ਪੰਨਾ:ਅੰਧੇਰੇ ਵਿਚ.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਰ ਸਕਦੇ ਹਨ? ਕਈ ਲੋਕ ਐਹੋ ਜਿਹੇ ਹੁੰਦੇ ਹਨ ਜੋ ਮਰਦਿਆਂ ਤਕ ਵੀ ਨਹੀਂ ਸਮਝ ਸਕਦੇ ਕਿ ਪਿਆਰ ਕੀ ਚੀਜ਼ ਹੁੰਦਾ ਹੈ। ਉਹ ਜਾਣ ਵੀ ਨਹੀਂ ਸਕਦੇ। ਵੇਖਦੇ ਨਹੀਂ ਬਹੁਤ ਸਾਰੇ ਲੋਕ ਐਹੋ ਜਹੇ ਹੁੰਦੇ ਹਨ ਕਿ ਉਨ੍ਹਾਂ ਦੇ ਸਾਹਮਣੇ ਭਾਵੇਂ ਕਿਹਾ ਸੁਹਣਾ ਗੌਣਾ ਬਜੌਣਾ ਹੁੰਦਾ ਰਹੇ ਉਹ ਦਿਲ ਲਾਕੇ ਸੁਣ ਹੀ ਨਹੀਂ ਸਕਦੇ ਤੇ ਕਈ ਕਿਸੇ ਗਲੋਂ ਵੀ ਗੁਸਾ ਨਹੀਂ ਕਰਦੇ। ਲੋਕ ਉਹਨਾਂ ਦੀ ਬੜੀ ਵਡਿਆਈ ਕਰਦੇ ਹਨ, ਪਰ ਮੇਰਾ ਤਾਂ ਜੀ ਉਹਨਾਂ ਦੀ ਨਿੰਦਿਆ ਕਰਨ ਨੂੰ ਚਾਹੁੰਦਾ ਹੈ।

ਸਤੇਂਦ੍ਰ ਨੇ ਕੁਝ ਮੁਸਕਾਉਂਦੇ ਹੋਏ ਕਿਹਾ, "ਕਿਉਂ?"

ਸੁੰਦਰੀ ਨੇ ਆਖਿਆ, ਇਸ ਕਰਕੇ ਉਹ ਬਿਲਕੁਲ ਬੇਲੱਜੇ ਜਿਹੇ ਹੀ ਹੁੰਦੇ ਹਨ। ਬੇਲਜਿਆਂ ਵਿਚ ਜਿਨ੍ਹਾਂ ਦਾ ਖੂਨ ਕਦੇ ਵੀ ਗਰਮ ਨਾ ਹੋਵੇ, ਕਈ ਗੁਣ ਵੀ ਹੁੰਦੇ ਹੋਣਗੇ, ਪਰ ਔਗੁਣ ਬਹੁਤ ਜ਼ਿਆਦਾ ਹੁੰਦੇ ਹਨ। ਇਹ ਵੇਖੋ ਖਾਂ ਜਿੱਦਾਂ ਸਰਲਾ ਦਾ ਜੇਠ। ਇਸਤ੍ਰੀ ਤੇ ਐਸੇ ਜ਼ੁਲਮ ਹੋਣ ਤੇ ਵੀ ਉਸ ਨੂੰ ਕ੍ਰੋਧ ਨਹੀਂ ਆਇਆ।

ਸਤੇਂਦ੍ਰ ਚੁੱਪ ਹੋ ਰਿਹਾ। ਉਹ ਆਖਦੀ ਗਈ, ਉਹਨਾਂ ਦੀ ਇਸਤ੍ਰੀ ਪ੍ਰਮਦਾ ਵੀ ਕਿਹੋ ਜਿਹੀ ਸ਼ੈਤਾਨ ਸੀ। ਜੇ ਮੈਂ ਹੁੰਦੀ ਤਾਂ ਉਸ ਦਾ ਗਲ ਹੀ ਘੁਟ ਸੁਟਦੀ।'

ਸਤੇਂਦ੍ਰ ਨੇ ਹੱਸਕੇ ਆਖਿਆ 'ਪਰ ਤੂੰ ਹੁੰਦੀਉਂ ਕਿਸੇ ਤਰ੍ਹਾਂ? ਪ੍ਰਮਦਾ ਨਾਮ ਵਾਲੀ ਸੱਚ ਮੁਚ ਤਾਂ ਕੋਈ ਜ਼ਨਾਨੀ ਹੈ ਨਹੀਂ ਸੀ। ਉਹ ਤਾਂ ਕਵੀ ਦੀ ਕਲਪਣਾ ਸੀ।'

ਸੁੰਦਰੀ ਨੇ ਵਿਚੋਂ ਹੀ ਟੋਕਕੇ ਆਖਿਆ, 'ਚੰਗਾ ਸਾਰੇ ਹੀ ਇਸ ਤਰ੍ਹਾਂ ਆਖਦੇ ਹਨ ਕਿ ਸਾਰਿਆਂ ਮਨੁੱਖਾਂ ਦੇ ਅੰਦਰ