ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੧)

ਬੁਢਾ ਡੰਗੋਰੀ ਲੈਕੇ ਉਠ ਖਲੋਤਾ ? ਬੋਲਿਆ ਡਾਕਟਰ ਸਾਹਿਬ ਤੁਸੀਂ ਪਛਾਣਦੇ ਨਹੀਂ ਉਹ ਕਿੰਨੇ ਸ਼ੈਤਾਨ ਹਨ। ਇਹਦੇ ਵਿਚ ਕਿਸੇ ਦਾ ਦੋਸ਼ ਨਹੀਂ, ਮੈਨੂੰ ਉਹਨੂੰ ਵੀ ਸਭ ਕੁਝ ਦਸਣਾ ਹੀ ਪਵੇਗਾ, ਨਹੀਂ ਤਾਂ ਉਹ ਸਮਝੇਗਾ ਕਿ ਤੁਹਾਨੂੰ ਠਾਣੇ ਜਾਣ ਦੀ ਸਲਾਹ ਮੈਂ ਹੀ ਦਿਤੀ ਹੈ। ਇਸ ਗਲੋਂ ਖਿਝ ਕੇ ਉਹ ਮੇਰਾ ਹੀ ਕੀਰਤਨ ਸੋਹਲਾ ਪੜ੍ਹ ਦੇਵੇਗਾ, ਜੇ ਇਹ ਨਾ ਹੋ ਸਕਿਆ ਤਾਂ ਉਹਨੇ ਸਾਡੇ ਵਿਘਾ ਬਤਾਊਂ, ਜੋ ਥੋੜੇ ਦਿਨ ਹੋਏ ਹਨ ਤਾਜ਼ੇ ਹੀ ਲਾਏ ਹਨ, ਜ਼ਰੂਰ ਪੁਟ ਦੇਣੇ ਹਨ। ਬਾਰਗੀਆ ਜਾਤ ਦੇ ਮੁੰਡੇ ਤਾਂ ਰਾਤ ਨੂੰ ਉਂਞ ਹੀ ਨਹੀਂ ਸੌਂਦੇ। ਡਾਕਟਰ ਸਾਹਿਬ ਠਾਣੇ ਕਦੇ ਫੇਰ ਜਾਣਾ ਪਹਿਲਾਂ ਇਕ ਸ਼ੀਸ਼ੀ ਚੰਗੀ ਜਹੀ ਦਵਾ ਦੀ ਲੈਕੇ ਉਹਨਾਂ ਨੂੰ ਠੰਢਾ ਕਰ ਆਓ।

ਬੁੱਢਾ ਇਹ ਆਖ ਕੇ ਚਲਿਆ ਗਿਆ ਤੇ ਬਾਕੀ ਲੋਕ ਵੀ ਹੌਲੀ ੨ ਖਿਸਕਣ ਲਗ ਪਏ। ਡਾਕਟਰ ਨੀਲਮਣੀ ਵੀ ਇਕ ਵੱਡਾ ਸਾਰਾ ਹੌਕਾ ਲੈਕੇ, ਆਪਣੀ ਜ਼ਿੰਦਗੀ ਭਰ ਦੇ ਤਜਰਬਿਆਂ ਦਾ ਨਿਚੋੜ ਤੇ ਸਾਰੀ ਦੁਨੀਆਂ ਦੇ ਸਭ ਗਿਆਨਾਂ ਦਾ ਤੱਤ, ਕਿਸੇ ਸਾਲੇ ਦਾ ਭਲਾ ਨਹੀਂ ਕਰਨਾ ਚਾਹੀਦਾ, ਆਖਦੇ ਹੋਏ ਘਰ ਨੂੰ ਚਲੇ ਗਏ।

ਨਰਾਇਣੀ ਬੂਹੇ ਥਾਣੀ ਵੇਖ ਵੇਖ ਕੇ ਫਿਕਰ ਕਰ ਰਹੀ ਸੀ ਕਿ ਮੁੰਡਾ ਸੁਖੀ ਸਾਂਦੀ ਮੁੜ ਆਵੇ, ਤਾਂ ਹੀ ਖਬਰ ਰਾਮ ਮੁੜ ਆਇਆ ।

'ਗੋਬਿੰਦ ਚਲ ਪਿੰਜਰਾ ਬਣਾਈਏ।'

ਨਰਾਇਣੀ ਨੇ ਸਦਿਆ, ਰਾਮ ਲਾਲ ਗੱਲ ਤਾਂ ਸੁਣ ?