ਉਹ ਸੁਵਾਹ ਦੀ ਮੁਠ ਭਰ ਕੇ ਆਇਆ ਤੇ ਆਕੇ ਆਖਣ ਲੱਗਾ, ਮੈਂ ਕਿਸੇ ਨੂੰ ਵੀ ਨਹੀਂਂ ਖਾਣ ਦਿਆਂਗਾ। ਸਭ ਦੀਆਂ ਥਾਲੀਆਂ ਵਿਚ ਸੁਆਹ ਪਾ ਦਿਆਂਗਾ-ਪਾਵਾਂ?
ਨਰਾਇਣ ਨੇ ਆਖਿਆ, ਪਾ ਕੇ ਤਾਂ ਵੇਖ ਜੇ ਮਾਰ ਮਾਰ ਕੇ ਦੁੰਬਾ ਨ ਬਣਾ ਦਿਆਂ ਤਾਂ? ਰਾਮ ਨੇ ਸੁਆਹ ਨੂੰ ਮੁਠ ਵਿਚ ਹੋਰ ਘੁਟ ਕੇ ਆਖਿਆ, ਵੱਡੀ ਦੁੰਬਾ ਬਨਾਉਣ ਵਾਲੀ ਦਿਨੇ ਮੈਨੂੰ ਰਾਤ ਦਾ ਲਾਰਾ ਲਾਕੇ ਠੱਗ ਲਿਆ ਸੀ, ਹੁਣ ਜੇ ਮੈਂ ਰੋਟੀ ਖੁਆਣ ਲਈ ਆਖਦਾ ਹਾਂ ਤਾਂ ਕਹਿੰਦੀ ਹੈ, ਮਾਰ ੨ ਕੇ ਦੁੰਬਾ ਬਣਾ ਦਿਉਂਗੀ?
ਤੂੰ ਰੋਟੀ ਕਿਉਂ ਨਹੀਂ ਖਾਧੀ?
'ਤੂੰ ਜੋ ਆਖਦੀ ਸੈਂ ਰਾਤ ਨੂੰ ਮੈਂ ਆਪ ਖੁਆਵਾਂਗੀ।'
ਬੇਸ਼ਰਮ ਕਿਸੇ ਥਾਂ ਦਾ, ਬਿਗਾਨੇ ਹੱਥੋਂ ਖਾਂਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ?
ਰਾਮ ਨੇ ਹੈਰਾਨ ਜਿਹਾ ਹੋਕੇ ਆਖਿਆ, ਕੀਹਦਾ ਹੱਥ ਤੁਸਾਂ ਆਪ ਤਾਂ ਆਖਿਆ ਸੀ।
ਨਰਾਇਣੀ ਨੇ ਫੇਰ ਝਗੜਾ ਨਹੀਂ ਕੀਤਾ, ਕਹਿਣ ਲੱਗੀ, ਜਾਹ ਸੁਆਹ ਸੁਟ ਕੇ ਹੱਥ ਧੋਆ। ਜੇ ਫੇਰ ਕਿਸੇ ਦਿਨ ਮੈਨੂੰ ਖੁਆਣ ਲਈ ਕਿਹਾ ਤਾਂ ਜਾਣਦਾ ਰਹੇਂਗਾ?
ਨਰਾਇਣੀ ਰੋਟੀ ਖੁਆ ਰਹੀ ਸੀ ਕਿ ਟਹਿਲਣ ਬਿਨਾਂ ਕਿਸੇ ਕੰਮ ਦੇ ਹੀ, ਸਾਹਮਣੇ ਦਰਵਾਜਿਓਂ ਵੇਖਦੀ ਹੋਈ ਬਰਾਂਡੇ ਵੱਲ ਚਲੀ ਗਈ।
ਨਰਾਇਣੀ ਤਾੜ ਗਈ। ਰਾਮ ਨੂੰ ਆਖਣ ਲੱਗੀ, ਰਾਮ ਤੈਨੂੰ ਕਦੇ ਅਕਲ ਨਹੀਂ ਆਉਣੀ। ਰੱਬ ਤੈਨੂੰ ਕਦੋਂ