ਪੰਨਾ:ਅੱਖਰਾਂ ਦੀ ਸੱਥ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੱਕੀਰਾਹੇ ਦੀ ਕੋਠੀ

ਚੱਕੀਰਾਹਾ ਸੜਕ ਕੰਢੇ ਇਕ ਦਰੱਖਤ ਉੱਪਰ ਰਹਿੰਦਾ ਸੀ। ਚੱਕੀਰਾਹੇ ਨੇ ਆਪਣੀ ਰਿਹਾਇਸ਼ ਵਾਸਤੇ ਦਰੱਖਤ ਦੇ ਤਣੇ ਵਿਚ ਘਰ ਬਣਾਇਆ ਹੋਇਆ ਸੀ।

ਜਿੱਥੇ ਚੱਕੀਰਾਹਾ ਰਹਿੰਦਾ ਸੀ, ਉਸਦੇ ਸਾਹਮਣੇ ਸੜਕ ਦੇ ਦੂਸਰੇ ਪਾਸੇ ਇਕ ਕੋਠੀ ਉਸਰ ਗਈ ਸੀ। ਨਵੀਂ ਬਣੀ ਇਸ ਕੋਠੀ ਵਿਚ ਵੰਨਸੁਵੰਨੇ ਕਮਰੇ ਸਨ। ਇਸ ਕੋਠੀ ਵਿਚਲੇ ਡਰਾਇੰਗ ਰੂਮ, ਬੈਂਡ ਰੂਮ, ਲਾਬੀ ਤੇ ਬਾਲਕੋਨੀ ਨੂੰ ਵੇਖਕੇ ਚੱਕੀਰਾਹੇ ਦਾ ਮਨ ਵੀ ਕੋਠੀ ਬਣਾਉਣ ਲਈ ਲਲਚਾਉਣ ਲੱਗ ਪਿਆ ਸੀ।

ਚੱਕੀਰਾਹੇ ਦਾ ਪਹਿਲਾ ਘਰ ਉਸ ਲਈ ਬੇਹਦ ਆਰਾਮਦਾਇਕ, ਸੁਰੱਖਿਅਤ ਤੇ ਸੁਵਿਧਾਜਨਕ ਸੀ। ਚੱਕੀਰਾਹੇ ਨੇ ਫਿਰ ਵੀ ਕੋਠੀ ਵਿਚ ਰਹਿਣ ਦੇ ਇਰਾਦੇ ਨਾਲ ਦਰੱਖਤ ਦੇ ਤਣੇ ਵਿਚ ਹੋਰ ਸੁਰਾਖ਼ ਮਾਰਨੇ ਸ਼ੁਰੂ ਕਰ ਦਿੱਤੇ। ਚੱਕੀਰਾਹੇ ਨੇ ਦਰੱਖਤ ਦੇ ਤਣੇ ਵਿਚ ਸੁਰਾਖ ਮਾਰ-ਮਾਰ ਕੇ ਸੜਕ ਪਾਰਲੀ ਕੋਠੀ ਦੇ ਨਕਸ਼ੇ 'ਤੇ ਬੈਡਰੂਮ, ਡਰਾਇੰਗ ਰੂਮ ਤੇ ਬਾਲਕਾਨੀ ਬਣਾਉਣੀ ਸੁਰੂ ਕਰ ਦਿੱਤੀ ਸੀ।

ਚੱਕੀਰਾਹਾ, ਦਰੱਖਤ ਦੇ ਤਣੇ ਵਿਚ ਕਈ ਦਿਨ ਸੁਰਾਖ਼ ਮਾਰਦਾ ਰਿਹਾ। ਕਈ ਦਿਨਾਂ ਦੀ ਸਖਤ ਮਿਹਨਤ ਤੋਂ ਬਾਅਦ ਚੱਕੀਰਾਹੇ ਦੀ ਨਵੀਂ ਕੋਠੀ ਤਿਆਰ ਹੋਈ। ਹੁਣ ਚੱਕੀਰਾਹੇ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ। ਚੱਕੀਰਾਹਾ ਦੂਰ ਖੜ੍ਹਾ ਹੋ ਕੇ ਵਾਰ-ਵਾਰ ਆਪਣੀ ਨਵੀਂ ਕੋਠੀ ਨੂੰ ਵੇਖਦਾ। ਉਸਨੂੰ ਦਰੱਖਤ ਦੇ ਤਣੇ ਵਿਚ ਬਣੀ ਆਪਣੀ ਕੋਠੀ ਹੂਬਹੂ ਸੜਕ ਪਾਰਲੀ ਨਵੀਂ ਕੋਠੀ ਵਰਗੀ ਜਾਪਦੀ।

ਚੱਕੀਰਾਹਾ ਭਾਵੇਂ ਆਪਣੀ ਨਵੀਂ ਕੋਠੀ ਵਿਚ ਵਸ ਕੇ ਬੇਹਦ ਖੁਸ਼ ਸੀ, ਪਰ ਉਸਦੀ ਇਹ ਖੁਸ਼ੀ ਥੋੜਚਿਰੀ ਸੀ। ਥੋੜ੍ਹੇ ਦਿਨਾਂ ਵਿਚ ਹੀ ਚੱਕੀਰਾਹੇ ਦਾ ਕੋਠੀ ਵਿਚ ਵਸਣ ਦਾ ਚਾਹ ਲਹਿ ਗਿਆ। ਚੱਕੀਰਾਹੇ ਨੇ ਆਪਣੇ ਲਈ ਕੋਠੀ ਗਰਮੀ ਵਿਚ ਬਣਾਈ ਸੀ। ਗਰਮੀ ਤੋਂ ਬਾਅਦ ਵਰਖਾ ਰੁੱਤ ਆ ਗਈ। ਹੁਣ ਜਦੋਂ ਵੀ ਮੀਂਹ ਪੈਂਦਾ, ਚੱਕੀਰਾਹੇ ਨੂੰ ਛੁਪਣ ਲਈ ਕੋਈ ਥਾਂ ਨਾ ਲੱਭਦੀ। ਚੱਕੀਰਾਹਾ, ਮੀਂਹ ਅਤੇ ਤੇਜ ਝੱਖੜ ਵਿਚ ਅੰਦਰ ਬੈਠਾ ਵੀ ਭਿੱਜ ਜਾਂਦਾ।

"ਚਾਰ ਦਿਨਾਂ ਦੀ ਗੱਲ ਹੈ। ਵਰਖਾ ਰੁੱਤ ਬੀਤ ਜਾਵੇਗੀ। ਫਿਰ ਕੋਠੀ ਵਿਚ ਵਸਣ ਦਾ ਮਜ਼ਾ ਆਵੇਗਾ।" ਚੱਕੀਰਾਹੇ ਨੇ ਸੋਚਿਆ ਤੇ ਉਹ ਔਖਾ-ਸੌਖਾ ਹੋਕੇ ਦਿਨ ਕੱਟਣ ਲੱਗਾ।

ਵਰਖਾ ਰੁੱਤ ਲੰਘ ਗਈ ਸੀ। ਸਰਦ ਰੁੱਤ ਆ ਗਈ ਸੀ। ਸਰਦ ਰੁੱਤ ਚੱਕੀਰਾਹੇ ਲਈ ਹੋਰ ਵੀ ਜਿਆਦਾ ਮੁਸੀਬਤਾਂ ਲੈਕੇ ਆਈ। ਚਾਰ-ਚੁਫੇਰੇ ਬੂਹੇ ਬਾਰੀਆਂ ਵਾਲੀ ਚੱਕੀਰਾਹੇ ਦੀ ਕੋਠੀ ਵਿਚ ਫਰਨ-ਫਰਨ ਹਵਾ ਆਉਂਦੀ। ਚੱਕੀਰਾਹੇ ਨੂੰ ਠੰਡ ਤੋਂ ਬਚਣ ਲਈ ਕੋਠੀ ਵਿਚ ਕਿਧਰੇ ਵੀ ਥਾਂ ਨਾ ਲੱਭਦੀ। ਸਰਦ ਰੁੱਤ ਵਿਚ ਜਿਸ ਦਿਨ ਮੀਂਹ ਪੈਂਦਾ ਤੇ ਮੀਂਹ ਤੋਂ ਬਾਅਦ ਠੱਕਾ ਵਗਦਾ, ਉਸ ਦਿਨ ਚੱਕੀਰਾਹੇ ਦਾ ਹੋਰ ਵੀ ਬੁਰਾ ਹਾਲ ਹੋ ਜਾਂਦਾ। ਚੱਕੀਰਾਹਾ ਸਾਰਾ-ਸਾਰਾ ਦਿਨ ਠੁਰ-ਠੁਰ ਕਰਦਾ ਰਹਿੰਦਾ। ਚੱਕੀਰਾਹਾ ਸੜਕ

18/ਅੱਖਰਾਂ ਦੀ ਸੱਥ