ਪੰਨਾ:ਅੰਧੇਰੇ ਵਿਚ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩)

ਤੋਰ ਦਿਤਾ ਹੈ।'

'ਤੁਸਾਂ ਕਿਰਾਇਆ ਦਿੱਤਾ?'

'ਹਾਂ ਦੇ ਦਿਤਾ ਹੈ, ਚਲੋ।' ਇਹ ਆਖ ਕੇ ਉਹ ਇਕ ਵੇਰਾਂ ਫੇਰ ਮਨ ਮੋਹਣੀ ਹਾਸੀ ਹਸਦੀ ਹੋਈ ਅਗਾਂਹ ਨੂੰ ਤੁਰ ਪਈ।

ਸਤੇਂਦ੍ਰ ਇਕ ਵੇਰਾਂ ਹੀ ਆਪਣਾ ਦਿਲ ਦੇ ਬੈਠਾ ਸੀ ਨਹੀਂ ਤਾਂ ਉਹਨੂੰ ਜ਼ਰੂਰ ਇਹ ਸੁਝਦੀ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਹੈ?

ਰਾਹ ਜਾਂਦਿਆਂ ਜਾਂਦਿਆਂ ਸੁੰਦਰੀ ਨੇ ਕਿਹਾ, ਤੁਸੀਂ ਆਪਣਾ ਮਕਾਨ ਕਿੱਥੇ ਦਸਿਆ ਹੈ? ਚੋਰਬਾਗਾਨ ਵਿਚ?

"ਹਾਂ।"

'ਕੀ ਉਥੇ ਸਿਰਫ ਚੋਰ ਹੀ ਚੋਰ ਰਹਿੰਦੇ ਹਨ ?'

ਸਤੇਂਦ੍ਰ ਨੇ ਹੈਰਾਨ ਹੌਕੇ ਪੁਛਿਆ, 'ਕਿਉਂ?'

'ਤੁਸੀਂ ਵੀ ਤਾਂ ਚੋਰਾਂ ਦੇ ਸਰਦਾਰ ਹੀ ਮਲੂਮ ਹੁੰਦੇ ਹੋ।'

ਇਹ ਆਖ ਕੇ ਸੁੰਦਰੀ ਆਪਣੀ ਧੌਣ ਨੂੰ ਟੇਢੀ ਕਰਕੇ ਇਸ਼ਾਰਾ ਕਰਦੀ ਹੋਈ ਫੇਰ ਚੁਪ ਚਾਪ ਹੰਸ ਦੀ ਚਾਲ ਚਲਣ ਲਗ ਪਈ। ਅੱਜ ਜੋ ਉਸ ਦੀ ਢਾਕ ਤੇ ਪਾਣੀ ਦੀ ਗਾਗਰ ਸੀ ਉਹ ਜ਼ਰਾ ਵੱਡੀ ਸੀ। ਉਹਦੇ ਵਿਚਲਾ ਪਾਣੀ ਛੁਲਕ ਛਲਕ ਕੇ ਆਖ ਰਿਹਾ ਸੀ, ਓ ਮੂਰਖ, ਨੌ ਜਵਾਨ ਤੂੰ ਸੰਭਲ ਜਾਹ, ਇਹ ਸਭ ਧੋਖਾ ਹੈ। ਇਸ ਤਰ੍ਹਾਂ ਇਹ ਜਲ ਉਛਲ ਉਛਲ ਕੇ ਕਦੇ ਗੁਝੇ ਇਸ਼ਾਰੇ ਤੇ ਕਦੇ ਨਿਰਾਦਰੀ ਕਰ ਰਿਹਾ ਸੀ।

ਮੋੜ ਦੇ ਕੋਲ ਜਾਕੇ ਸਤੇਂਦ੍ਰ ਨੇ ਸੰਗਦੇ ਸੰਗਦੇ ਨੇ