ਅਰਥ-ਸੰਭਾਵਨਾਵਾਂ ਸੰਵੇਦਨਸ਼ੀਲ ਮਨ ਤੋਂ ਨਚੋੜਦਾ ਹੈ।
ਇਗਜ਼ਿਸਟੈਂਜ਼ (Existenz)
ਕਾਰਲ ਜੈਸਪਰਸ ਆਪਣੇ ਸਾਰੇ ਦੇ ਸਾਰੇ ਦਰਸ਼ਨ ਵਿੱਚ ਨਿਜੀ ਹੋਂਦ ਦੀ ਸਮਝ ਤੇ ਜ਼ੋਰ ਦਿੰਦਾ ਹੈ। ਇਸ ਲਈ ਉਹ ਇਗਜ਼ਿਸਟੈਂਜ਼ ਸ਼ਬਦ ਦੀ ਵਰਤੋਂ ਕਰਦਾ ਹੈ। ਇਸਨੂੰ ਮਨ, ਆਤਮਾ, ਹਉਂ ਜਾਂ ਅੰਤਰਮੁਖਤਾ ਵਜੋਂ ਵੀ ਸਮਝਿਆ ਜਾ ਸਕਦਾ ਹੈ। ਜੈਸਪਰਸ ਦੀ ਹੋਰ ਅਸਤਿਤਵੀ ਸ਼ਬਦਾਵਲੀ ਵਾਂਗ ਇਸ ਸ਼ਬਦ ਨੂੰ ਵੀ ਪਰਿਭਾਸ਼ਤ ਤਾਂ ਨਹੀਂ ਕੀਤਾ ਜਾ ਸਕਦਾ ਪਰ ਸਮਝਿਆ ਜਾ ਸਕਦਾ ਹੈ। ਵਿਗਿਆਨ ਕਿਸੇ ਵੀ ਸੂਰਤ ਵਿੱਚ ਬੰਦੇ ਨੂੰ ਅਣਗੌਲਿਆ ਨਹੀਂ ਕਰ ਸਕਦੀ। ਭਾਵੇਂ ਬਹੁਤ ਕੁਝ ਪਤਾ ਲੱਗ ਜਾਵੇ ਫਿਰ ਵੀ ਕੁਝ ਨਾ ਕੁਝ ਅਗਿਆਤ ਰਹਿ ਜਾਂਦਾ ਹੈ। ਬਸ ਇਹੋ ਬਾਕੀ ਬਚਿਆ ਅਗਿਆਤ ‘ਇਗਜ਼ਿਸਟੈਂਜ਼' ਹੈ। ਜੈਸਪਰਸ ਇਗਜ਼ਿਸਟੈਂਜ਼ ਦੀ ਔਕੜ ਨਾਲ ਨਜਿਠਦਾ ਹੈ। ਉਸਦਾ ਮੱਤ ਹੈ ਗੁੜ੍ਹੇ ਰਹੱਸ ਨੂੰ ਇਗਜ਼ਿਸਟੈਂਜ਼ ਹੀ ਸਮਝ ਸਕਦਾ ਹੈ। ਇਹ ਇਕ ਸੰਭਾਵੀ ਸ਼ਕਤੀ ਹੈ ਜੋ ਹਰ ਬੰਦੇ ਵਿੱਚ ਵਿਦਮਾਨ ਹੈ।
ਘਿਰੇ ਹੋਣਾ (Encompassing)
ਜੈਸਪਰਸ ਦੇ ਦਰਸ਼ਨ ਦਾ ਇਹ ਇੱਕ ਵਿਸ਼ੇਸ਼ ਸੰਕਲਪ ਹੈ। ਇਸ ਅਨੁਸਾਰ ਅਸੀਂ ਹਮੇਸ਼ਾ ਇੱਕ ਦਿਸਹੱਦੇ ਵਿੱਚ ਰਹਿੰਦੇ ਹਾਂ ਪ੍ਰੰਤੁ ਇਹ ਦਿਸਹੱਦਾ ਇਸ ਬੰਨੇ ਸੰਕੇਤ ਕਰਦਾ ਹੈ ਕਿ ਇਹ ਵੀ ਦਿੱਤੇ ਦਿਸਹੱਦੇ ਵਿੱਚ ਘਿਰਿਆ ਹੋਇਆ ਹੈ ਅਤੇ ਇਸੇ ਸਥਿਤੀ ਵਿੱਚੋਂ ਘਿਰੇ ਹੋਣ Encompassing ਦਾ ਪ੍ਰਸ਼ਨ ਖੜ੍ਹਾ ਹੁੰਦਾ ਹੈ। ਜੈਸਪਰਸ ਦਾ ਕਹਿਣਾ ਹੈ ਕਿ ਦਰਸ਼ਨ ਉਦੋਂ ਆਪਣੇ ਸਿਖ਼ਰ ਨੂੰ ਪੁੱਜਦਾ ਹੈ ਜਦੋਂ ਘਿਰੇ ਹੋਣ ਦਾ ਪ੍ਰਗਟਾਵਾ ਤਾਲਮੇਲ ਦੀ ਪ੍ਰਤੱਖਤਾ ਰਾਹੀਂ ਪਰਿਭਾਸ਼ਿਤ ਕੀਤਾ ਜਾਂਦਾ ਹੈ।
ਪਾਰਗਮਤਾ (Transcendence)
ਜੈਸਪਰਸ ਅਨੁਸਾਰ ‘ਸਵੈ' ਪਾਰਗਮਤਾ ਦੀ ਨਦਰ ਨਾਲ ਵਰੋਸਾਇਆ ਹੋਇਆ ਹੈ। ਧਰਮ ਅਨੁਸਾਰ ਤਾਂ ਇਸ ਪਾਰਗਮਤਾ ਨੂੰ ਰੱਬ ਕਿਹਾ ਜਾਂਦਾ ਹੈ। ਪਰ ਪਰੰਪਰਾਗਤ ਰੱਬ ਦੇ ਉਲਟ ਇੱਕ ਅਨਿਜੀ ਰੱਬ ਵੀ ਹੈ। ਇਹ ਚੁੱਪ-ਰੱਬ ਹੈ। ਸੰਪੂਰਨ ਦੂਸਰਾ ਰੱਬ ਇਹੋ ਰੱਬ ਚਿੰਤਕ ਦਾ ਰੱਬ ਹੈ। ਜੈਸਪਰਸ ਦੀ ਪਾਰਗਮਤਾ ਹੋਰਨਾਂ ਦੇ ਵਿਚਾਰਾਂ ਵੱਲ ਬੂਹਾ ਖੁਲ੍ਹਾ ਰੱਖਦੀ ਹੈ। ਸੰਸਾਰ ਅਤੇ ਬੰਦਾ ਦੋਵਾਂ ਦਾ ਮਹੱਤਵ ਹੈ ਪਰ ਪਾਰਗਮਤਾ ਦੀ ਗੈਰਹਾਜ਼ਰੀ ਵਿੱਚ ਦੋਵੇਂ ਨਿਰਰਥਕ ਹੋ ਜਾਂਦੇ ਹਨ। ਇਹ ਦੋਵੇਂ ਮਿਲਕੇ ਹੀ ਪਾਰਗਮਤਾ ਨੂੰ ਅਰਥ ਪ੍ਰਦਾਨ ਕਰਦੇ ਹਨ। ਕਈ ਵਾਰ ਬੰਦੇ ਦੀ ਹੋਂਦ ਅਤੇ ਯਥਾਰਥ ਦੇ ਸਾਹਵੇਂ ਇਕ ਵੱਡੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ ਅਤੇ 'ਸੀਮਤ ਸਥਿਤੀ' ਪੈਦਾ ਹੋ ਜਾਂਦੀ ਹੈ। ਇਹ ‘ਸੀਮਤ ਸਥਿਤੀ'
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 66