ਪੰਨਾ:ਅੰਧੇਰੇ ਵਿਚ.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੨)


ਸਤੇਂਦ੍ਰ ਨੇ ਸਮਝ ਲਿਆ ਕਿ ਇਹ ਸੁੰਦਰੀ ਰੋਜ ਹੀ ਇਸ਼ਨਾਨ ਕਰਨ ਆਇਆ ਕਰਦੀ ਹੋਣੀ ਹੈ। ਅੱਜ ਤਕ ਮੈਂ ਉਸ ਨੂੰ ਨਹੀਂ ਵੇਖਿਆ, ਇਹਦੀ ਵਜ੍ਹਾ ਇਹ ਹੈ ਕਿ ਮੈਂ ਉਸ ਤੋਂ ਪਿਛੋਂ ਇਸ਼ਨਾਨ ਕਰਨ ਜਾਂਦਾ ਰਿਹਾ ਹਾਂ।

ਗੰਗਾ ਦੇ ਕੰਢੇ ਸੱਤਾਂ ਦਿਨਾਂ ਤੋਂ ਬਰਾਬਰ ਦੋਹਾਂ ਦੀਆਂ ਅੱਖਾਂ ਮਿਲ ਰਹੀਆਂ ਹਨ, ਪਰ ਅਜੇ ਤਕ ਕੋਈ ਗਲ ਬਾਤ ਨਹੀਂ ਹੋਈ। ਸਬੱਬ ਇਹ ਹੈ ਕਿ ਜਿਥੇ ਅੱਖਾਂ ਗੱਲਾਂ ਕਰਨ ਲਗ ਪੈਣ ਉਥੇ ਮੂੰਹ ਖੋਲ੍ਹਣ ਦੀ ਲੋੜ ਨਹੀਂ ਪੈਂਦੀ। ਉਹ ਸੁੰਦਰੀ ਭਾਵੇਂ ਕੋਈ ਹੋਵੇ, ਪਰ ਉਸਨੂੰ ਅੱਖਾਂ ਨਾਲ ਗੱਲਾਂ ਕਰਨ ਦਾ ਚੰਗਾ ਅਭਿਆਸ ਜਾਪਦਾ ਹੈ, ਇਸ ਵਿਦਿਆ ਵਿਚ ਉਹ ਪੂਰੀ ਉਸਤਾਦ ਹੈ, ਇਹ ਸਤੇਂਦ੍ਰ ਦੇ ਅੰਦਰਲੇ ਨੇ ਸਮਝ ਲਿਆ ਹੈ।

ਉਸ ਦਿਨ ਜਦ ਕਿ ਉਹ ਇਸ਼ਨਾਨ ਕਰਕੇ ਕਾਹਲੀ ੨ ਆਪਣੇ ਘਰ ਜਾ ਰਿਹਾ ਸੀ ਉਹਨੇ ਅਚਾਨਕ ਸੁਣਿਆਂ, 'ਜ਼ਰਾ ਗੱਲ ਤਾਂ ਸੁਣ?' ਜਾਂ ਉਸ ਨੇ ਸਿਰ ਉਠਾ ਕੇ ਵੇਖਿਆ ਤਾਂ ਕੀ ਵੇਖਦਾ ਹੈ ਕਿ ਰੇਲ ਦੇ ਦੂਜੇ ਪਾਸੇ ਉਹੋ ਸੁੰਦਰੀ ਖੜੀ ਹੈ। ਉਹਨੇ ਆਪਣੀ ਢਾਕੇ ਇਕ ਪਿੱਤਲ ਦੀ ਪਾਣੀ ਭਰੀ ਗਾਗਰ ਚੁਕੀ ਹੋਈ ਹੈ। ਖੱਬੇ ਹਥ ਵਿਚ ਗਿੱਲੀ ਧੋਤੀ ਹੈ। ਉਸਨੇ ਸਿਰ ਹਿਲਾ ਕੇ ਇਸ਼ਾਰੇ ਨਾਲ