ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਦਾ ਹੈ। ਇਵੇਂ Original Project ਬੰਦੇ ਦੀ ਹਰ ਗਤੀਵਿਧੀ ਵਿੱਚੋਂ ਝਲਕਾਰੇ ਮਾਰਦਾ ਹੈ। ਇਹ ਭੂਤਕਾਲ ਨਾਲ ਬੱਝਿਆ ਨਹੀਂ ਹੁੰਦਾ। ਇਸਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ, ਇਸੇ ਲਈ ਬੰਦਾ ਆਪਣੇ ਹਰ ਕਾਰਜ ਲਈ ਜ਼ਿੰਮੇਵਾਰ ਹੈ।

ਤਥਾਤਮਕਤਾ (Facticity)

ਤਥਾਤਮਕਤਾ ਵਿੱਚ ਉਹ ਸਭ ਕੁਝ ਆ ਜਾਂਦਾ ਹੈ ਜੋ ਕੁਝ ਅਨਯ ਪੁਰਖ ਦੀ ਖੋਜ ਅਨੁਸਾਰ 'ਮੇਰੇ' ਬਾਰੇ ਹੈ। ‘ਮੇਰੇ' ਕੁਦਰਤੀ ਗੁਣ-ਭਾਰ, ਉਚਾਈ, ਰੰਗ ਆਦਿ। ਸਮਾਜਿਕ ਗੁਣ-ਜਾਤ, ਗੋਤ, ਧਰਮ, ਕੌਮੀਅਤ ਆਦਿ। ਮਨੋਵਿਗਿਆਨਕ ਗੁਣ-ਵਿਸ਼ਵਾਸ, ਇੱਛਾਵਾਂ ਆਦਿ। ਮੇਰੇ ਪਿਛਲੇ ਕਾਰਜ ਮੇਰਾ ਖਾਨਦਾਨ, ਪਰਿਵਾਰ ਆਦਿ। ਮੇਰਾ ਚੁਗਿਰਦਾ, ਮੇਰਾ ਆਲਾ-ਦੁਆਲਾ ਆਦਿ। ਤਥਾਤਮਕਤਾ ਦਾ ਸੰਬੰਧ ਬੰਦੇ ਦੇ ਭੂਤਕਾਲ ਨਾਲ ਵੀ ਹੈ। ਸੰਖੇਪ ਇਹ ਕਿ ਫੈਕਟੀਸਿਟੀ Being-in-itself ਦਾ ਅਜਿਹਾ ਲੱਛਣ ਹੈ ਜਿਸ ਸੰਬੰਧੀ Being-foritself ਕੁਝ ਵੀ ਕਰਨ ਦੇ ਸਮਰੱਥ ਨਹੀਂ। ਇਹ ਯਥਾਰਥ ਦੇ ਅਜਿਹੇ ਲੱਛਣ ਹੁੰਦੇ ਹਨ ਜੋ ਸੁਤੰਤਰ ਇੱਛਾ ਨੂੰ ਰੋਕਦੇ ਹਨ। ਅਰਥਾਤ ਉਸ ਸੁਤੰਤਰਤਾ ਨੂੰ ਜੋ ਸੰਭਾਵਨਾ ਵਿੱਚ ਬਦਲਣ ਦੀ ਇੱਛਾ ਵਿੱਚ ਬਦਲੀ ਜਾ ਸਕਦੀ ਹੈ।

ਸੁਤੰਤਰਤਾ (Freedom)

ਸੁਤੰਤਰ ਕਾਰਜ ਉਹ ਹੈ ਜੋ ਬਿਨਾਂ ਕਿਸੇ ਬਾਹਰੀ ਦਬਾਅ ਦੇ ਕੀਤਾ ਜਾਂਦਾ ਹੈ। ਉਹ ਕਾਰਜ ਜਿਸਨੂੰ ਕਰਨ ਲਈ ਪਹਿਲਾਂ ਤਥਾਤਮਕਤਾ ਵਿੱਚ ਅਜਿਹੀ ਸੁਵਿਧਾ ਨਾ ਹੋਵੇ ਪਰ ਅਨੇਕਾਂ ਸੰਭਾਵਨਾਵਾਂ ਜ਼ਰੂਰ ਸਾਹਮਣੇ ਹੋਣ। ਸਵੈ ਵਲੋਂ ਖ਼ੁਦ ਫ਼ੈਸਲਾ ਲੈਣਾ ਸੁਤੰਤਰਤਾ ਅਖਵਾਉਂਦਾ ਹੈ। ਸੁਤੰਤਰਤਾ ਅਤੇ ਸ਼ਕਤੀ ਵਿੱਚ ਅੰਤਰ ਹੈ ਸਾਰਤਰ ਅਨੁਸਾਰ, 'To be free is not at all to be able to do what one can do........Freedom is total, but power is limited by the situation’ ਭਾਵ ਸੁਤੰਤਰਤਾ ਸ਼ਕਤੀ ਦੀ ਦੁਰਵਰਤੋਂ ਨਹੀਂ ਹੁੰਦੀ।

ਚੋਣ (Choice)

ਬੰਦੇ ਦੀ ਸੰਸਾਰ ਵਿੱਚ ਹੋਂਦ ਬੁਨਿਆਦੀ ਤੌਰ 'ਤੇ ਚੋਣ ਕਰਨ ਵਿੱਚ ਨਿਹਿਤ ਹੈ। ਇਹ ਚੋਣ ਸਿੱਧੀ/ਅਸਿੱਧੀ ਕਿਵੇਂ ਵੀ ਹੋ ਸਕਦੀ ਹੈ। ਚੋਣ ਸੰਸਾਰ ਦੀਆਂ ਸਥੂਲ ਵਸਤਾਂ ਵਿੱਚੋਂ ਕਰਨੀ ਪੈਂਦੀ ਹੈ। ਜਦੋਂ ਚੋਣ ਪ੍ਰਯੋਗਕਤਾ ਦੇ ਆਧਾਰ ਤੇ ਸੁਤੰਤਰਤਾ ਨਾਲ ਕੀਤੀ ਜਾਂਦੀ ਹੈ ਤਾਂ ਅਸਤਿਤਵ ਦੀ ਹੋਂਦ ਅਨੁਭਵ ਹੁੰਦੀ ਹੈ। ਅਸਤਿਤਵਵਾਦੀ ਮਨੋਵਿਸ਼ਲੇਸ਼ਣ ਦਾ ਇਹ ਕੰਮ ਹੈ ਕਿ ਉਹ ਇਹ ਵੇਖੇ ਕਿ ਕਿਸੇ ਵਿਅਕਤੀ ਨੇ ਕੋਈ ਚੋਣ ਕਿਸ ਮੰਤਵ ਅਧੀਨ ਕੀਤੀ ਹੈ। ਚੋਣ ਹਮੇਸ਼ਾ ਸੁਤੰਤਰਤਾ ਨਾਲ ਕੀਤੀ ਜਾਣੀ ਬਣਦੀ ਹੈ। ਸਵੈ ਦੁਆਰਾ ਚੁਣੀਆਂ ਕੀਮਤਾਂ ਦਾ ਮਹੱਤਵ ਹੁੰਦਾ ਹੈ। ‘The Self is an ongoing construction

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 84