ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦਾ ਹੈ। ਇਸਦੇ ਉਲਟ ਇਹ ਨਿਰਾਸ਼ਾ, ਉਕਤਾਹਟ, ਵਿਅਰਥਤਾ ਅਤੇ ਚਿੰਤਾ ਵਾਲਾ ਵੀ ਹੋ ਸਕਦਾ ਹੈ ਭਾਵ ਨੁਕਸਾਨਦੇਹ ਵੀ ਹੋ ਸਕਦਾ ਹੈ। ਜਿਹੋ ਜਿਹਾ ਵੀ ਨਤੀਜਾ ਹੋਵੇ ਕੋਈ ਨਾਇਕ/ਪਾਤਰ ਉਸਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਸਾਹਿਤ ਜੀਵਨ ਦਾ ਹੀ ਦਰਪਨ ਹੈ। ਇਹ ਜੀਵਨ ਦਾ ਹੀ ਪ੍ਰਤਿਨਿਧਤਵ ਕਰਦਾ ਹੈ। ਇਸ ਲਈ ਪ੍ਰਾਪਤ ਨਤੀਜੇ ਬਾਰੇ ਅਸਤਿਤਵਵਾਦ ਅਨੁਸਾਰ ਕੋਈ ਬਹਾਨੇਬਾਜ਼ੀ ਨਹੀਂ ਚੱਲ ਸਕਦੀ। ਸਾਰਤਰ ਤਾਂ ਅਜਿਹੀ ਦਸ਼ਾ ਬਾਰੇ, ਸਪਸ਼ਟ ਕਹਿੰਦਾ ਹੈ: 'No Excuse’

ਸਮਾਜਿਕ ਜੀਵਨ ਵਿੱਚ ਵੀ ਕਿਹਾ ਜਾਂਦਾ ਹੈ ਕਿ 'ਲੱਥੀਂ ਹਥ ਨ ਆਵਈ ਦਾਨਸ਼ਮੰਦਾਂ ਦੀ ਪਤਿ।' ਅਰਥਾਤ ਅਸਤਿਤਵ ਨੂੰ ਪੈਸਿਆਂ ਨਾਲ ਨਹੀਂ ਤੋਲਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਮਾਝ ੧ ਵਿੱਚ ਲਿਖਦੇ ਹਨ 'ਜੇ ਜੀਵੈ ਪਤਿ ਲਥੀ ਜਾਇ ਸਭੁ ਹਰਾਮੁ ਜੇਤਾ ਕਿਛੁ ਖਾਇ।' ਇਹ ਤਾਂ ਠੀਕ ਹੈ ਸਾਰਤਰ ਨੇ ਨੋਬਲ ਪ੍ਰਾਈਜ਼ ਨੂੰ ਆਲੂਆਂ ਦੀ ਬੋਰੀ ਕਹਿਕੇ ਠੁਕਰਾ ਦਿੱਤਾ ਪਰ ਅਜਿਹਾ ਕਰਮ ਕੋਈ ਮਾਇਆ ਪੱਖੋਂ ਸੰਤੁਸ਼ਟ ਵਿਅਕਤੀ ਹੀ ਕਰ ਸਕਦਾ ਹੈ। ਗੈਬਰੀਲ ਮਾਰਸ਼ਲ What I am? ਨੂੰ What I have ਨਾਲੋਂ ਵਡੇਰਾ ਮੰਨਦਾ ਹੈ। ਮਾਰਟਿਨ ਹਾਈਡਰ ਵੀ Being with in the world ਮਾਇਆ ਵਿੱਚ ਖਚਿਤ ਹੋਣਾ ਜਾਂ ਸੰਸਾਰਿਕ ਲੋਭ-ਲਾਲਚ ਵਿੱਚ ਆ ਕੇ ਅਸਤਿਤਵ ਨੂੰ ਗੁਆਚੇ ਵਜੋਂ ਹੀ ਸਵੀਕਾਰਦਾ ਹੈ। ਸਾਡੇ ਅਨੇਕਾਂ ਧਰਮ-ਪਰਚਾਰਕ ਮਾਇਆ ਨੂੰ ਨਾਗਣੀ ਦੱਸਦੇ ਹਨ। ਇਹ ਵੀ ਸੱਚ ਹੈ ਕਿ ਮਾਇਆ ਨਾਲ ਹੱਦੋਂ ਵੱਧ ਮੋਹ ਕਿਸੇ ਨਾ ਕਿਸੇ ਸਮੇਂ ਅਸਤਿਤਵ ਨੂੰ ਗੇਰ ਦਿੰਦਾ ਹੈ। ਧਾਰਮਿਕ ਅਸਤਿਤਵਵਾਦੀ ਜਕ ਮੇਰੀਟੇਨ ਵੀ ਕਹਿੰਦਾ ਹੈ ਕਿ ਅਸਤਿਤਵ ਪੌਂਡਾਂ ਨਾਲ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਉਹ ਪਦਾਰਥ ਵਿੱਚ ਲੀਨ ਵਿਅਕਤੀ ਨੂੰ Individual ਕਹਿੰਦਾ ਹੈ ਜਦੋਂ ਅਧਿਆਤਮ ਵਿੱਚ ਲੀਨ ਨੂੰ Person ਕਹਿੰਦਾ ਹੈ। ਨਿਕੋਲਸ ਬਰਦੀਏਵ ਕਹਿੰਦਾ ਹੈ ਕਿ ਵਸਤੂ ਸੰਸਾਰ ਵਿੱਚ ਪ੍ਰਵੇਸ਼ ਨਾਲ ਅਸਤਿਤਵ ਗੁਆਚ ਜਾਂਦਾ ਹੈ। ਉਸਦਾ ਤਾਂ ਇਹ ਵੀ ਵਿਚਾਰ ਹੈ ਕਿ ਅਰਥਚਾਰੇ ਦਾ ਸਮਾਜੀਕਰਨ ਤਾਂ ਸੰਭਵ ਹੈ ਪਰ ਜ਼ਮੀਰ(Conscience) ਦਾ ਸਮਾਜੀਕਰਨ ਸੰਭਵ ਨਹੀਂ।

ਫਿਰ ਵੀ ਅਸੀਂ ਜੀਵਨ ਵਿੱਚ ਵੇਖਦੇ ਹਾਂ ਕਿ ਡਾਲਰ ਦੇ ਮੁਕਾਬਲੇ ਰੁਪੈ ਦੀ ਕੀਮਤ ਖੁਰਨ ਨਾਲ ਭਾਰਤ ਦੇ ਅਸਤਿਤਵ ਨੂੰ ਖੋਰਾ ਲੱਗਦਾ ਹੈ। ਜਦੋਂ ਸੂਦਖੋਰ ਕਰਜ਼ਾਈ ਦੇ ਦਰ ਤੇ ਵਹੀ ਲੈ ਕੇ ਪਹੁੰਚਦਾ ਹੈ ਤਾਂ ਕਰਜ਼ਾਈ ਦਾ ਅਸਤਿਤਵ ਕੀ ਰਹਿੰਦਾ ਹੈ? ਕੀ ਅਸਤਿਤਵ ਦੀ ਰਾਖੀ ਲਈ ਹੀ ਗ਼ਰੀਬ ਆਤਮ-ਹੱਤਿਆ ਨਹੀਂ ਕਰ ਰਹੇ? ਸੋਚਣਾ ਬਣਦਾ ਹੈ। ਪੂੰਜੀਵਾਦੀ ਯੁਗ ਵਿੱਚ D-Cooper ਦੀ ਪੁਸਤਕ Existentialism ਅਤੇ John Hauzeland ਦੀ ਪੁਸਤਕ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 97