ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੫)

ਮਰ ਗਈ।'

ਸ਼ਰਾਬੀ ਮਠਿਆਈ ਖਾ ਰਿਹਾ ਸੀ, ਕਹਿਣ ਲੱਗਾ, 'ਅਖੀਰ ਨੂੰ ਬੀਮਾਰੀ ਕੀ ਪੈ ਗਈ?'

ਬਿਜਲੀ ਨੂੰ ਹਾਸਾ, ਆ ਗਿਆ। ਉਹ ਖੂਬ ਦਿਲ ਖੋਲ੍ਹ ਕੇ ਹੱਸੀ ਤੇ ਹੱਸਦੀ ੨ ਨੇ ਆਖਿਆ, ਜਿਸ ਤਰ੍ਹਾਂ ਦੀਵਾ ਜਗਣ ਨਾਲ ਅੰਧੇਰਾ ਮਰ ਜਾਂਦਾ ਹੈ, ਜਿਦਾਂ ਸੂਰਜ ਨਿਕਲਣ ਨਾਲ ਰਾਤ ਦਾ ਨਾਸ ਹੋ ਜਾਂਦਾ ਹੈ। ਉਸੇ ਤਰ੍ਹਾਂ ਅਜ ਉਸੇ ਬਿਮਾਰੀ ਦੇ ਸਮਝ ਆ ਜਾਣ ਨਾਲ ਤੁਹਾਡੀ ਬਾਈ ਹਮੇਸ਼ਾਂ ਵਾਸਤੇ ਮਰ ਗਈ ਹੈ।



੬.

ਚਾਰ ਸਾਲ ਪਿੱਛੋਂ ਦੀ ਗੱਲ ਹੈ। ਕਲਕੱਤੇ ਦੇ ਇਕ ਬਹੁਤ ਆਲੀਸ਼ਾਨ ਮਕਾਨ ਵਿਚ ਇਕ ਬਹੁਤ ਵੱਡੇ ਜ਼ਿਮੀਂਦਾਰ ਦੇ ਲੜਕੇ ਦਾ ਅਨਪ੍ਰਾਸ਼ਨ ਹੈ। ਖੁਆਉਣ ਪਿਆਉਣ ਦਾ ਬੜਾ ਭਾਰੀ ਕੰਮ ਮੁਕ ਚੁੱਕਾ ਹੈ। ਰਾਤ ਨੂੰ ਮਕਾਨ ਦੇ ਬਾਹਰ ਵਾਰ ਵਿਹੜੇ ਵਿਚ ਮਹਿਫਲ ਦਾ ਪ੍ਰਬੰਧ ਕੀਤਾ ਗਿਆ ਹੈ। ਕਈਆਂ ਤਰ੍ਹਾਂ ਦੇ ਗਾਉਣ ਵਜਾਉਣ ਤੇ ਹੋਰ ਰੰਗ ਤਮਾਸ਼ਿਆਂ ਦਾ ਪ੍ਰਬੰਧ ਹੋ ਰਿਹਾ ਹੈ।

ਇਕ ਪਾਸੇ ਤਿੰਨ ਚਾਰ ਨਾਚੀਆਂ ਬੈਠੀਆਂ ਹੋਈਆਂ ਹਨ। ਇਹੋ ਨਚਣ ਗੀਆਂ ਤੇ ਗਾਉਣ ਗੀਆਂ ਦੂਜੀ ਛੱਤੇ