ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦਾਂ ਵਿੱਚ ਇੰਜ ਆਖਿਆ ਜਾ ਸਕਦਾ ਹੈ ਕਿ ‘ਸਵੈ’ ਦੀ ਅਜਿਹੀ ਦਸ਼ਾ ਹੈ ਜਿਸ ਵਿੱਚ ਉਹ ਮਹਿਸੂਸ ਕਰਦਾ ਹੈ ਕਿ ਉਹ ਸੁਤੰਤਰਤਾ ਨਾਲ ਆਪੇ ਵਿੱਚ ਤਬਦੀਲੀ ਨਹੀਂ ਲਿਆ ਸਕਦਾ। ਹੋਰਾਂ ਵਸਤਾਂ ਵਾਂਗ ਹੀ ਆਪਣੇ ਸਵੈ ਦੀ ਚੋਣ ਕਰਦਾ ਹੈ ਜਿਵੇਂ ਕਿ Being-in-itself ਵਿੱਚ ਵਾਪਰਦਾ ਹੈ।

ਪ੍ਰਗਟਾਵਾ (Being-in-the-World)

ਇਹ ਆਪਣੇ ਸਵੈ ਦੀ ਅਜਿਹੀ ਚੋਣ ਹੈ ਜੋ ਕਿ ਸਾਡੇ ਕਾਰਜਾਂ, ਵਿਚਾਰਾਂ, ਵਿਸ਼ਵਾਸਾਂ, ਤਾਂਘਾ ਅਤੇ ਅਰਥਾਂ ਵਿੱਚੋਂ ਪ੍ਰਗਟ ਹੁੰਦੀ ਹੈ।

ਸੰਪੂਰਨਤਾ (Being-in-itself-for-itself.

ਇਹ ਕਾਫ਼ੀ ਅਸੰਭਵ ਰੂਪ ਹੈ। ਇਹ ਵਿਸ਼ੇਸ਼ਤਾ ਤਾਂ ਆਮ ਤੌਰ 'ਤੇ ਰੱਬ ਦੀ ਵਿਸ਼ੇਸ਼ਤਾ ਮੰਨੀ ਜਾਂਦੀ ਹੈ। ਦਰਅਸਲ ਇਸ ਵਿੱਚ ਅਸਤਿਤਵ ਦੀ ਸੰਪੂਰਨਤਾ ਅਤੇ ਉਸੇ ਸਮੇਂ ਭਰੇ ਜਾਣ ਲਈ ਖ਼ਾਲੀਪਨ, ਇਕ ਪੂਰਾ ਨਿਸ਼ਚੇਵਾਦ ਅਤੇ ਸੰਪੂਰਨ ਆਜ਼ਾਦੀ ਸ਼ਾਮਲ ਹੁੰਦੀ ਹੈ।

ਗਤੀਹੀਣ ਚੋਣ (Being-in-the-midst-of the world)

ਇਸਨੂੰ ਬੈਡ ਫੇਥ ਦਾ ਰੂਪ ਹੀ ਸਮਝਿਆ ਜਾ ਸਕਦਾ ਹੈ। ਇਸ ਹਾਲਤ ਵਿੱਚ ਬੰਦਾ ਆਪਣੀ ਹੋਂਦ ਦੀ ਗਤੀਹੀਣ ਮੌਜੂਦਗੀ ਚੁਣਦਾ ਹੈ। Being-in-itself ਵਿੱਚ ਵੀ ਅਜਿਹਾ ਹੀ ਹੁੰਦਾ ਹੈ।

ਸਵੈ ਦੀ ਪਾਰਗਮਤਾ (Transcendence of Ego)

ਇਹ ਵਿਚਾਰ ਪ੍ਰਗਟ ਕੀਤਾ ਜਾਂਦਾ ਹੈ ਕਿ ਖੁਦੀ (Ego) ਅਤੇ ਇਸਦੀਆਂ ਮਨੋਵਿਗਿਆਨਕ ਹਾਲਤਾਂ ਪਾਰਗਾਮੀ ਅਰਥਾਤ ਅਨੁਭਵ ਅਤੀਤ ਹੁੰਦੀਆਂ ਹਨ। ਸਾਰਤਰ ਅਨੁਸਾਰ ਹਰੇਕ ਚੀਜ਼ ਮੇਰੇ ‘ਸਵੈ' ਅਤੇ ਚੇਤਨਾ ਦੀਆਂ ਹਾਲਤਾਂ ਸਮੇਤ ‘ਪਾਰਗਮ' ਹੈ। ਇਹ ਲਾਜ਼ਮੀ ਤੌਰ ਤੇ ਮੇਰੀ ਚੇਤਨਾ ਤੋਂ ਪਾਰ ਜਾਂਦੀ ਹੈ। ਅਤੇ ਇਹ ਸੰਸਾਰ ਦੇ ਯਥਾਰਥੀ ਪੱਖਾਂ, ਜਿਨ੍ਹਾਂ ਦੁਆਰਾ ਇਹ ਨਿਰਦੇਸ਼ਤ ਹੁੰਦੀ ਹੈ, ਉੱਪਰ ਆਪਣੇ 'ਸਾਰ’ (essence) ਲਈ ਨਿਰਭਰ ਹੁੰਦੀ ਹੈ। ਨਤੀਜੇ ਵਜੋਂ ਇਹ ਵਿਅਕਤੀ ਨੂੰ ਸੰਸਾਰ ਵੱਲ ਧੱਕਦੀ ਹੈ ਅਤੇ ‘ਮੈਂ-ਵਾਦ’ (Solipsism) ਨੂੰ ਉੱਕਾ ਹੀ ਰੱਦ ਕਰਦੀ ਹੈ। ਬੰਦੇ ਨੂੰ ਸੰਸਾਰ ਨਾਲ ਜੋੜਦੀ ਹੈ ਅਤੇ ਇਸ ਹਾਲਤ ਵਿੱਚ ਬੰਦਾ ਹੋਰਨਾਂ ਨਾਲੋਂ ਕਿਸੇ ਵੀ ਤਰ੍ਹਾਂ ਵੱਖਰਾ ਨਹੀਂ ਹੁੰਦਾ। ਇਉਂ ਬੰਦੇ ਦੀ ਹੋਂਦ ਅਤੇ ਪ੍ਰਗਟਾਵੇ ਦਾ ਕੋਈ ਵਿਸ਼ੇਸ਼ ਰੁਤਬਾ ਨਹੀਂ ਹੁੰਦਾ। ਇਸ ਪ੍ਰਕਾਰ ‘ਮੈਂ ਵਾਦ' ਰੱਦ ਹੋ ਜਾਂਦਾ ਹੈ। ਮੇਰੇ ਵਿਚਾਰਾਂ ਦੀ ਕੋਈ ਵਿਸ਼ੇਸ਼ ਪਰਾਭੌਤਿਕ ਹੋਂਦ ਨਹੀਂ ਰਹਿੰਦੀ ਅਤੇ ਉਹ ਲਾਜ਼ਮੀ ਤੌਰ ’ਤੇ ਦੂਜੇ ਲੋਕਾਂ ਤੋਂ ਭਿੰਨ ਨਹੀਂ ਹੁੰਦੇ। ਪਾਰਗਮਤਾ ਨੂੰ ਅਜਿਹੀ ਮਾਨਸਿਕ ਕਿਰਿਆ ਵੀ ਆਖਿਆ ਜਾ ਸਕਦਾ ਹੈ ਜਿਸ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 79