ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੌਤ/ਬਿਪਤਾ/ਕਸੂਰ/ਭੁੱਲ ਵਿੱਚੋਂ ਪੈਦਾ ਹੁੰਦੀ ਹੈ ਬੰਦੇ ਦਾ ਨਿਜ ਹੋਂਦ ਦੀ ਹੱਦ ਤੇ ਆ ਜਾਂਦਾ ਹੈ। ਇਸੇ ਸਮੇਂ ਪੈਦਾ ਹੋਣ ਵਾਲੀ ਸੰਭਾਵਨਾ ਪਾਰਗਮਤਾ ਦਾ ਅਹਿਸਾਸ ਕਰਵਾਉਂਦੀ ਹੈ।

4. ਮਾਰਟਿਨ ਹਾਈਡਿਗਰ
(Martin Heidegger) 1889-1976

ਜਰਮਨ ਦਾਰਸ਼ਨਿਕ ਮਾਰਟਿਨ ਹਾਈਡਿਗਰ ਆਪਣੇ ਆਪਨੂੰ ਅਸਤਿਤਵਵਾਦੀ ਅਖਵਾਉਣਾ ਪਸੰਦ ਨਹੀਂ ਸੀ ਕਰਦਾ ਪਰ ਉਸਦੇ ਨਾਂਹ ਮੰਨਣ ’ਤੇ ਵੀ ਉਸਨੂੰ ਵੱਡਾ ਅਸਤਿਤਵਵਾਦੀ ਸਵੀਕਾਰ ਕੀਤਾ ਜਾਂਦਾ ਹੈ। ਕਹਿੰਦਾ ਤਾਂ ਉਹ ਇਹੀ ਰਿਹਾ ਕਿ ਉਹ ਤਾਂ Being ’ਤੇ ਧਿਆਨ ਦੇ ਰਿਹਾ ਹੈ-ਨਿਜੀ ਅਸਤਿਤਵ ਤੇ ਨਹੀਂ। ਉਸਨੂੰ ਅਸਤਿਤਵਵਾਦੀ ਮੰਨੇ ਜਾਣ ਦੇ ਕੁੱਝ ਕਾਰਨ ਹਨ। ਉਸ ਵੱਲੋਂ ਵਿਚਾਰੇ ਗਏ ਵਿਸ਼ੇ, ਕੀਤਾ ਹੋਇਆ ਕਾਰਜ, ਉਸਦਾ ਭਾਸ਼ਾਈ ਯੋਗ, ਉਸ ਉੱਪਰ ਕੀਰਕੇਗਾਰਦ ਦਾ ਪ੍ਰਭਾਵ ਅਤੇ ਜਾਂ ਪਾਲ ਸਾਰਤਰ ਉੱਪਰ ਉਸ ਦਾ ਪ੍ਰਭਾਵ ਆਦਿ ਅਜਿਹੇ ਪ੍ਰਮੁੱਖ ਨੁਕਤੇ ਹਨ ਜੋ ਉਸਨੂੰ ਅਸਤਿਤਵਵਾਦੀ ਦਾਰਸ਼ਨਿਕ ਸਿੱਧ ਕਰਦੇ ਹਨ। ‘ਬੀਇੰਗ’ ਦੀ ਸਮਝ ਲਈ ਜੁਗਤ ਉਸਨੇ ਐਡਮੰਡ ਹੁਸਰਲ ਤੋਂ ਪ੍ਰਾਪਤ ਕੀਤੀ ਅਤੇ Freiburg ਵਿਖੇ 1929 ਈ: ਵਿੱਚ ਉਹ ਹੀ ਹੁਸਰਲ ਦੀ ਦਾਰਸ਼ਨਿਕ ਚੇਅਰ ’ਤੇ ਸ਼ਸ਼ੋਭਤ ਹੋਇਆ। ਇਹ ਸੱਚ ਹੈ ਕਿ ਹੁਸਰਲ ਵੀ ਅਸਤਿਤਵਵਾਦੀ ਨਹੀਂ ਸੀ ਪਰ ਅਸਤਿਤਵਵਾਦੀਆਂ ਤੇ ਉਸਦਾ ਪ੍ਰਭਾਵ ਬਹੁਤ ਜ਼ਿਆਦਾ ਪਿਆ। ਇਸ ਵਿੱਚ ਕੋਈ ਅਤਿ ਕਥਨੀ ਨਹੀਂ ਕਿ ਅਸਤਿਤਵਵਾਦ ਹੁਸਰਲ ਤੋਂ ਬਿਨਾਂ ਵਿਕਾਸ ਕਰ ਹੀ ਨਹੀਂ ਸੀ ਸਕਦਾ। ਹਾਈਡਿਗਰ ਆਪਣੇ ਪ੍ਰਸ਼ਨ Being (ਹੋਂਦ) ਦੀ ਏਕਤਾ ਅਤੇ ਸਮੁੱਚਤਾ ਵਿੱਚੋਂ ਉਠਾਉਂਦਾ ਹੈ। ਹਾਈਡਿਗਰ ਦੇ ਅਸਤਿਤਵਵਾਦੀ ਚਿੰਤਨ ਦੀ ਸਮਝ ਲਈ ਉਸਦੇ ਮੁੱਖ ਸੰਕਲਪਾਂ ਨੂੰ ਸਮਝਣਾ ਪਰਮਾਵੱਸ਼ਕ ਹੈ।

ਮਾਰਟਿਨ ਹਾਈਡਿਗਰ ਦੇ ਮੁੱਖ ਸੰਕਲਪ

ਡਾਸੇਨ (Dasein)

ਹਾਈਡਿਗਰ ਨੇ ਇਸ ਸ਼ਬਦ ਦਾ ਪ੍ਰਯੋਗ ਅਸਪਸ਼ਟ ਜੇਹੇ ਰੂਪ ਵਿੱਚ ਕੀਤਾ ਹੈ। ਉਸਦੇ ਦਰਸ਼ਨ ਦੀ ਇਸ ਟਰਮ ਦਾ ਅਨੁਵਾਦ ਨਹੀਂ ਹੋ ਸਕਦਾ। ਵਿਦਵਾਨ ਇਸਦੇ ਅਰਥ ਮਨੁੱਖ ਦੀ ਹੋਂਦ ਵਿਧੀ ਵਜੋਂ ਗ੍ਰਹਿਣ ਕਰਦੇ ਹਨ। ਸੌਖੇ ਸ਼ਬਦਾਂ ਵਿੱਚ ਇਉਂ ਸਮਝਣਾ ਬਣਦਾ ਹੈ ਕਿ ਮਨੁੱਖੀ ਵਾਸਤਵਿਕਤਾ ਨੂੰ ਪਰਿਭਾਸ਼ਤ (To define) ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਵਿਵਸਥਤ ਨਹੀਂ। ਇਹ ਤਾਂ ਪ੍ਰਸ਼ਨ-ਚਿੰਨ੍ਹ (?) ਦੇ ਅਧੀਨ ਹੈ। ਬੰਦਾ ਇਕ ਸੰਭਾਵਨਾ ਹੈ। ਉਸ ਪਾਸ ਕੁਝ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 67