ਪੰਨਾ:ਅੰਧੇਰੇ ਵਿਚ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੯)

ਸੱਟ ਨਾਲ ਜ਼ਰਾ ਕੁ ਕੱਸ ਜਹੀ ਹੋ ਗਈ ਹੈ, ਇਹਦੇ ਵਿਚ ਰੋਟੀ ਖਾਣ ਦਾ ਕੋਈ ਹਰਜ ਨਹੀਂ।

ਨਰਇਣਾਂ ਨੇ ਸਿਰ ਤੋਂ ਪੈਰਾਂ ਤਕ ਮੋਟੀ ਸਾਰੀ ਚਾਦਰ ਤਾਣਕੇ ਲੰਮੀ ਪੈਂਦੀ ਹੋਈ ਬੋਲੀ, ਮੈਨੂੰ ਪਰੇਸ਼ਾਨ ਨਾ ਕਰੋ, ਤੁਸੀਂ ਖਾ ਪੀ ਕੇ ਭਾਂਡਾ ਟੀਂਡਾ ਸਾਂਭ ਲੌ।

ਦਿਗੰਬਰੀ ਕਹਿਣ ਲੱਗੀ, ਹੋਰ ਕੁਝ ਨਾ ਸਹੀ, ਇਕ ਫੁਲਕਾ ਭੁਰਜੀ ਨਾਲ ਹੀ ਖਾ ਲੈ?

ਨਰਾਇਣੀ ਕਹਿਣ ਲੱਗੀ, 'ਨਹੀਂ ਮੈਨੂੰ ਕੁਝ ਨਹੀਂ ਚਾਹੀਦਾ।'

ਦਿਗੰਬਰੀ ਹੈਰਾਨ ਹੋ ਕੇ ਕਹਿਣ ਲੱਗੀ, 'ਕੀ ਲੋਹੜ ਆ ਗਿਆ ਹੈ, ਕੱਲ੍ਹ ਤੋਂ ਭੁੱਖੀ ਕੋਕੜੇ ਧੂਹ ਰਹੀ ਏਂ! ਬਿਨਾਂ ਖਾਧਿਆਂ ਤੇ ਸਰੀਰ ਕਿਸਤਰ੍ਹਾਂ ਚੱਲੇਗਾ?

ਨਰਾਇਣੀ ਨੇ ਕੋਈ ਜਵਾਬ ਨ ਦਿੱਤਾ, ਨ੍ਰਿਤਕਾਲੀ ਨੂੰ ਆਕੇ ਆਖਿਆ, ਤੂੰ ਕਿਉਂ ਐਵੀਂ ਝੂਠ ਮੂਠ ਜ਼ੋਰ ਲਾ ਰਹੀ ਏਂ ਨਾਨੀ ਜੀ। ਬੁਖਾਰ ਵਿਚ ਇਹ ਨਹੀਂ ਖਾ ਸਕਣਗੇ। ਤਾਪ ਉਤਰਨ ਤੋਂ ਪਿਛੋਂ ਆਪੇ ਖਾ ਲੈਣਗੇ।

ਦਿਗੰਬਰੀ ਬੁੜ ਬੁੜ ਕਰਦੀ ਚਲੀ ਗਈ। ਭਗਵਾਨ ਜਾਣੇ ਕੀ ਗਲ ਹੈ, ਸੱਟ ਜਹੀ ਲੱਗਣ ਨਾਲ ਪਿੰਡਾ ਕੁਝ ਗਰਮ ਹੋ ਗਿਆ ਹੈ, ਇਹਦੇ ਨਾਲ ਕੋਈ ਰੋਟੀ ਥੋੜੀ ਛਡ ਦੇਂਦਾ ਹੈ? ਸਾਥੋਂ ਤਾਂ ਏਦਾਂ ਨਹੀਂ ਹੋ ਸਕਦਾ।

ਰਾਤ ਨੂੰ ਨਰਾਇਣੀ ਫੇਰ ਰਸੋਈ ਦੇ ਬਰਾਂਡੇ ਵਿਚ ਆ ਬੈਠੀ. ਜਿੰਨੀ ਵੇਰਾਂ ਉਸ ਨੇ ਨ੍ਰਿਤਕਾਲੀ ਵਲ ਵੇਖਿਆ ਉੱਨੀ ਵਾਰੀ ਹੀ ਮੂੰਹੋਂ ਕੁਝ ਕਹਿਣ ਲਈ ਬੁਲ੍ਹ ਕੰਬੇ ਪਰ