ਪੰਨਾ:ਅੰਧੇਰੇ ਵਿਚ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੩)

ਕਿ ਭਾਵੇਂ ਪਾਪ ਕਰਨਾ ਹੀ ਮੇਰਾ ਪੇਸ਼ਾ ਹੈ ਪਰ, ਫੇਰ ਵੀ ਮੈਂ ਬੇਗੁਨਾਹ ਹਾਂ। ਜਿਉਂ ਜਿਉਂ ਚਿਰ ਹੋ ਰਿਹਾ ਸੀ ਉਹਨੂੰ ਇਹੋ ਹੀ ਜਾਪਦਾ ਸੀ ਕਿ ਕੋਈ ਮੈਨੂੰ ਫਾਹੇ ਦਾ ਹੁਕਮ ਦੇਣ ਵਾਲਾ ਹੈ। ਪਰ ਉਹ ਰੋਕ ਕਿਦਾਂ ਸਕਦੀ ਸੀ? ਸਤੇਂਦ੍ਰ ਕਾਹਲਾ ਪੈ ਗਿਆ ਸੀ, ਕਹਿਣ ਲੱਗਾ, ਬੱਸ ਹੁਣ ਜਾਵਾਂ?

ਬਿਜਲੀ ਸਿਰ ਤਾਂ ਉੱਚਾ ਨਾ ਕਰ ਸਕੀ ਪਰ ਇਸ ਵਾਰ ਉਹਦੇ ਮੂੰਹੋਂ ਨਿਕਲਿਆ, 'ਜਾਓ ਪਰ ਮੈਂ ਸਿਰ ਤੇ ਪੈਰਾਂ ਤਕ ਪਾਪਾਂ ਵਿਚ ਡੁਬੀ ਹੋਈ ਹੋਣ ਤੇ ਵੀ, ਜਿਸ ਗਲ ਵਿਚ ਯਕੀਨ ਰੱਖਦੀ ਹਾਂ ਤੁਸੀਂ ਉਸ ਤੇ ਬੇ ਯਕੀਨੀ ਕਰਕੇ ਅਪਰਾਧੀ ਨ ਬਣਨਾ, ਯਕੀਨ ਰੱਖੋ ਕਿ ਪਰਮਾਤਮਾ ਸਭ ਦੇ ਅੰਦਰ ਹੈ ਜਦ ਤਕ ਮੌਤ ਨਹੀਂ ਆਉਂਦੀ ਉਹ ਛਡ ਕੇ ਨਹੀਂ ਜਾ ਸਕਦੇ।'

ਕੁਝ ਚਿਰ ਚੁਪ ਰਹਿ ਕੇ ਫੇਰ ਬੋਲੀ, 'ਇਹ ਠੀਕ ਹੈ ਕਿ ਸਾਰੇ ਮੰਦਰਾਂ ਵਿਚ ਦੇਵਤਿਆਂ ਦੀ ਪੂਜਾ ਨਹੀਂ ਹੁੰਦੀ, ਪਰ ਫੇਰ ਵੀ ਉਹਨਾਂ ਵਿਚ ਰਹਿੰਦੇ ਤਾਂ ਦੇਵਤੇ ਹੀ ਹਨ। ਉਹਨਾਂ ਨੂੰ ਵੇਖਕੇ ਸਿਰ ਭਾਵੇਂ ਨਾ ਝੁਕੇ ਪਰ ਉਹਨਾਂ ਨੂੰ ਠੁਕਰਾਇਆ ਵੀ ਨਹੀਂ ਜਾ ਸਕਦਾ।'

ਇਹ ਆਖ ਕੇ ਜਦੋਂ ਉਸ ਨੇ ਪੈਰਾਂ ਦਾ ਖੜਾਕ ਸੁਣ ਕੇ ਸਿਰ ਉਤਾਂਹ ਚੁਕਿਆ ਤਾਂ ਸਤੇਂਦ੍ਰ ਹੌਲੀ ਹੌਲੀ ਜਾ ਰਿਹਾ ਸੀ।

ਸੁਭਾ ਦੇ ਬਰਖਿਲਾਫ ਅਸੀਂ ਬੋਲ ਸਕਦੇ ਹਾਂ ਪਰ ਇਸ ਨੂੰ ਬਿਲਕੁਲ ਛਡ ਨਹੀਂ ਸਕਦੇ। ਇਸਤਰੀ ਸਰੀਰ ਤੇ ਕਈ ਤਰ੍ਹਾਂ ਦੇ ਜ਼ੁਲਮ ਕੀਤੇ ਜਾ ਸਕਦੇ ਹਨ, ਪਰ ਇਸ-