ਪੰਨਾ:ਅੰਧੇਰੇ ਵਿਚ.pdf/81

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੮੩)

ਵਿਚ ਕੀ ਕੀ ਗੁਣ ਹੈ, ਇਹਨੂੰ ਰਾਮ ਹੀ ਜਾਣਦਾ ਹੈ। ਕਿਹੜਾ ਕਾਰਤਕ ਤੇ ਕਿਹੜਾ ਗਣੇਸ਼ ਹੈ, ਇਹ ਵੀ ਰਾਮ ਹੀ ਪਛਾਣ ਸਕਦਾ ਹੈ। ਜ਼ਨਾਨੀਆਂ ਦੀ ਕੀ ਗੱਲ ਹੈ, ਕਈ ਵੇਰਾਂ ਭੋਲਾ ਵੀ ਇਸ ਭੁਲੇਖੇ ਵਿਚ ਆਕੇ ਰਾਮ ਪਾਸੋਂ ਕੁਟਹਿਰਾ ਖਾ ਲੈਂਦਾ ਸੀ।

ਨਰਾਇਣੀ ਕਈ ਵਾਰੀ ਹੱਸਕੇ ਆਖਦੀ, ਰਾਮ ਦੇ ਕਾਰਤਕ ਤੇ ਗਨੇਸ਼ ਮੇਰੀ ਸਤਾਰ੍ਹਵੀਂ ਵਿਚ ਕੰਮ ਆਉਣਗੇ।

ਭੋਲੇ ਦੀ ਖਬਰ ਨੇ ਰਾਮ ਨੂੰ ਭੋਰੇ ਜਿੰਨਾ ਵੀ ਪਰੇਸ਼ਾਨ ਨਹੀਂ ਕੀਤਾ। ਉਹ ਸਲੇਟ ਤੇ ਹੋਰ ਵੀ ਝੁਕ ਕੇ ਬੋਲਿਆ, 'ਉਹ ਸੌ ਵਾਰੀ ਜਾਲ ਪਾਏ, ਮੇਰੇ ਮੱਛ ਕਾਬੂ ਥੋੜਾ ਆਉਣ ਵਾਲੇ ਹਨ ਉਹ ਜਾਲ ਤੋੜਕੇ ਨਿਕਲ ਜਾਣਗੇ।'

ਭੋਲੇ ਨੇ ਕਿਹਾ, 'ਨਹੀਂ ਵੀਰਾ, ਉਹ ਜਾਲ ਇਥੋਂ ਦਾ ਨਹੀਂ। ਭੱਗਾ ਮਾਛੀਆਂ ਕੋਲੋਂ ਪੱਕਾ ਜਾਲ ਲਿਆਇਆ ਹੈ। ਤੇਰੇ ਮੱਛ ਉਹਨੂੰ ਨਹੀਂ ਤੋੜ ਸਕਣਗੇ।'

ਰਾਮ ਨੇ ਸਲੋਟ ਰੱਖ ਕੇ ਆਖਿਆ, 'ਚੱਲ ਖਾਂ ਵੇਖਾਂ।'

ਤਲਾ ਦੇ ਕੰਢੇ ਜਾਕੇ ਵੇਖਿਆ। ਉਸ ਨੇ ਕਾਰਤਕ ਤੇ ਗਨੇਸ਼ ਦੇ ਫੜਨ ਲਈ ਸਚ ਮੁਚ ਹੀ ਜਾਲ ਲਾਇਆ ਹੋਇਆ ਸੀ ਤੇ ਪਾਣੀ ਵਿਚ ਆਟੇ ਦੀਆਂ ਗੋਲੀਆਂ ਸੁੱਟਣ ਡਿਹਾ ਹੋਇਆ ਸੀ।

ਰਾਮ ਨੇ ਜਾਕੇ ਉਹਨੂੰ ਜ਼ੋਰ ਦੀ ਧੱਕਾ ਮਾਰਿਆ, ਕਹਿਣ ਲੱਗਾ, 'ਭੱਜ ਜਾਹ ਲੁੱਚਾ ਕਿਸੇ ਥਾਂ ਦਾ। ਤੂੰ ਮੇਰੇ ਮੱਛਾਂ ਨੂੰ ਫੜਨਾ ਚਾਹੁੰਦਾ ਏਂ?'

ਭੱਗਾ ਰੋਣ ਹਾਕਾ ਹੋਕੇ ਕਹਿਣ ਲੱਗਾ, ਵੱਡੇ ਬਾਬੂ