ਸਮੱਗਰੀ 'ਤੇ ਜਾਓ

ਪੰਨਾ:ਅੱਖਰਾਂ ਦੀ ਸੱਥ.pdf/28

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

"ਅੰਕਲ! ਜਿੰਨੀ ਦੇਰ ਮੇਰੀ ਮਾਂ ਨਹੀਂ ਆਉਂਦੀ। ਚਲੋਂ ਆਪਾਂ ਖੇਡਦੇ ਹਾਂ। ਤੁਸੀਂ ਗੇਂਦ ਮੇਰੇ ਵੱਲ ਸੁੱਟੋ ਮੈਂ ਤੁਹਾਡੇ ਵੱਲ ਸੁੱਟਦਾ ਹਾਂ।" ਰੁੱਖ 'ਤੇ ਚੜ੍ਹਨ ਤੋਂ ਬਾਅਦ ਮੋਲੂ ਨੇ ਆਖਿਆ ਤੇ ਸ਼ੇਰ ਮੋਲੂ ਨਾਲ ਖੇਡਣ ਲੱਗ ਪਿਆ। ਦੋਵੇਂ ਜਣੇ ਇਕ-ਦੂਸਰੇ ਵੱਲ ਗੇਂਦ ਸੁੱਟਣ ਲੱਗ ਪਏ।

"ਅੰਕਲ! ਬਸ ਹੁਣ ਮੇਰੀ ਮਾਂ ਤੁਹਾਡੀ ਗੱਲ ਸੁਣਨ ਆਵੇਗੀ। ਮੇਰਾ ਮਾਮਾ, ਸਾਡੇ ਘਰੋਂ ਤੁਰ ਪਿਆ।" ਸ਼ੇਰ ਨਾਲ ਖੇਡਦਿਆਂ ਮੋਲੂ ਨੇ ਉਦੋਂ ਆਖਿਆ, ਜਦੋਂ ਗੇਂਦ ਉਸ ਦੇ ਹੱਥ ਵਿਚ ਸੀ।

"ਕਿੱਥੇ ਹੈ ਤੇਰਾ ਮਾਮਾ? ਮੈਨੂੰ ਤੇ ਕਿਧਰੇ ਵਿਖਾਈ ਨਹੀਂ ਦਿੰਦਾ।" ਸ਼ੇਰ ਨੇ ਕਾਹਲੀ ਨਾਲ ਪੁੱਛਿਆ। ਉਸਦੇ ਮੂੰਹ ਵਿਚ ਪਾਣੀ ਆ ਗਿਆ ਸੀ। ਚਲਾਕ ਸ਼ੇਰ ਪਹਿਲਾਂ ਮੋਲੂ ਦੇ ਮਾਮੇ ਤੇ ਫਿਰ ਉਸਦੀ ਮਾਂ ਨੂੰ ਖਾਣਾ ਚਾਹੁੰਦਾ ਸੀ।

"ਅੰਕਲ! ਸਾਡੇ ਘਰ ਦੇ ਪਿਛਲੇ ਪਾਸੇ ਵੀ ਰਸਤਾ ਹੈ। ਮੇਰਾ ਮਾਮਾ, ਸਾਡੇ ਘਰ ਦੇ ਪਿਛਲੇ ਪਾਸੇ ਵਾਲੇ ਰਸਤੇ ਥਾਣੀਂ ਜਾਵੇਗਾ।" ਮੋਲੂ ਦੇ ਇਹ ਕਹਿਣ ਦੀ ਦੇਰ ਸੀ ਕਿ ਸ਼ੇਰ ਕਾਹਲੀ ਨਾਲ ਮੋਲੂ ਦੇ ਮਾਮੇ ਨੂੰ ਖਾਣ ਲਈ ਦੂਸਰੇ ਰਸਤੇ ਵੱਲ ਤੁਰ ਪਿਆ। ਪਿੱਛੋਂ ਮੋਲੂ ਰੁੱਖ ਤੋਂ ਉੱਤਰ ਕੇ ਆਪਣੇ ਘਰ ਦੌੜ ਗਿਆ। ਗੇਂਦ ਮੋਲੂ ਨੇ ਪਹਿਲਾਂ ਹੀ ਕਾਬੂ ਕਰ ਲਈ ਸੀ।

29/ਅੱਖਰਾਂ ਦੀ ਸੱਥ