ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੰਦੇ ਦੀ ਹੋਂਦ ਨੂੰ ਹਮੇਸ਼ਾ ਮੌਤ ਦੀ ਸੰਭਾਵਨਾ ਵਿੱਚ ਸੁੱਟਿਆ ਜਾਂਦਾ ਹੈ। ਬੰਦੇ ਦੀ ਹੋਂਦ ਹੀ Being unto Death ਹੈ। ਮਰਨ ਲਈ ਬੰਦਾ ਸਦਾ ਹੀ ਬੁੱਢਾ ਹੈ। ਬੰਦੇ ਦੀਆਂ ਸਾਰੀਆਂ ਸੰਭਾਵਨਾਵਾਂ ਇਸੇ ਵੱਡੀ ਸੰਭਾਵਨਾ ਵੱਲ ਵਧਦੀਆਂ ਹਨ।

ਜ਼ਮੀਰ ਦੀ ਆਵਾਜ਼ (Voice of Conscience)

ਜ਼ਮੀਰ ਇਸ ਗੱਲ ਦਾ ਨਿਰਣਾ ਕਰਦੀ ਹੈ ਕਿ ਜੋ ਕੁਝ ਬੰਦਾ ਕਰ ਰਿਹਾ ਹੈ, ਉਹ ਠੀਕ ਵੀ ਹੈ ਜਾਂ ਗ਼ਲਤ ਹੈ। ਜ਼ਮੀਰ ਪ੍ਰਮਾਣਿਕ ਅਤੇ ਅਪ੍ਰਮਾਣਿਕ ਅਸਤਿਤਵ ਦੀ ਗਵਾਹ ਹੁੰਦੀ ਹੈ। ਇਹ ਬੰਦੇ ਦੇ ਫ਼ਿਕਰ (Care) ਦੀ ਬਣਤਰ ਵਿੱਚ ਪਹਿਲਾਂ ਹੀ ਨਿਹਿਤ ਹੁੰਦੀ ਹੈ। ਦੋਸ਼ਪੂਰਣਤਾ, ਜਿਸਦੀ ਜਕੜ ਵਿੱਚ ਬੰਦਾ ਆਪਣੇ ਸਵੈ ਨੂੰ ਸਮਝਦਾ ਹੈ, ਉਸਦਾ ਭਾਵ ਅਪ੍ਰਮਾਣਿਕ ਜੀਣਾ ਨਹੀਂ ਪਰ ਇਸਦਾ ਭਾਵ ਪ੍ਰਮਾਣਿਕ ਜੀਵਨ ਜੀਣ ਦੇ ਇਰਾਦੇ ਦਾ ਗੁਨਾਹ ਹੈ। ਸਾਰੇ ਵਿਸ਼ੇਸ਼ ਕਸੂਰ ਅਤੇ ਗ਼ਲਤੀਆਂ ਡਾਸੇਨ (ਬੰਦੇ) ਦੀ ਦੋਸ਼ਪੂਰਨ ਪ੍ਰਕ੍ਰਿਤੀ ਵਿੱਚ ਪਰਾਭੌਤਿਕ ਤੌਰ 'ਤੇ ਉਪਲਬਧ ਹੁੰਦੀਆਂ ਹਨ। ਪ੍ਰਮਾਣਿਕ ਅਸਤਿਤਵ ਜ਼ਮੀਰ ਦੀ ਆਵਾਜ਼ ਦਾ ਹੁੰਗਾਰਾ ਭਰਦਾ ਹੈ। ਜ਼ਮੀਰ ਸਵੈ ਦਾ ਸਵੈ ਨੂੰ ਸੱਦਾ ਹੁੰਦਾ ਹੈ। ਸ਼ੈਕਸਪੀਅਰ ਦੇ ਨਾਟਕ Hamlet ਵਿਚ Lord Polonious ਵੀ Laertis ਨਾਂ ਦੇ ਪਾਤਰ ਨੂੰ ਨਸੀਹਤ ਦਿੰਦਾ ਹੋਇਆ ਕਹਿੰਦਾ ਹੈ ‘To Thine own self be true.' ਇਹ ਜ਼ਮੀਰ ਪ੍ਰਤੀ ਸੱਚੇ ਰਹਿਣ ਦਾ ਸੰਦੇਸ਼ ਹੀ ਤਾਂ ਹੈ।

5. ਮੌਰਿਸ ਮਰਲੀ-ਪੋਂਟੀ
(Maurice Marleau-Ponty) 1908-1961

ਅਸਤਿਤਵਵਾਦ ਹਮੇਸ਼ਾ ਹੀ ਇੱਕ ਪ੍ਰਯੋਗਸ਼ੀਲ ਦਰਸ਼ਨ ਰਿਹਾ ਹੈ। ਮਰਲੀ-ਪੋਂਟੀ ਸਾਰਤਰ ਦਾ ਸਾਥੀ, ਸਹਾਇਕ ਐਡੀਟਰ ਅਤੇ ਮਿੱਤਰ ਸੀ। ਉਹ ਕਾਫ਼ੀ ਗੰਭੀਰ ਦਾਰਸ਼ਨਿਕ ਸੀ। ਉਹ Phenomenology of Perception ਪੁਸਤਕ ਲਿਖਣ ਕਾਰਨ ਪ੍ਰਸਿੱਧ ਹੈ ਜੋ ਕਿ ਫ਼ਰਾਂਸੀਸੀ ਅਸਤਿਤਵਵਾਦ ਬਾਰੇ ਚੰਗੀ ਜਾਣਕਾਰੀ ਦਿੰਦੀ ਹੈ। ਉਹ ਗੰਭੀਰ ਤਾਂ ਸੀ ਪਰ ਭਵਿੱਖ ਵਕਤਾ ਨਹੀਂ ਸੀ। ਅਸਤਿਤਵ ਦੇ ਅਧਿਐਨ ਵਿੱਚ ਦਿਲਸਚਪੀ ਰੱਖਦਾ ਸੀ ਪਰ ਪ੍ਰਚਾਰਕ ਨਹੀਂ ਸੀ। ਉਸਦਾ ਨੈਤਿਕਤਾ ਪੱਖ ’ਤੇ ਕੁੱਝ ਪ੍ਰਭਾਵ ਹੈ। ਉਸਦੀਆਂ ਲਿਖਤਾਂ ਵਿੱਚ ਦੁਹਰਾ ਵੀ ਬਹੁਤ ਹੈ। ਉਸਦੇ ਕੁੱਝ ਸੰਕਲਪ ਵੇਖੇ ਜਾ ਸਕਦੇ ਹਨ।

ਮਰਲੀ-ਪੋਂਟੀ ਦੇ ਮੁੱਖ ਸੰਕਲਪ

ਵਿਵਹਾਰ (Behavior)

ਮਰਲੀ-ਪੈਂਟੀ ਵਿਵਹਾਰ ਨੂੰ 'ਹੋਂਦ ਦੀ ਵਿਧੀ' (Manner of existing)

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 74