ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਚੇਤਨਾ ਆਪਣੇ ਆਪ ਤੋਂ ਪਾਰ ਚਲੀ ਜਾਂਦੀ ਹੈ। ਦੂਜੀਆਂ ਹੋਂਦਾਂ ਨਾਲ ਸੰਬੰਧ ਨਿਰਧਾਰਿਤ ਕਰਕੇ ਪ੍ਰਸੰਗਕ ਬਣਦੀ ਹੈ। ਇਹ Being for itself ਨੂੰ ਆਪਣੇ ਆਪ ਤੋਂ ਪਾਰ ਵੇਖਦੀ ਹੈ।

ਚੇਤਨਾ (Consciousness)

ਚੇਤਨਾ ਸੰਬੰਧੀ, ਹੁਸਰਲ ਦੇ ਹਵਾਲੇ ਨਾਲ, ਸਾਰਤਰ ਕਹਿੰਦਾ ਹੈ ਕਿ ਚੇਤਨਾ ਹਮੇਸ਼ਾ ਹੀ ਕਿਸੇ ਵਸਤੂ ਦੀ ਚੇਤਨਾ ਹੁੰਦੀ ਹੈ। ਚੇਤਨਾ ਦਾ ਸੰਬੰਧ ਲਾਜ਼ਮੀ ਤੌਰ 'ਤੇ ਪਾਰਗਾਮੀ ਸਵੈ ਨਾਲ ਹੈ। ਇਹ ਸੰਬੰਧ ਅਜਿਹੀ ਸ਼ੈਅ ਨਾਲ ਹੈ ਜੋ ਚੇਤਨਾ ਵਿੱਚ ਨਿਹਿਤ ਨਹੀਂ ਹੁੰਦੀ। ਸਾਰਤਰ 1937 ਵਿੱਚ ਲਿਖੀ ਆਪਣੀ ਨਿੱਕੀ ਜਿਹੀ ਪੁਸਤਕ The Transcendence of Ego ਵਿੱਚ ਚੇਤਨਾ ਨੂੰ ਦੋ ਭਾਗਾਂ ਵਿੱਚ ਵੰਡਦਾ ਹੈ। ਪ੍ਰਤਿਬਿੰਬਤ ਚੇਤਨਾ (Reflected Consciousness) ਅਤੇ ਅਪ੍ਰਤਿਬਿੰਬਤ ਚੇਤਨਾ (Unreflected Consciousness) ਆਪਣੀ ਸੋਚ ਵਿੱਚ ਕੇਵਲ ਆਪਣੇ ਬਾਰੇ ਸੋਚਣਾ ਪ੍ਰਤਿਬਿੰਬਤ ਚੇਤਨਾ ਹੁੰਦੀ ਹੈ ਅਤੇ ਹੋਰਨਾਂ ਵਸਤਾਂ ਬਾਰੇ ਸਹਿਜ ਭਾਅ ਸੋਚਦੇ ਜਾਣਾ ਅਪ੍ਰਤਿਬਿੰਬ ਚੇਤਨਾ ਹੁੰਦੀ ਹੈ।

ਰੱਬ ਬਣਨ ਦੀ ਇੱਛਾ (The Destre to be God)

ਸਾਰਤਰ ਦਾ ਵਿਚਾਰ ਹੈ ਕਿ ਮੂਲ ਰੂਪ ਵਿੱਚ ਬੰਦਾ 'ਹੈ' ਤੋਂ ਕੁਝ ਬਣਨਾ ਚਾਹੁੰਦਾ ਹੈ। ਇਹ ਜੋ ਬਣਨਾ ਚਾਹੁੰਦਾ ਹੈ ਉਹ ਹੈ- Being-in-itself-for-itself ਪਰ ਇਹ ਤਾਂ ਰੱਬ ਦੀ ਪਰਿਭਾਸ਼ਾ ਹੈ। ਇਹ ਇੱਕ ਅਜਿਹਾ ਆਦਰਸ਼ ਹੈ ਜੋ ਅਰਸਤੂ ਨੇ ਚੌਥੀ ਸਦੀ ਬੀ.ਸੀ. ਵਿੱਚ ਸਥਾਪਤ ਕੀਤਾ ਪਰ ਦੁੱਖ ਦੀ ਗੱਲ ਹੈ ਕਿ ਬੰਦਾ ਰੱਬ ਬਣ ਨਹੀਂ ਸਕਦਾ। ਜੇ Being-in-itself ਹਮੇਸ਼ਾ ਸੰਪੂਰਨ ਅਤੇ ਭਰਿਆ ਹੋਇਆ ਹੈ ਤਾਂ Being-for-it-self ਹਮੇਸ਼ਾ ਅਪੂਰਨ ਹੈ, ਖ਼ਾਲੀ ਹੈ। ਪਰ ਇਹ ਪੂਰਤੀ ਦਾ ਭੁੱਖਾ ਹੈ। ਸਾਰਤਰ ਅਨੁਸਾਰ ਭਰੇ ਹੋਏ ਦਾ ਵਿਚਾਰ ਹੀ ਖਾਲੀਪਨ ਹੈ। ਇਸ ਲਈ ਸਾਰਤਰ ਐਲਾਨ ਕਰਦਾ ਹੈ ਕਿ ਮਨੁੱਖ ਇੱਕ ਵਿਅਰਥ ਆਵੇਸ਼ Man is useless passion ਹੈ।

ਵਿਵੇਕਹੀਣਤਾ (Absurdity)

ਸਾਰਤਰ ਅਨੁਸਾਰ ਅਸਤਿਤਵ ਦਾ ਕੋਈ ਤਰਕ ਨਹੀਂ ਹੈ। ਹੋਂਦ (Being) ਦੇ ਅੰਦਰੋਂ ਜਾਂ ਬਾਹਰੋਂ ਕੁੱਝ ਵੀ ਹੋਂਦ (Being) ਦੀ ਵਿਆਖਿਆ ਨਹੀਂ ਕਰ ਸਕਦਾ। ਬੰਦੇ ਦੀ ਸੰਭਾਵਨਾ ਦੀ ਬਾਹਰੋਂ ਜਸਟੀਫਿਕੇਸ਼ਨ ਨਹੀਂ ਕੀਤੀ ਜਾ ਸਕਦੀ। ਉਸਦੀਆਂ ਯੋਜਨਾਵਾਂ ਵਿਵੇਕਹੀਣ ਹਨ ਕਿਉਂਕਿ ਉਹ ਨਾ ਪ੍ਰਾਪਤ ਹੋਣ ਯੋਗ ਨਿਸ਼ਾਨੇ (ਰੱਬ ਬਣਨ ਦੀ ਇੱਛਾ) ਵੱਲ ਸੇਧਤ ਹਨ।

ਬੇਗਾਨਗੀ (Alienation)

ਦਰਅਸਲ ਇਹ ਟਰਮ ਹੀਗਲ (1770-1831) ਅਤੇ ਕਾਰਲ ਮਾਰਕਸ

ਅਸਤਿਤਵਵਾਦੀ ਆਲੋਚਨਾ ਸਿਧਾਂਤ ਅਤੇ ਵਿਹਾਰ) / 80