(੮੫)
ਮਾਰਿਆਂ ਉਹਦੀਆਂ ਅੱਖਾਂ ਲਹੂ ਛੱਡਣ ਲੱਗ ਪਈਆਂ। ਦੰਦ ਪੀਹ ਕੇ ਉਹ ਮਾਲਾ ਨੂੰ ਵਲੇਟ ਕੇ ਬੋਝੇ ਵਿਚ ਪਾਉਂਦਿਆਂ ਹੋਇਆਂ ਬੋਲੀ, ਇਹ ਔਂਤਰਾ ਪਤਾ ਨਹੀਂ ਕਦੋਂ ਮਰੇਗਾ, ਇਹ ਮੇਰਾ ਦੁਸ਼ਮਣ ਕਿੱਥੋਂ ਜੰਮ ਪਿਆ! ਅਜੇ ਤੱਕ ਤਾਂ ਮੂੰਹ ਵੀ ਜੂਠਾ ਨਹੀਂ ਕੀਤਾ। ਹੇ ਰੱਬਾ ਮੈਂ ਸੁਚੇ ਮੂੰਹ ਇਹ ਬਦ-ਅਸੀਸ ਦਿੰਦੀ ਹਾਂ। ਕਿ ਜੇ ਤੂੰ ਸੱਚਾ ਹੈਂ? ਅੱਜ ਤੋਂ ਤੀਜੇ ਦਿਨ ਇਹ......'
ਕੋਲ ਹੀ ਨਰਾਇਣੀ ਬੈਠੀ ਕੁਝ ਹਿੰਨ ਰਹੀ ਸੀ। ਬਿਜਲੀ ਵਾਂਗੂੰ ਕੜਕ ਕੇ ਉਠੀ, ਮਾਂ?
ਨਰਾਇਣੀ ਦੇ ਮੂੰਹੋਂ ਨਿਕਲੇ ਹੋਏ ਏਸ ਸ਼ਬਦ ਨੇ ਦਿੰਗਬਰੀ ਨੂੰ ਸਿਰ ਤੋਂ ਪੈਰਾਂ ਤੱਕ ਕੰਬਾ ਦਿੱਤਾ। ਉਹਨੂੰ ਸੁਝ ਪਿਆ ਕਿ ਇਸ ਮੁੰਡੇ ਨੂੰ ਇਹ ਬਦ-ਅਸੀਸ ਦੇਕੇ ਮੈਂ ਨਰਾਇਣੀ ਦੀਆਂ ਆਂਦਰਾਂ ਧੂਹ ਲਈਆਂ ਹਨ। ਨਰਾਇਣੀ ਨੂੰ ਐਨਾ ਕ੍ਰੋਧ ਆਇਆ ਕਿ ਉਹ ਸਿਰ ਤੋਂ ਪੈਰਾ ਤਕ ਤੱਪ ਪਈ। ਥੋੜੇ ਚਿਰ ਪਿੱਛੋਂ ਅਥਰੂ ਪੂੰਝਦੀ ਹੋਈ ਉਹ ਰਾਮ ਦੇ ਸਰਾਹਣੇ ਆ ਖੜੀ ਹੋਈ ਕੜਕਵੀਂ ਅਵਾਜ਼ ਵਿਚ ਪੁਛਿਆ। ਤੂੰ ਭੱਗੇ ਬਾਰਗੀ ਨੂੰ ਮਾਰਿਆ ਸੀ?
ਰਾਮ ਇਕ ਵੇਰਾਂ ਹੀ ਤ੍ਰਹਬਕ ਪਿਆ ਸਲੇਟ ਤੋੋਂ ਸਿਰ ਚੁਕ ਕੇ ਉਹਨੇ ਪਲ ਕੁ ਉਹਦੇ ਮੂੰਹ ਵੱਲ ਵੇਖਿਆ ਤੇ ਫੇਰ ਬਿਨਾਂ ਕੋਈ ਜੁਵਾਬ ਦਿੱਤੇ ਦੇ ਉਹ ਸਿਰ ਤੇ ਪੈਰ ਰੱਖ ਕੇ ਬਾਹਰ ਨੂੰ ਭੱਜ ਗਿਆ।
ਨਰਾਇਣੀ ਨੂੰ ਵਿਚਲੀ ਗੱਲ ਦਾ ਪਤਾ ਨਹੀਂ ਸੀ ਉਹਨਾਂ ਭੱਗੇ ਨੂੰ ਸੱਦ ਕੇ ਆਪ ਮੱਛਾਂ ਨੂੰ ਫੜਨ ਲਈ ਹੁਕਮ