ਮੋਲੂ ਨੂੰ ਆਪਣੀ ਮਾਂ ਦੀ ਚਿੰਤਾ ਸਤਾਉਣ ਲੱਗੀ। ਉਹ ਮਾਂ ਨੂੰ ਸ਼ੇਰ ਤੋਂ ਬਚਾਉਣ ਦਾ ਕੋਈ ਢੰਗ ਸੋਚਣ ਲੱਗਾ। ਪਰ ਉਸਨੂੰ ਆਪਣੀ ਮਾਂ ਨੂੰ ਬਚਾਉਣ ਦਾ ਕੋਈ ਢੰਗ ਨਹੀਂ ਸੁਝ ਰਿਹਾ ਸੀ।
"ਮਾਂ ਬਾਹਰ ਸ਼ੇਰ ਆਇਆ ਹੈ। ਉਹ ਇਕ ਜ਼ਰੂਰੀ ਗੱਲ ਕਰਨ ਵਾਸਤੇ ਤੈਨੂੰ ਬੁਲਾਉਂਦਾ। ਪਰ ਤੂੰ ਬਾਹਰ ਨਾ ਆਵੀਂ। ਸ਼ੇਰ ਭੁੱਖਾ ਹੈ। ਉਹ ਤੈਨੂੰ ਖਾ ਜਾਵੇਗਾ।" ਮੋਲੂ ਨੇ ਦੱਸਿਆ। ਉਹ ਘਰ ਪਹੁੰਚ ਗਿਆ ਸੀ।
"ਪੁੱਤਰ! ਹੁਣ ਤੂੰ ਵੀ ਬਾਹਰ ਨਾ ਜਾਵੀਂ। ਸ਼ੇਰ ਕਿਧਰੇ ਤੈਨੂੰ ਹੀ ਨਾ ਹੱੜਪ ਜਾਵੇ।" ਮੋਲੂ ਦੀ ਮਾਂ ਨੇ ਆਖਿਆ। ਆਪਣੇ ਤੋਂ ਵੱਧ ਉਸਨੂੰ ਮੋਲੂ ਦੀ ਚਿੰਤਾ ਸੀ।
"ਮਾਂ! ਤੂੰ ਚਿੰਤਾ ਨਾ ਕਰ। ਮੈਂ ਨਹੀਂ ਆਉਂਦਾ, ਸ਼ੇਰ ਅੰਕਲ ਦੇ ਕਾਬੂ। ਸ਼ੇਰ ਅੰਕਲ ਨੇ ਮੇਰੀ ਗੇਂਦ ਕਾਬੂ ਕਰ ਲਈ ਹੈ। ਮੈਂ, ਸ਼ੇਰ ਅੰਕਲ ਤੋਂ ਆਪਣੀ ਗੇਂਦ ਲੈ ਕੇ ਆਉਂਦਾ ਹਾਂ।" ਇਹ ਆਖਦਾ ਹੋਇਆ ਮੋਲੂ ਫਿਰ ਸ਼ੇਰ ਵੱਲ ਨੂੰ ਤੁਰ ਪਿਆ। ਮੋਲੂ ਬੇਹਦ ਸਿਆਣਾ ਸੀ। ਉਸਨੇ ਆਪਣੇ ਆਪ ਨੂੰ ਸ਼ੇਰ ਤੋਂ ਬਚਾਉਣ ਦਾ ਢੰਗ ਸੋਚ ਲਿਆ ਸੀ।
"ਅੰਕਲ! ਤੁਹਾਨੂੰ ਥੋੜ੍ਹੀ ਦੇਰ ਉਡੀਕ ਕਰਨੀ ਪਵੇਗੀ। ਘਰ ਮੇਰਾ ਮਾਮਾ ਆਇਆ ਹੋਇਆ। ਮਾਮੇ ਨੇ ਹੁਣੇ ਚਲੇ ਜਾਣਾ। ਮੇਰੀ ਮਾਂ, ਮਾਮੇ ਦੇ ਜਾਣ ਤੋਂ ਬਾਅਦ ਆਵੇਗੀ।" ਮੋਲੂ ਨੇ ਵਾਪਸ ਆਕੇ ਸ਼ੇਰ ਨੂੰ ਦੱਸਿਆ ਤੇ ਸ਼ੇਰ ਦੇ ਪੰਜੇ ਤੋਂ ਆਪਣੇ ਆਪ ਨੂੰ ਬਚਾਉਣ ਲਈ ਉਹ ਆਪ ਇਕ ਰੁੱਖ ’ਤੇ ਚੜ੍ਹ ਗਿਆ।
28/ਅੱਖਰਾਂ ਦੀ ਸੱਥ