ਪੰਨਾ:ਅੰਧੇਰੇ ਵਿਚ.pdf/40

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੪੦)

'ਕੌਣ ਸਦਦਾ ਹੈ?'

'ਬੀਬੀ ਜੀ ਸੱਦਦੇ ਹਨ।'

'ਤੂੰ ਕੌਣ ਏਂ?'

'ਮੈਂ ਉਹਨਾਂ ਦਾ ਨੌਕਰ ਹਾਂ।'

ਬਿਜਲੀ ਨੇ ਆਖਿਆ: 'ਨਹੀਂ ਮੈਨੂੰ ਨਹੀਂ ਸਦਿਆ ਹੋਣਾ, ਤੂੰ ਇਕ ਵਾਰੀ ਜਾਕੇ ਫੇਰ ਪੁਛ ਆ।'

ਲੜਕਾ ਫੇਰ ਆਇਆ। ਕਹਿਣ ਲੱਗਾ, 'ਤੁਹਾਡਾ ਨਾਂ ਹੀ ਬਿਜਲੀ ਹੈ ਨਾ? ਆਉ ਮੇਰੇ ਨਾਲ, ਬੀਬੀ ਜੀ ਖੜੋਤੇ ਹੋਏ ਹਨ।'

ਬਿਜਲੀ ਨੇ ਛੇਤੀ ਨਾਲ ਆਪਣੇ ਪੈਰਾਂ ਦੇ ਘੁੰਗਰੂ ਖੋਲ੍ਹ ਦਿਤੇ ਤੇ ਉਹ ਲੜਕੇ ਦੇ ਨਾਲ ਮਕਾਨ ਵਿਚ ਚਲੀ ਗਈ। ਸਮਝਿਆ ਕਿ ਮਾਲਕਣੀ ਕੋਈ ਖਾਸ ਫਰਮਾਇਸ਼ ਪਾਕੇ ਗਾਉਣਾ ਸੁਣਨਾ ਚਾਹੁੰਦੀ ਹੈ ਇਸੇ ਕਰਕੇ ਅੰਦਰ ਸਦਿਆ ਸੂ।

ਸੌਣ ਦੇ ਕਮਰੇ ਦੇ ਪਾਸ ਰਾਧਾ ਰਾਣੀ ਆਪਣੇ ਬੱਚੇ ਨੂੰ ਗੋਦ ਵਿਚ ਲਈ ਖਲੋਤੀ ਸੀ। ਕੁਝ ਤਾਂ ਘਬਰਾ ਕੇ ਕੁਝ ਸੰਗਦਿਆਂ ਸੰਗਦਿਆਂ ਹੌਲੀ ਹੌਲੀ, ਜਿਸ ਵੇਲੇ ਉਸ ਦੇ ਸਾਹਮਣੇ ਪੁਜੀ ਉਹ ਇਸ ਨੂੰ ਛੇਤੀ ਨਾਲ ਅੰਦਰ ਖਿੱਚ ਕੇ ਲੈ ਗਈ ਤੇ ਇਕ ਕੁਰਸੀ ਤੇ ਬਿਠਾ ਕੇ ਆਖਿਆ, 'ਭੈਣ ਮੈਨੂੰ ਪਛਾਣਦੀ ਏਂ?'

ਬਿਜਲੀ ਹੈਰਾਨੀ ਨਾਲ ਬੁਤ ਬਣ ਗਈ। ਰਾਧਾ ਰਾਣੀ ਨੇ ਆਪਣੇ ਕੁਛੜਲੇ ਬਚੇ ਨੂੰ ਉਸਨੂੰ ਵਖਾਉਂਦੀ ਹੋਈ ਨੇ ਆਖਿਆ, ਜੇ ਤੁਸੀਂ ਆਪਣੀ ਛੋਟੀ ਭੈਣ ਨੂੰ