ਪੰਨਾ:ਅੰਧੇਰੇ ਵਿਚ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੬੧)

ਤਾਂ ਹੀ ਸਭ ਦੇ ਕਲੇਜੈ ਠੰਢੇ ਹੋਣਗੇ। ਇਹ ਆਖ ਕੇ ਉਹ ਬਿਨਾਂ ਕਿਸੇ ਜੁਵਾਬ ਸੁਣਨ ਦੇ ਚੁੱਪ ਚਾਪ ਚਲੀ ਗਈ।

ਟਹਿਲਣ ਦਾ ਮੂੰਹ ਐਨਾਂ ਕੁ ਹੋ ਗਿਆ। ਮਨ ਹੀ ਮਨ ਵਿਚ ਆਖਣ ਲੱਗੀ. ਰੱਬ ਜਾਣੇ ਕੀ ਗੱਲ ਹੈ, ਹਰ ਗੱਲ ਵਿਚ ਬੀਬੀ ਜੀ ਨਿਆਣੇ ਬਣਦੇ ਜਾ ਰਹੇ ਹਨ। ਐਨੀ ਬੁੱਧੀ ਤੇ ਐਨਾ ਸ਼ਾਂਤ ਸੁਭਾ ਰਖਦਿਆਂ ਹੋਇਆਂ ਉਹ ਕਿਉਂ ਨਹੀਂ ਸਮਝ ਸਕਦੇ। ਜੇ ਉਹ ਘੜੀ ਕੁ ਇਕ ਪੈਰ ਤੇ ਖਲੋ ਵੀ ਗਿਆ ਤਾਂ ਕੀ ਦੁਨੀਆਂ ਉਲਟ ਗਈ?

ਰਾਮ ਭਰਾ ਦੇ ਕੋਲ ਬਹਿ ਕੇ ਰੋਟੀ ਖਾਣੀ ਪਸੰਦ ਨਹੀਂ ਸੀ ਕਰਦਾ। ਨਰਾਇਣੀ ਨੇ ਜਾਣ ਬੁਝ ਕੇ ਦੋਹਾਂ ਭਰਾਵਾਂ ਦੀਆਂ ਥਾਲੀਆਂ ਲਾਗੋ ਲਾਗੀ ਪ੍ਰੋਸੀਆਂ ਤੇ ਆਪ ਇਕ ਪਾਸੇ ਹੋ ਕੇ ਬਹਿ ਗਈ। ਰਾਮ ਰਸੋਈ ਵਿਚ ਵੜਦਾ ਹੀ ਭੁੜਕਣ ਡਹਿ ਪਿਆ, ਮੈਂ ਅਜ ਰੋਟੀ ਹੀ ਨਹੀਂ ਖਾਣੀ।

ਨਰਾਇਣੀ ਨੇ ਆਖਿਆ, 'ਜਾਹ ਫੇਰ ਸੌਂ ਜਾਹ।'

ਨਰਾਇਣੀ ਦੇ ਏਦਾਂ ਕੂਣ ਕਰਕੇ ਰਾਮ ਦਾ ਨੱਚਣਾ ਟੱਪਣਾ ਤਾਂ ਹੱਟ ਗਿਆ, ਪਰ ਉਸ ਖਾਧਾ ਕੁਝ ਨ ਚੁਪ ਕਰਕੇ ਖਲੋ ਰਿਹਾ।

ਰਸੋਈ ਦੇ ਦੂਜੇ ਬੂਹਿਓਂ ਸ਼ਾਮ ਲਾਲ ਨੂੰ ਆਉਂਦਿਆਂ ਵੇਖ ਉਹ ਬਾਹਰ ਨੂੰ ਭੱਜ ਗਿਆ। ਸ਼ਾਮ ਲਾਲ ਤਸੱਲੀ ਨਾਲ ਰੋਟੀ ਖਾਣ ਲੱਗੇ ਬੋਲੇ, ਰਾਮ ਨੇ ਨਹੀਂ ਖਾਧੀ?

ਨਰਾਇਣੀ ਨੇ ਥੋੜੇ ਵਿਚ ਮੁਕਾਉਂਦੀ ਨੇ ਕਿਹਾ, ਉਹ ਮੇਰੇ ਨਾਲ ਖਾਵੇਗਾ

ਰੋਟੀ ਖਾ ਕੇ ਸ਼ਾਮ ਲਾਲ ਦੇ ਬਾਹਰ ਜਾਂਦਿਆਂ ਹੀ