ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੮)

ਰਾਮ ਨੇ ਅਮਰੂਦ ਕੁਤਰਨਾ ਬੰਦ ਕਰ ਦਿਤਾ, ਕਹਿਣ ਲੱਗਾ, 'ਝੂਠ!’

'ਨਹੀਂ ਸੱਚੀਂ ਵੀਰਾ, ਮਾਂ ਨੇ ਆਪ ਹੁਕਮ ਦਿਤਾ ਸੀ, ਅਜੇ ਤਕ ਵਿਹੜੇ ਵਿਚ ਪਿਆ ਹੈ।

ਰਾਮ ਨੇ ਘਬਰਾ ਕੇ ਛਾਲ ਮਾਰੀ ਤੇ ਹਨੇਰੀ ਵਾਂਗੂੰ ਘਰ ਪਹੁੰਚ ਪਿਆ। ਮੱਛ ਵੇਖਦਿਆਂ ਸਾਰ ਹੀ ਉਹ ਕੁਰਲਾਇਆ, ਭਾਬੀ ਇਹੋ ਤਾਂ ਮੇਰਾ ਗਣੇਸ਼ ਹੈ, ਤੂੂੰ ਇਹਦੇ ਫੜਨ ਲਈ ਕਿਉਂ ਹੁਕਮ ਦਿਤਾ ਸੀ? ਇਹ ਆਖ ਕੇ ਉਹ ਜ਼ਮੀਨ ਤੇ ਕੋਹੇ ਹੋਏ ਬੱਕਰੇ ਵਾਂਗੂੰ ਲੇਟਣ ਲਗ ਪਿਆ, ਉਸਦਾ ਇਹ ਰੋਣਾ ਪਿੱਟਣਾ ਐਨਾ ਦਰਦ ਵਾਲਾ ਤੇ ਸੱਚਾ ਸੀ ਕਿ ਇਸ ਅਸਰ ਦਿਗੰਬਰੀ ਤੇ ਹੋਣੋਂ ਵੀ ਨ ਰਹਿ ਸਕਿਆ।

ਰਾਮ ਨੂੰ ਮਨਾਉਣ ਲਈ ਨਰਾਇਣੀ ਨੇ ਸਾਰੀ ਵਾਹ ਲਾਈ, ਪਰ ਰਾਮ ਨਾ ਹੀ ਮੰਨਿਆ, ਬਾਹੋਂ ਫੜ ਕੇ ਉਠਾਇਆਂ ਤਾਂ ਉਹਨੇ ਹੁਝਕਾ ਮਾਰਕੇ ਬਾਂਹ ਛਡਾ ਲਈ। ਸਾਰਾ ਦਿਨ ਭੁਖਾ ਰਹਿਕੇ ਰਾਤ ਨੂੰ ਵੀ ਉਸਨੇ ਕੁਝ ਨ ਖਾਧਾ।


ਦਿਗੰਬਰੀ ਪਰਦੇ ਪਿਛੇ ਖਲੋਕੇ ਜਵਾਈ ਨੂੰ ਆਖਣ ਲੱਗੀ, ਜਿੰਨਾ ਚਿਰ ਤੁਸੀ ਨ ਆਖੋਗੇ ਨਰਾਇਣੀ ਰੋਟੀ ਨਹੀਂ ਖਾਇਗੀ। ਸਾਰਾ ਦਿਨ ਇਸਨੇ ਭੁਖੀ ਰਹਿਕੇ ਕਟਿਆ ਹੈ।

ਸ਼ਾਮ ਲਾਲ ਨੇ ਪੁਛਿਆ, ਰੋਟੀ ਕਿਉਂ ਨਹੀਂ ਖਾਧੀ?

ਦਿਗੰਬਰੀ ਪਾਸੋਂ ਰੋਇਆ ਨਹੀਂ ਗਿਆ, ਪਰ ਉਹ ਰੋਣ ਹਾਕੀ ਅਵਾਜ਼ ਬਣਾਕੇ ਕਹਿਣ ਲੱਗੀ, ਮੇਰਾ ਹੀ ਕਸੂਰ ਸਹੀ, ਹੁਣ ਮਾਫੀ ਦੇ ਦਿਉ। ਮੈਨੂੰ ਕੀ ਪਤਾ ਸੀ ਬ੍ਰਹਿਮਣਾਂ