ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/61

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

(੬੩)

ਸੁਮੱਤ ਦੇਵੇਗਾ? ਲੋਕਾਂ ਦੇ ਮਿਹਣੇ ਮੈਥੋਂ ਨਹੀਂਂ ਸੁਣੇ ਜਾਂਦੇ।

ਰਾਮ ਨੇ ਮੂੰਹ ਵਿਚਲੀ ਬੁਰਕੀ ਨੂੰ ਨਿਗਲਦਿਆਂ ਹੋਇਆਂ ਕਿਹਾ, ਕੌਣ ਹੈ ਉਹ, ਉਹਦਾ ਨਾ ਤਾਂ ਦੱਸੋ?

ਨਰਾਇਣੀ ਨੇ ਇਕ ਡੂੰਘਾ ਹੌਕਾ ਲੈਕੇ ਆਖਿਆ, ਬਸ ਕੌਣ 'ਹਨ ਉਹ........।'

ਪਰ ਥੋੜਿਆਂ ਮਹੀਨਿਆਂ ਪਿਛੋਂ ਇਹ ਗੱਲ ਇਥੋਂ ਤੋੜੀ ਵਧ ਗਈ ਕਿ ਨਰਾਇਣੀ ਤਾਈਂ ਸਹਾਰਨੀ ਔਖੀ ਹੋ ਗਈ। ਉਹਦੀ ਸਿਰੋਂ ਨੰਗੀ ਮਾਂ ਦਿਗੰਬਰੀ ਹਾਲੇ ਤੱਕ ਆਪਣੀ ਦਸਾਂ ਸਾਲਾਂ ਦੀ ਲੜਕੀ 'ਸੁਰਧੁਨੀਂ ਦੇ ਨਾਲ, ਭਰਾ ਕੋਲ ਬੈਠੀ ਦਿਨ ਕੱਟ ਰਹੀ ਸੀ। ਅਚਾਣ ਚੱਕ ਉਸ ਭਰਾ ਨੂੰ ਅਗਲੇ ਜਹਾਨੋਂ ਸੱਦਾ ਆ ਗਿਆ ਤੇ ਮਾਈ ਲਈ ਕਿਧਰੇ ਖੜੀ ਹੋਣ ਲਈ ਵੀ ਥਾਂ ਨ ਰਹਿ ਗਈ। ਨਰਾਇਣੀ ਨੇ ਪਤੀ ਦੀ ਸਲਾਹ ਨਾਲ ਉਹਨੂੰ ਆਪਣੇ ਘਰ ਲੈ ਆਂਦਾ। ਉਹ ਆਈ ਤੇ ਆਉਂਦਿਆਂ ਹੀ ਨਰਾਇਣੀ ਤੇ ਪੂਰਾ ਪੂਰਾ ਰੋਹਬ ਪਾ ਲਿਆ। ਨਾਲ ਲਗਦੀ ਨੇ ਰਾਮ ਦੇ ਨਕ ਵਿਚ ਵੀ ਨਕੇਲ ਪੌਣ ਦੀ ਕੋਸ਼ਸ਼ ਸ਼ੁਰੂ ਕਰ ਦਿੱਤੀ। ਮੁੱਢ ਤੋਂ ਹੀ ਰਾਮ ਨੂੰ ਉਹ ਭੈੜੀ ਨੀਤ ਨਾਲ ਵੇਖਣ ਲੱਗ ਪਈ।

ਅਜ ਰਾਮ ਇਕ ਦੋ ਤਿੰਨ ਹੱਥ ਲੰਮਾ ਪਿੱਪਲ ਦਾ ਦਰਖਤ ਪੁਟ ਲਿਆਇਆ ਹੈ ਤੇ ਉਸ ਨੂੰ ਠੀਕ ਵਿਹੜੇ ਦੇ ਵਿਚਕਾਰ ਲਾਉਣ ਲੱਗ ਪਿਆ ਹੈ। ਰਸੋਈ ਵਿਚ ਬੈਠੀ ਦਿਗੰਬਰੀ ਮਾਲਾ ਫੇਰਦੀ ਹੋਈ ਕੂਕੀ, ਇਹ ਕੀ ਕਰਨ ਲੱਗਾ ਹੋਇਆਂ ਏਂ ਰਾਮ?

ਰਾਮ ਨੇ ਸਹਿਜ ਸੁਭਾ ਹੀ ਆਖਿਆ, 'ਜੇ ਪਿੱਪਲ