵਾਸ ਨਹੀਂ ਕਰਦਾ ਉਹ ਝੂਠਾ ਹੁੰਦਾ ਹੈ।

ਕੀਮਤਾਂ (Values)

ਨਵੀਆਂ ਕੀਮਤਾਂ ਦੇ ਘਾੜਿਆਂ ਦੁਆਲੇ ਸੰਸਾਰ ਘੁੰਮਦਾ ਹੈ। ਪਰ ਇਹ ਦਿਖਾਈ ਨਹੀਂ ਦਿੰਦਾ। ਬੰਦਾ ਆਪਣੇ ਮਹੱਤਵ ਨੂੰ ਬਣਾਏ ਰੱਖਣ ਲਈ ਵਸਤੂਆਂ ਨੂੰ ਕੀਮਤਾਂ ਸਮਝਦਾ ਹੈ। ਝੂਠੀਆਂ ਕੀਮਤਾਂ ਦਾ ਕੋਈ ਮਹੱਤਵ ਨਹੀਂ ਹੁੰਦਾ। ਬੰਦੇ ਦਾ ਸਵੈ ਹੀ ਉਸਦੀ ਅਸਲੀ ਕੀਮਤ ਹੁੰਦੀ ਹੈ। ਚੰਗਿਆਈ ਅਤੇ ਬੁਰਿਆਈ ਦੀਆਂ ਪੁਰਾਣੀਆਂ ਕੀਮਤਾਂ ਬੰਦੇ ਨੇ ਸ਼ਾਇਦ ਕਿਸੇ ਦਬਾਅ ਅਧੀਨ ਅਖਤਿਆਰ ਕੀਤੀਆਂ ਹੋਣਗੀਆਂ। ਉਨ੍ਹਾਂ ਵਿੱਚੋਂ ਅਨੇਕਾਂ ਵਿੱਚ ਅੱਜ ਤਬਦੀਲੀ ਆ ਗਈ ਹੈ।

ਸ਼ਕਤੀ ਲਈ ਨਿਸ਼ਚਾ(Will to Power)

ਜੀਵਨ ਵਿੱਚ ਦੁੱਖ ਹਨ ਪਰ ਬੰਦੇ ਦੀ ਸ਼ਕਤੀ ਉਨ੍ਹਾਂ ਦੁੱਖਾਂ ਤੇ ਕਾਬੂ ਪਾਉਣ ਦੇ ਸਮਰੱਥ ਹੈ। ਬੰਦਾ ਜੋ ਕੁਝ ਵੀ ਚੰਗਾ ਜਾਂ ਮੰਦਾ ਸੋਚਦਾ ਹੈ, ਉਸ ਉੱਪਰ ਸ਼ਕਤੀ ਲਈ ਨਿਸ਼ਚੇ ਦਾ ਪ੍ਰਭਾਵ ਪੈਂਦਾ ਹੈ। ਮਾਲਕ ਪਾਸ ਤਾਂ ਸ਼ਕਤੀ ਹੁੰਦੀ ਹੀ ਹੈ ਪਰ ਨੌਕਰ ਜਾਂ ਦਾਸ ਦੇ ਮਨ ਵਿੱਚ ਵੀ ਅਜਿਹੀ ਸ਼ਕਤੀ ਦੀ ਇੱਛਾ ਦਾ ਵਾਸ ਹੁੰਦਾ ਹੈ। ਸ਼ਕਤੀ ਦਾ ਭਾਵ ਰਾਜਨੀਤਿਕ ਸ਼ਕਤੀ ਨਹੀਂ। ਇਹ ਤਾਂ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 59