ਪੰਨਾ:ਅੰਧੇਰੇ ਵਿਚ.pdf/63

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੬੫)

ਨਰਾਇਣੀ ਆਪਣੇ ਦੇਉਰ ਦੀ ਕਰਤੂਤ! ਵਿਹੜੇ ਵਿਚ ਪਿੱਪਲ ਦਾ ਦਰਖਤ ਲਾ ਕੇ ਆਖਦਾ ਹੈ, 'ਬੜਾ ਚੰਗਾ ਹੋ ਗਿਆ ਹੈ। ਹੋਰ ਵੇਖ ਪਿਓ ਨੂੰ ਖਾਣੇ ਭੋਲੇ ਦਾ ਕੰਮ, ਵਾਂਸਾਂ ਦੀ ਖਿੱਤੀ ਹੀ ਧੂਹੀ ਚਲਿਆ ਆਉਂਦਾ ਹੈ। ਹੁਣ ਇਹ ਇਹਦੇ ਉਦਾਲੇ ਪੁਦਾਲੇ ਵਾੜ ਕਰਨਗੇ।'

ਨਰਾਇਣੀ ਨੇ ਪਿਛਾਂਹ ਮੁੜ ਕੇ ਵੇਖਿਆ ਭੋਲਾ ਠੀਕ ਹੀ ਤਕੜੀ ਸਾਰੀ ਖਿਤੀ ਵਾਂਸਾਂ ਦੀ ਧੂਹੀ ਆ ਰਿਹਾ ਹੈ। ਭੋਲਾ ਤੇ ਰਾਮ ਹਾਣੀ ਹਾਣੀ ਹਨ। ਨਰਾਇਣੀ ਹੱਸ ਪਈ ਇਕ ਪਾਸੇ ਮਾਂ ਦਾ ਕ੍ਰੋਧ ਨਾਲ ਲਾਲੋ ਲਾਲ ਹੋਇਆ ਚਿਹਰਾ ਤੇ ਦੂਜੇ ਪਾਸੇ ਰਾਮ ਤੇ ਉਹਦੇ ਬਾਕੀ ਸਾਥੀਆਂ ਦਾ ਕਮਲ ਪੁਣਾ ਉਹਨੂੰ ਵਾਂਸ ਵਾਲੀ ਗਲ ਤੋਂ ਵਧ ਕੁਝ ਨ ਜਾਪਿਆ, ਉਹ ਖੁਲ੍ਹ ਕੇ ਹੱਸੀ। ਕਹਿਣ ਲਗੀ, ਵਿਹੜੇ ਵਿਚ ਇਸ ਪਿੱਪਲ ਦੇ ਦਰਖਤ ਦਾ ਕੀ ਬਣੇਗਾ?

ਰਾਮ ਹੈਰਾਨ ਹੋਕੇ ਬੋਲਿਆ, 'ਭਾਬੀ ਤੈਨੂੰ ਨਹੀਂ ਪਤਾ ਕੀ ਹੋਵੇਗਾ? ਬੜੀ ਸੋਹਣੀ ਠੰਢੀ ਛਾਂ ਮਿਲਿਆ ਕਰੇਗੀ। ਤੇ ਇਸ ਛੋਟੀ ਜਹੀ ਡਾਲੀ ਨਾਲ, ਓਏ ਗੋਬਿੰਦਆ ਸੈਨਤਾਂ ਕਿਉਂ ਮਾਰਦਾ ਏਂ, ਜਦ ਇਹ ਵੱਡੀ ਹੋ ਜਾਵੇਗੀ 'ਗੋਬਿੰਦਾ ਪੀਂਘ ਪਾਇਆ ਕਰੇਗਾ।' 'ਭੋਲਿਆ ਜ਼ਰਾ ਗੰਡਾਸਾ ਲੈ ਆ, ਵਾੜ ਜ਼ਰਾ ਉੱਚੀ ਕਰਨੀ ਪਏਗੀ ਨਹੀਂ ਤਾਂ ਕਾਲੀ ਵੱਛੀ ਉੱਚਾ ਮੂੰਹ ਕਰਕੇ ਸਭ ਕੁਝ ਖਾ ਜਾਇਗੀ।' ਇਹ ਆਖ ਕੇ ਉਹ ਵਾਂਸ ਵੱਢਣ ਟੁਕਣ ਲਗ ਪਿਆ। ਨਰਾਇਣੀ ਹੱਸਦੀ ਹੋਈ ਪਾਣੀ ਦਾ ਭਰਿਆ ਘੜਾ ਰਸੋਈ ਵਿਚ ਰਖਣ ਚਲੀ ਗਈ।