ਪੰਨਾ:ਅੰਧੇਰੇ ਵਿਚ.pdf/42

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੨)

ਨਹੀਂ ਰਹੀ। ਇਸ ਵਿਹੁ ਨੇ ਮੈਨੂੰ ਘੋਰ ਪਾਪਣੀ ਨੂੰ ਵੀ ਜੀਵਨ ਦਾਨ ਦੇ ਦਿੱਤਾ ਹੈ।

ਰਾਧਾ ਰਾਣੀ ਨੇ ਇਹਦਾ ਕੋਈ ਜਵਾਬ ਨਾ ਦੇ ਕੇ ਆਖਿਆ, 'ਕਿਉਂ ਭੈਣ ਇਕ ਵਾਰੀ ਉਹਨਾਂ ਨੂੰ ਮਿਲਣਾ ਮਨਜੂਰ ਕਰੇਂਗੀ?'

ਬਿਜਲੀ ਨੇ ਪਲ ਕੁ ਤਕ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਟਿਕਾ ਕੇ ਆਖਿਆ, ਨਹੀਂ ਭੈਣ! ਅਜ ਤੋਂ ਚਾਰ ਸਾਲ ਪਹਿਲਾਂ ਜਿਸ ਦਿਨ ਉਹ ਮੈਨੂੰ ਘਿਰਣਾ ਕਰਕੇ ਛੱਡ ਆਏ ਸੀ, ਮੈਂ ਹੰਕਾਰ ਨਾਲ ਆਖਿਆ ਸੀ ਕਿ ਤੁਸੀਂ ਮੈਨੂੰ ਫੇਰ ਜਰੂਰ ਮਿਲੋਗੇ। ਪਰ ਉਹ ਫੇਰ ਨ ਆਏ। ਹੁਣ ਮੇਰਾ ਉਹ ਹੰਕਾਰ ਨਹੀਂ ਰਿਹਾ। ਪਤਾ ਨਹੀਂ ਭਗਵਾਨ ਨੇ ਉਹ ਹੰਕਾਰ ਕਿਉਂ ਤੋੜ ਦਿੱਤਾ ਹੈ? ਇਹ ਕਿਸ ਤਰ੍ਹਾਂ ਕਿਸੇ ਨੂੰ ਤੋੜ ਕੇ ਫੇਰ ਜੋੜ ਦੇਂਦੇ ਹਨ ਤੇ ਖੋਹ ਕੇ ਫੇਰ ਦੇ ਦੇਂਦੇ ਹਨ ਇਸਨੂੰ ਮੈਂ ਹੀ ਸਮਝ ਸਕਦੀ ਹਾਂ। ਇਕ ਵਾਰੀ ਪੱਲੇ ਨਾਲ ਅੱਖਾਂ ਪੂੰਝ ਕੇ ਉਹ ਫੇਰ ਕਹਿਣ ਲੱਗੀ, 'ਮੈਂ ਅਭਾਗਣ ਤੇ ਪਾਪਣ ਨੇ ਭਗਵਾਨ ਤੇ ਕਈ ਦੋਸ਼ ਲਾਏ ਸਨ। ਪਰ ਹੁਣ ਮੈਨੂੰ ਸਮਝ ਆ ਰਹੀ ਹੈ ਕਿ ਜੇ ਭਗਵਾਨ ਮੈਨੂੰ ਉਸ ਵੇਲੇ ਹੀ ਇਹ ਮਿਲਾ ਦੇਂਦੇ ਤਾਂ ਮੈਂ ਹੁਣ ਤਕ ਕਦੇ ਦੀ ਮਰ ਖੱਪ ਗਈ ਹੁੰਦੀ। ਮੈਂ ਇਹਨਾਂ ਨੂੰ ਵੀ ਨਾ ਮਿਲ ਸਕਦੀ ਤੇ ਆਪ ਵੀ ਨਾਸ ਹੋ ਜਾਂਦੀ।'

ਰਾਧਾ ਰਾਣੀ ਦਾ ਗਲਾ ਭਰ ਗਿਆ ਤੇ ਉਹ ਕੁਝ ਨ ਆਖ ਸੱਕੀ। ਬਿਜਲੀ ਫੇਰ ਆਖਣ ਲੱਗੀ ਸੋਚਿਆ ਸੀ ਕਿ ਜੇ ਕਦੇ ਇਕ ਵਾਰ ਮਿਲ ਪੈਣਗੇ ਤਾਂ ਉਹਨਾਂ ਦੇ ਚਰਨ