ਪੰਨਾ:ਅੱਖਰਾਂ ਦੀ ਸੱਥ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰ ਨੇ ਦਿਨ ਰਾਤ ਇਕ ਕਰਕੇ ਇਮਤਿਹਾਨ ਦੀ ਤਿਆਰੀ ਕੀਤੀ ਸੀ। ਸੁੰਦਰ ਨੂੰ ਪੂਰੀ ਉਮੀਦ ਸੀ ਕਿ ਉਹ ਬਹੁਤ ਚੰਗੇ ਨੰਬਰ ਲੈਕੇ ਪਾਸ ਹੋਵੇਗਾ। ਪਰ ਹੁਣ ਉਸਦੀਆ ਉਮੀਦਾਂ 'ਤੇ ਪਾਣੀ ਫਿਰਦਾ ਜਾਪਣ ਲੱਗ ਪਿਆ ਸੀ।

'ਹੁਣ ਕੀ ਕੀਤਾ ਜਾਵੇ।' ਸੁੰਦਰ ਕੋਲ ਖੜ੍ਹੇ ਹੋਕੇ ਇਹ ਸੋਚਣ ਦਾ ਵਕਤ ਨਹੀਂ ਸੀ। ਸੁੰਦਰ ਕਾਹਲੀ- ਕਾਹਲੀ ਸਾਈਕਲ ਰੇੜਨ ਲੱਗ ਪਿਆ। ਸੁੰਦਰ ਵਾਰ-ਵਾਰ ਭੱਜਣ ਦੀ ਕੋਸ਼ਿਸ਼ ਕਰਦਾ, ਪਰ ਸਾਈਕਲ ਨਾਲ ਉਸ ਕੋਲੋਂ ਭੱਜਿਆ ਨਹੀਂ ਸੀ ਜਾਂਦਾ।

ਸੁੰਦਰ ਅਜੇ ਥੋੜੀ ਦੂਰ ਹੀ ਗਿਆ ਸੀ ਕਿ ਪਿੱਛੋਂ ਸਾਈਕਲ ਲੈਕੇ ਉਸਦਾ ਜਮਾਤੀ ਪ੍ਰਦੀਪ ਆ ਗਿਆ। ਪ੍ਰਦੀਪ ਦੇ ਨਾਲ ਉਸਦਾ ਛੋਟਾ ਭਰਾ ਦੀਪਕ ਵੀ ਸੀ। ਦੀਪਕ ਦਾ ਅੱਜ ਇਮਤਿਹਾਨ ਨਹੀਂ ਸੀ। ਪ੍ਰਦੀਪ ਨੇ ਸੁੰਦਰ ਨੂੰ ਚੜ੍ਹਾ ਲਿਆ। ਉਸਨੇ, ਸੁੰਦਰ ਦਾ ਸਾਈਕਲ ਦੀਪਕ ਨੂੰ ਫੜ੍ਹਾ ਦਿੱਤਾ।

"ਦੀਪਕ! ਤੂੰ ਸੁੰਦਰ ਦਾ ਸਾਈਕਲ ਪੈਂਚਰ ਲਗਵਾ ਕੇ ਸਕੂਲ ਲੈ ਆਵੀਂ।" ਪ੍ਰਦੀਪ ਨੇ ਆਖਿਆ ਸੀ।

ਸਕੂਲ ਅੱਪੜ ਕੇ ਸੁੰਦਰ ਦਾ ਮਸ੍ਹਾਂ ਸਾਹ ਨਾਲ ਸਾਹ ਰਲਿਆ। ਉਹ ਫਟਾਫਟ ਇਮਤਿਹਾਨ 'ਚ ਬਹਿ ਗਿਆ। ਜਿਸ ਕਮਰੇ ਵਿਚ ਸੁੰਦਰ ਇਮਤਿਹਾਨ ਲਈ ਬੈਠਾ ਸੀ, ਉਥੇ ਹੀ ਦੂਸਰੀ ਲਾਈਨ ਵਿਚ ਪ੍ਰਦੀਪ ਸੀ।

ਪ੍ਰਦੀਪ ਨੇ ਸੁੰਦਰ ਵਾਂਗ ਇਮਤਿਹਾਨ ਦੀ ਤਿਆਰੀ ਨਹੀਂ ਕੀਤੀ ਸੀ। ਪ੍ਰਦੀਪ ਵਾਰ ਵਾਰ ਸੁੰਦਰ ਨੂੰ ਸਵਾਲ ਪੁੱਛਣ ਦੀ ਤੇ ਨਕਲ ਮਾਰਨ ਦੀ ਕੋਸ਼ਿਸ਼ ਕਰਦਾ ਸੀ। ਪ੍ਰਦੀਪ ਨੇ ਸੁੰਦਰ ਨੂੰ ਸਕੂਲ ਤਕ ਪਹੁੰਚਾਉਣ

25/ਅੱਖਰਾਂ ਦੀ ਸੱਥ