ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਧਰਮ-ਨਿਰਪੇਖ (Secular) ਅਸਤਿਤਵਵਾਦ ’ਤੇ ਜ਼ੋਰ ਦਿੱਤਾ। ਐਲਬੇਅਰ ਕਾਮੂ ਨੇ ਆਪਣੀਆਂ ਗਲਪ ਰਚਨਾਵਾਂ ਰਾਹੀਂ ਇਸਨੂੰ ਬਲ ਪ੍ਰਦਾਨ ਕੀਤਾ। ਉਹ ਬੰਦੇ ਨੂੰ ਵਿਰੋਧੀ ਪਰਿਸਥਿਤੀਆਂ ਨਾਲ ਟੱਕਰ ਲੈਣ ਲਈ ਉਤੇਜਤ ਕਰਦਾ ਹੈ। ਸਾਈਮਨ ਦ ਬੌਵੇਰ ਅਸਤਿਤਵ ਲਈ ਆਸ਼ਾਵਾਦੀ ਦ੍ਰਿਸ਼ਟੀਕੋਣ ਪੇਸ਼ ਕਰਨ ਵੱਲ ਰੁਚਿਤ ਹੈ। ਇਹ ਵੀ ਸੱਚ ਹੈ ਕਿ ਕਈ ਚਿੰਤਕ ਇਸਨੂੰ ਵਾਦ ਮੰਨਣ ਤੋਂ ਇਨਕਾਰੀ ਹਨ। ਉਹ ਇਸ ਲਈ ਦਾਰਸ਼ਨਿਕ ਪੱਧਤੀ ਸ਼ਬਦਾਂ ਦਾ ਪ੍ਰਯੋਗ ਕਰਦੇ ਹਨ।

ਇਹ ਵੀ ਸੱਚ ਹੈ ਕਿ ਕਿਸੇ ਵੀ ਇੱਕ ਲੇਖਕ ਦੀ ਰਚਨਾ ਵਿੱਚ ਉਕਤ ਵਰਣਨ ਸਾਰੀਆਂ ਵਿਸ਼ੇਸ਼ਤਾਵਾਂ ਹੋਣੀਆਂ ਜ਼ਰੂਰੀ ਨਹੀਂ। ਸੱਚ ਇਹ ਵੀ ਹੈ ਕਿ ਜ਼ਰੂਰੀ ਨਹੀਂ ਲੇਖਕ ਇਨ੍ਹਾਂ ਲੱਛਣਾਂ ਦੀ ਪੇਸ਼ਕਾਰੀ ਕਰਦੇ ਹੋਏ ਅਸਤਿਤਵੀ ਸਿਧਾਤਾਂ ਤੋਂ ਚੇਤਨ ਹੋਣ। ਸਾਡਾ ਮੱਤ ਹੈ ਕਿ ਜਿੱਥੇ ਵੀ ਬੰਦੇ ਦੀ ਪੇਸ਼ਕਾਰੀ ਪਾਤਰ ਦੇ ਰੂਪ ਵਿੱਚ ਹੁੰਦੀ ਹੈ, ਉਥੇ ਹੀ ਅਸਤਿਤਵ ਹੈ। ਸੁਭਾਵਿਕ ਹੀ ਹੈ ਕਿ ਬੰਦੇ ਦੇ ਅਜਿਹੇ ਸੁਭਾਵੀ ਲੱਛਣਾਂ ਬਿਨਾਂ ਪਾਤਰਾਂ ਦੀ ਪੇਸ਼ਕਾਰੀ ਹੋ ਹੀ ਨਹੀਂ ਸਕਦੀ। ਇਸੇ ਲਈ ਸਾਰਤਰ ਨੇ ਆਪਣੇ ਦਰਸ਼ਨ ਨੂੰ ਬੰਦੇ ਤੇ ਕੇਂਦਰਤ ਕੀਤਾ ਹੈ। ਕਿਸੇ ਵੀ ਸਾਹਿਤਕ ਰਚਨਾ ਦੇ ਲੇਖਕ/ਉਸ ਦੁਆਰਾ ਸਿਰਜੇ ਪਾਤਰ ਦੇ ਅਸਤਿਤਵ ਨੂੰ ਢੁਕਵੀਂ ਵਿਧੀ/ਚੇਤਨਾ ਮਾਡਲ ਰਾਹੀਂ ਸਮਝਿਆ ਜਾ ਸਕਦਾ ਹੈ। ਇਸ ਸੰਬੰਧ ਵਿੱਚ ਸਾਰਤਰ ਦੇ ਸ਼ਬਦ ਉੱਲੇਖਨੀਯ ਹਨ। 'One can arrive at a perfect understanding of a man if one has necessary elements... in order to prove that everyman is knowable provided that one uses the appropriate method and has the necessary documents'3

ਬੰਦੇ ਦਾ ਮਹਾਂ-ਸੰਕਟ ਇਹ ਹੈ ਕਿ ਉਸਦੀ ਦੂਰੀ ਰੱਬ ਤੋਂ, ਇਸ ਸੰਸਾਰ ਤੋਂ, ਲੋਕਾਂ ਤੋਂ ਹੀ ਨਹੀਂ ਵੱਧ ਰਹੀ ਬਲਕਿ ਉਸਦੀ ਹੋਂਦ ਤਾਂ ਆਪਣੇ ‘ਸਵੈ' ਤੋਂ ਵੀ ਕਿਨਾਰਾ ਕਰ ਰਹੀ ਹੈ। ਇੱਥੇ ਇੱਕ ਨੁਕਤਾ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਸਪਸ਼ਟ ਕਰਨਾ ਬਣਦਾ ਹੈ ਕਿ ਅਸਤਿਤਵਵਾਦ ਵਿੱਚ ਤਰਕਹੀਣ ਦੇ ਮਹੱਤਵ ਦਾ ਇਹ ਭਾਵ ਉੱਕਾ ਹੀ ਨਹੀਂ ਕਿ ਤਰਕ ਜਾਂ ਵਿਗਿਆਨਕ ਸੋਚ ਵਿੱਚ ਅਸਤਿਤਵਵਾਦੀਆਂ ਦਾ ਵਿਸ਼ਵਾਸ ਹੀ ਨਹੀਂ; ਇਹ ਤਾਂ ਕੇਵਲ ਇਸ ਨੁਕਤੇ 'ਤੇ ਬਲ ਦਿੰਦਾ ਹੈ ਕਿ ਅਧਿਕਤਰ ਸੌੜੇ ਬੁੱਧੀਵਾਦ ਨੇ ਮਨੁੱਖੀ ਜੀਵਨ ਨੂੰ ਸਹੀ ਸੰਦਰਭ ਵਿੱਚ ਸਮਝਣ ਦੇ ਰਾਹ ਵਿੱਚ ਰੋੜਾ ਅਟਕਾਇਆ ਹੈ। ਉਦਾਹਰਨ ਵਜੋਂ ‘ਚੰਨ’ ਅਤੇ ‘ਸੂਰਜ' ਗਿਆਨਕਰਨ (Enlightenment) ਦੇ ਪ੍ਰਤੀਕ ਹਨ। ‘ਵਹਿੰਗੀ' ਕਾਵਿ-ਰਚਨਾ ਵਿੱਚ ਜਦੋਂ ਸੁਰਜੀਤ ਪਾਤਰ ਲਿਖਦਾ ਹੈ: ਚੰਨ ਤੇ ਸੂਰਜ ਅੰਧਲੇ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 92