ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(9)

ਕਿਹਾ, ਹੁਣ ਜਾਣ ਦੇ ਭਾਬੀ ਮੁੜ ਕੇ ਏਦਾਂ ਨਹੀਂ ਕਰਾਂਗਾ।

ਨਰਾਇਣੀ ਨੇ ਕੁਝ ਸਖਤ ਹੋ ਕੇ ਕਿਹਾ, ਜੇ ਆਪ ਆ ਜਾਏਂਗਾ ਤਾਂ ਘੱਟ ਮਾਰੂੰਗੀ, ਨਹੀਂ ਤਾਂ ਮਾਰ ੨ ਕੇ ਦੁੰਬਾ ਬਣਾ ਦਿਉਂਗੀ ਤੇ ਓਦੋਂ ਤੱਕ ਨਹੀਂ ਛੱਡਾਂਗੀ, ਜਦ ਤਕ ਬੇਂਤ ਟੁਟ ਨ ਜਾਏ। ਰਾਮ ਫੇਰ ਵੀ ਨ ਹਿਲਿਆ। ਉਥੇ ਖੜਾ ਹੀ ਹਾੜੇ ਕੱਢਣ ਲਗ ਪਿਆ, ਹੱਥ ਜੁੁੜਾ ਲੈ ਭਾਬੀ ਮੁੜ ਕੇ ਏਦਾਂ ਨਹੀਂ ਕਰਦਾ, ਕਦੇ ਨਹੀਂ ਕਰਦਾ, ਮੈਂ ਕੰਨਾਂ ਨੂੰ ਹਥ ਲਾਉਂਦਾ ਹਾਂ।

ਨਰਾਇਣੀ ਨੇ ਮੰਜੀ ਤੋਂ ਅਗਾਂਹ ਉਛਲ ਕੇ ਇਕ ਬੈਂਤ ਉਹਦੀ ਪਿੱਠ ਤੇ ਜੜ ਦਿਤਾ। ਬੱਸ ਫੇਰ ਕੀ ਸੀ ਲਗ ਪਏ ਬੈਂਤ ਤੇ ਬੈਂਤ ਪੈਣ। ਪਹਿਲਾਂ ਤਾਂ ਉਹਨੇ ਬੂਹਾ ਖੋਲ੍ਹ ਕੇ ਭੱਜ ਜਾਣ ਦੀ ਕੋਸ਼ਸ਼ ਕੀਤੀ। ਫਿਰ ਆਪਣੀ ਜਾਨ ਬਚਾਉਣ ਲਈ ਕਮਰੇ ਦੇ ਵਿਚ ਹੀ ਭੱਜਾ ਫਿਰਿਆ ਤੇ ਅਖੀਰ ਨੂੰ ਭਾਬੀ ਦਿਆਂ ਪੈਰਾਂ ਵਿਚ ਡਿੱਗ ਕੇ ਲੱਗ ਪਿਆ ਹਿਝਕੜੀਆਂ ਲੈਣ, ਨ੍ਰਿਤਕਾਲੀ ਜੰਗਲੇ ਥਾਣੀ ਸਭ ਕੁਝ ਵੇਖ ਰਹੀ ਸੀ, ਉਹ ਰੋ ਪਈ ਤੇ ਕਹਿਣ ਲੱਗੀ, ਬੀਬੀ ਜੀ ਛਡ ਦਿਓ ਵੇਖਾਂ ਤੁੁਹਾਡੇ ਪੈਰਾਂ ਤੇ ਸਿਰ ਰਖੀ ਪਿਆ ਹੈ।

ਦਿਗੰਬਰੀ ਬੁਰਾ ਜਿਹਾ ਮੂੰਹ ਬਣਾ ਕੇ ਕੱਠੀ ਜਹੀ ਹੋਕੇ ਕਹਿਣ ਲੱਗੀ, ਤੂੰ ਸਾਡੀਆਂ ਗੱਲਾਂ ਵਿਚ ਕਿਉਂ ਲੱਤਾਂ ਅੜਾਉਂਦੀ ਰਹਿਨੀਏਂ।

ਸ਼ਾਮ ਲਾਲ ਨੇ ਆਪਣੇ ਕਮਰੇ ਵਿਚੋੋਂ ਕਿਹਾ, ਕੀ ਹੋ ਰਿਹਾ ਹੈ? ਕੀ ਸਾਰੀ ਰਾਤ ਕੁੁੱਟਦੀ ਹੀ ਰਹੇਂਗੀ? ਨਰਾਇਣੀ ਨੇ ਬੈਂਤ ਸੁੁਟ ਦਿਤਾ ਤੇ ਕਿਹਾ 'ਯਾਦ ਰੱਖਣਾ ।'