ਵਿਚ ਮਦਦ ਕੀਤੀ ਸੀ। ਇਸ ਕਰਕੇ ਪ੍ਰਦੀਪ ਨੂੰ ਪੂਰੀ ਉਮੀਦ ਸੀ ਕਿ ਸੁੰਦਰ, ਉਸਦੀ ਮਦਦ ਜ਼ਰੂਰ ਕਰੇਗਾ। ਪਰ ਇਮਤਿਹਾਨ ਦੇ ਇਨ੍ਹਾਂ ਤਿੰਨਾਂ ਘੰਟਿਆਂ ਵਿਚ ਸੁੰਦਰ ਨੇ ਪ੍ਰਦੀਪ ਵੱਲ ਅੱਖ ਚੁੱਕ ਕੇ ਵੀ ਨਾ ਵੇਖਿਆ। ਸੁੰਦਰ ਆਪਣਾ ਪੇਪਰ ਕਰਨ ਵਿਚ ਮਸਤ ਸੀ।
ਸੁੰਦਰ ਦਾ ਇਮਤਿਹਾਨ ਬਹੁਤ ਵਧੀਆ ਹੋ ਗਿਆ ਸੀ। ਸੁੰਦਰ ਇਮਤਿਹਾਨ ਤੋਂ ਬਾਅਦ ਸਭ ਤੋਂ ਪਹਿਲਾਂ ਪ੍ਰਦੀਪ ਨੂੰ ਮਿਲਿਆ। ਉਹ, ਪ੍ਰਦੀਪ ਦਾ 'ਧੰਨਵਾਦ' ਕਰਨਾ ਚਾਹੁੰਦਾ ਸੀ। ਪ੍ਰਦੀਪ ਦੀ ਮਦਦ ਨਾਲ ਹੀ ਸੁੰਦਰ ਇਮਤਿਹਾਨ ਲਈ ਸਮੇਂ ਸਿਰ ਪਹੁੰਚਿਆ ਸੀ ਤੇ ਉਸਦਾ ਇਮਤਿਹਾਨ ਬਹੁਤ ਵਧੀਆ ਹੋ ਗਿਆ ਸੀ।
ਸੁੰਦਰ ਨੇ ਅਜੇ ਕੁਝ ਬੋਲਣਾ ਸੀ। ਪ੍ਰਦੀਪ, ਸੁੰਦਰ ਨੂੰ ਵੇਖਕੇ ਪਹਿਲਾਂ ਹੀ ਬੋਲਣ ਲੱਗ ਪਿਆ।
"ਕੋਈ ਫਾਇਦਾ ਨਹੀਂ ਹੈ, ਤੇਰੇ ਵਰਗੇ ਦੀ ਮਦਦ ਕਰਨ ਦਾ। ਜੇਕਰ ਮੈਂ ਨਾ ਆਪਣੇ ਸਾਈਕਲ 'ਤੇ ਚੜਾਉਂਦਾ ਤੇ ਅੱਜ ਤੇਰੇ ਪੇਪਰ ਦਾ ਅੱਧਾ ਸਮਾਂ ਰਾਹ ਵਿਚ ਹੀ ਲੰਘ ਜਾਣਾ ਸੀ।" ਪ੍ਰਦੀਪ ਨੇ ਆਖਿਆ। ਉਹ ਲਾਲ-ਪੀਲਾ ਹੋਇਆ ਪਿਆ ਸੀ।
"ਪ੍ਰਦੀਪ! ਮੈਂ, ਤੇਰਾ ਅਹਿਸਾਨਮੰਦ ਹਾਂ। ਤੂੰ, ਮੇਰੀ ਮਦਦ ਕੀਤੀ ਹੈ। ਲੋੜ ਵੇਲੇ ਮੈਂ ਵੀ ਤੇਰੀ ਮਦਦ ਜ਼ਰੂਰ ਕਰਾਂਗਾ।" ਸੁੰਦਰ ਨੇ ਸਮਝਾਇਆ।
"ਪ੍ਰਦੀਪ! ਨਕਲ ਕਰਨੀ ਤੇ ਕਰਾਉਣੀ ਪਾਪ ਹੈ। ਨਕਲ ਮਾਰਕੇ ਅੱਜ ਤਾਈਂ ਕਿਸੇ ਨੂੰ ਵੀ ਮੰਜ਼ਿਲ ਨਹੀਂ ਪ੍ਰਾਪਤ ਹੋਈ।" ਸੁੰਦਰ ਨੇ ਫਿਰ ਆਖਿਆ। ਪਰ ਪ੍ਰਦੀਪ ਮੰਨਣ ਲਈ ਤਿਆਰ ਨਹੀਂ ਸੀ।
ਪ੍ਰਦੀਪ ਨੇ ਸੁੰਦਰ ਨਾਲ ਬੋਲਣਾ ਬੰਦ ਕਰ ਦਿੱਤਾ। ਭਾਵੇਂ ਪ੍ਰਦੀਪ ਨਹੀਂ ਬੋਲਦਾ ਸੀ, ਫਿਰ ਵੀ ਸੁੰਦਰ, ਪ੍ਰਦੀਪ ਦੀ ਮਦਦ ਲਈ ਤਿਆਰ-ਬਰ-ਤਿਆਰ ਸੀ।
ਫਿਰ ਇਕ ਦਿਨ ਪ੍ਰਦੀਪ ਦੇ ਡੈਡੀ ਸਕੂਲ ਵਿਚ ਆ ਗਏ। ਪ੍ਰਦੀਪ ਦੇ ਡੈਡੀ ਕੁਝ ਚਿੰਤਤ ਜਾਪ ਰਹੇ ਸਨ। ਉਹ ਜਾਣਦੇ ਸਨ ਕਿ ਪ੍ਰਦੀਪ ਪੜ੍ਹਾਈ ਵਿਚ ਬਹੁਤਾ ਚੰਗਾ ਨਹੀਂ ਹੈ। ਉਹ, ਅਧਿਆਪਕਾਂ ਨਾਲ ਪ੍ਰਦੀਪ ਨੂੰ ਵੱਖਰਾ ਸਮਾਂ ਦੇਕੇ ਪੜਾਉਣ ਦੀ ਗੱਲ ਕਰ ਰਹੇ ਸਨ। ਕੋਲ ਖੜ੍ਹੇ ਸੁੰਦਰ ਨੇ ਇਹ ਗੱਲ ਸੁਣ ਲਈ ਸੀ। ਸੁੰਦਰ ਹੁਣ ਪ੍ਰਦੀਪ ਦੀ ਮਦਦ ਕਰਨ ਦਾ ਮੌਕਾ ਖੁਝਾਉਣਾ ਨਹੀਂ ਚਾਹੁੰਦਾ ਸੀ।
"ਪ੍ਰਦੀਪ ਨੂੰ ਮੈਂ ਪੜ੍ਹਾਇਆ ਕਰਾਂਗਾ।" ਸੁੰਦਰ ਨੇ ਆਖਿਆ। ਸੁੰਦਰ ਦੀ ਤਜਵੀਜ਼ ਸੁਣਕੇ ਸਾਰੇ ਅਧਿਆਪਕਾਂ ਦੇ ਨਾਲ ਪ੍ਰਦੀਪ ਦੇ ਡੈਡੀ ਵੀ ਖੁਸ਼ ਹੋ ਗਏ। ਅਧਿਆਪਕਾਂ ਨੇ ਉਸੇ ਵਕਤ ਸੁੰਦਰ ਦੇ ਇਸ ਸੁੰਦਰ ਇਰਾਦੇ ਨੂੰ ਹਰੀ ਝੰਡੀ ਵਿਖਾ ਦਿੱਤੀ।
ਪ੍ਰਦੀਪ, ਸੁੰਦਰ ਨਾਲ ਬੋਲਦਾ ਨਹੀਂ ਸੀ। ਫਿਰ ਵੀ ਸੁੰਦਰ, ਪ੍ਰਦੀਪ ਨੂੰ ਪੜਾਉਣ ਉਸਦੇ ਘਰ ਜਾਣ ਲੱਗ ਪਿਆ। ਸੁੰਦਰ, ਪ੍ਰਦੀਪ ਨੂੰ ਬੜੇ ਹੀ ਸੌਖੇ ਢੰਗ ਨਾਲ ਸਮਝਾਉਂਦਾ ਸੀ। ਪ੍ਰਦੀਪ ਦਿਨ ਪ੍ਰਤੀ ਦਿਨ ਹੁਸ਼ਿਆਰ ਹੁੰਦਾ ਜਾ ਰਿਹਾ ਸੀ। ਕੁਝ ਦਿਨਾਂ ਬਾਅਦ ਉਹ ਆਪੇ ਪੜ੍ਹਨ ਲਈ ਸੁੰਦਰ ਦੇ ਘਰ ਆਉਣ ਲੱਗ ਪਿਆ। ਹੁਣ ਸੁੰਦਰ ਨੂੰ ਸਕੂਲ ਵਿਚ ਵੀ ਜਦੋਂ ਮੌਕਾ ਮਿਲਦਾ, ਉਹ ਪ੍ਰਦੀਪ ਦੀ ਮਦਦ ਕਰਨ ਲੱਗ ਪੈਂਦਾ ਸੀ। ਸੁੰਦਰ, ਹੌਲ਼ੀ-ਹੌਲ਼ੀ ਪ੍ਰਦੀਪ ਨੂੰ ਇਮਤਿਹਾਨ ਲਈ ਤਿਆਰ ਕਰਦਾ ਜਾ ਰਿਹਾ ਸੀ। ਉਸਨੇ ਪ੍ਰਦੀਪ ਕੋਲੋਂ ਇਮਤਿਹਾਨ ਵੇਲੇ ਨਕਲ ਨਾ ਮਾਰਨ ਦਾ ਵਚਨ ਵੀ ਲੈ ਲਿਆ ਸੀ। ਪ੍ਰਦੀਪ ਸਾਰੇ ਗੁੱਸੇ ਗਿਲੇ ਭੁੱਲ ਗਿਆ ਸੀ। ਉਹ ਬੇਹਦ ਖੁਸ਼ ਸੀ।
26/ਅੱਖਰਾਂ ਦੀ ਸੱਥ