ਉੱਲੂ ਦਾ ਗੁਆਂਢ
ਉੱਲੂ ਦਾ ਖੰਡਰ ਬਣੀ ਇਮਾਰਤ ਵਿਚ ਰਹਿਣ ਨੂੰ ਉੱਕਾ ਮਨ ਨਹੀਂ ਕਰਦਾ ਸੀ। ਉੱਲੂ ਵੀ ਹੋਰਨਾਂ ਪੰਛੀਆਂ ਵਾਂਗ ਕਿਸੇ ਰਮਣੀਕ ਥਾਂ ’ਤੇ ਰਹਿਣਾ ਚਾਹੁੰਦਾ ਸੀ। ਉੱਲੂ ਦਾ ਦਿਲ ਕਰਦਾ ਕਿ ਇਸ ਸੁੰਨਸਾਨ ਥਾਂ ਨੂੰ ਛੱਡ ਕੇ ਕਿਸੇ ਰੌਣਕ ਵਾਲੀ ਥਾਂ ’ਤੇ ਜਾ ਵਸੇ। ਪਰ ਉਹ ਪੁਰਾਣੀ ਗੱਲ ਨੂੰ ਯਾਦ ਕਰਕੇ ਚੁੱਪ ਕਰ ਜਾਂਦਾ। ਉਹ ਅਜੇ ਨਿੱਕਾ ਜਿਹਾ ਸੀ। ਉਸਦੇ ਦਾਦੇ ਦਾ ਮਨ ਵੀ ਇਸ ਖੰਡਰ ਇਮਾਰਤ ਵਿਚ ਰਹਿੰਦਿਆਂ ਉਚਾਟ ਹੋ ਗਿਆ ਸੀ। ਉਸਦਾ ਦਾਦਾ ਵੀ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਛੱਪੜ ਕੰਢੇ ਖੜੇ ਬੋਹੜ ਉੱਪਰ ਚਲਾ ਗਿਆ ਸੀ। ਉਸ ਬੋਹੜ ਉੱਪਰ ਉਦੋਂ ਕਿੰਨੇ ਹੀ ਹੋਰ ਪੰਛੀ ਰਹਿੰਦੇ ਸਨ। ਉੱਲੂ ਦੇ ਪਰਿਵਾਰ ਦੇ ਬੋਹੜ ਉੱਪਰ ਜਾਣ ਦੀ ਦੇਰ ਸੀ ਕਿ ਬੋਹੜ ਉੱਪਰ ਰਹਿਣ ਵਾਲੇ ਹੋਰ ਸਾਰੇ ਪੰਛੀ ਇਕ ਇਕ ਕਰਕੇ ਕਿਧਰੇ ਹੋਰ ਜਾ ਵਸੇ ਸਨ। ਉਹ ਫਿਰ ਇੱਕਲੇ ਰਹਿ ਗਏ ਸਨ।
ਉੱਲੂ ਕਈ ਦਿਨ ਦੁਚਿਤੀ ਵਿਚ ਪਿਆ ਰਿਹਾ।
"ਮੈਂ ਕਿਧਰੇ ਹੋਰ ਜਾਵਾਂ ਜਾਂ ਨਾ।"
"ਮੈਂ ਜ਼ਰੂਰ ਕਿਸੇ ਰਮਣੀਕ ਥਾਂ ਉੱਪਰ ਜਾਕੇ ਵਸਾਂਗਾ। ਮੈਂ ਉਥੇ ਪਹਿਲਾਂ ਤੋਂ ਵਸਣ ਵਾਲੇ ਪੰਛੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗਾ। ਮੈਂ ਇਹ ਗੱਲ ਪੰਛੀਆਂ ਨੂੰ ਜਾਣ ਸਾਰ ਹੀ ਦੱਸ ਦੇਵਾਂਗਾ।" ਕਈ ਦਿਨ ਸੋਚਣ ਤੋਂ ਬਾਅਦ ਉੱਲੂ ਨੇ ਆਪਣੇ ਮਨ ਨਾਲ ਫੈਸਲਾ ਕਰ ਲਿਆ। ਫਿਰ ਉਹ ਆਪਣਾ ਸਾਰਾ ਸਮਾਨ ਲੈਕੇ ਪਿੰਡ ਵਿਚਲੇ ਖੜ੍ਹੇ ਬੋਹੜ ਉੱਪਰ ਪਹੁੰਚ ਗਿਆ।
ਬੋਹੜ ਉੱਪਰ ਪਹਿਲਾਂ ਹੀ ਕਈ ਪੰਛੀ ਰਹਿੰਦੇ ਸਨ। ਉੱਲੂ ਨੂੰ ਵੇਖਕੇ ਸਾਰੇ ਪੰਛੀ ਫਿਰ ਕਿਧਰੇ ਹੋਰ ਜਾਣ ਦੀ ਤਿਆਰੀ ਕਰਨ ਲੱਗ ਪਏ।
"ਪੰਛੀ ਭਰਾਵੋ! ਡਰੋ ਨਾ। ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ।" ਉੱਲੂ ਨੇ ਆਖਿਆ ਪਰ ਪੰਛੀ ਨਾ ਮੰਨੇ। ਪੰਛੀਆਂ ਦਾ ਇਸ ਬੋਹੜ ਤੋਂ ਜਾਣ ਨੂੰ ਦਿਲ ਨਹੀਂ ਕਰ ਰਿਹਾ ਸੀ। ਫਿਰ ਵੀ ਉਨ੍ਹਾਂ ਕਿਸੇ ਹੋਰ ਥਾਂ ਉੱਪਰ ਆਲ੍ਹਣੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ।
"ਬੋਹੜ ਬਾਬਾ! ਜਦੋਂ ਇਹ ਉੱਲੂ ਇਥੋਂ ਕਿਧਰੇ ਹੋਰ ਚਲਾ ਜਾਵੇਗਾ, ਉਦੋਂ ਅਸੀਂ ਜ਼ਰੂਰ ਤੇਰੇ ਕੋਲ ਵਾਪਸ ਆਵਾਂਗੇ।" ਪੰਛੀਆਂ ਨੇ ਬੋਹੜ ਨੂੰ ਆਖਿਆ। ਬੋਹੜ ਜਵਾਬ ਵਿਚ ਕੁਝ ਨਹੀਂ ਬੋਲਿਆ ਸੀ। ਉਂਜ ਉਹ ਉਦਾਸ ਹੋ ਗਿਆ ਸੀ।
"ਪੰਛੀਓ! ਮੈਂ, ਤੁਹਾਡੇ ਕੋਲ ਰਹਿਣਾ ਚਾਹੁੰਦਾ ਹਾਂ। ਤੁਸੀਂ ਹੋਰ ਥਾਂ ਤੁਰੇ ਜਾ ਰਹੇ ਹੋ। ਇੰਝ ਕਰਕੇ ਤੁਸੀਂ ਮੇਰੇ ਮਨ ਨੂੰ ਠੇਸ ਨਾ ਪਹੁੰਚਾਓ।" ਉੱਲੂ ਨੇ ਇਕ ਵਾਰ ਫਿਰ ਸਾਰੇ ਪੰਛੀਆਂ ਨੂੰ ਸਮਝਾਇਆ।
"ਤੇਰੇ ਵਰਗੇ ਮਨਹੂਸ ਕੋਲ ਕੋਈ ਵੀ ਵਸਣਾ ਪਸੰਦ ਨਹੀਂ ਕਰਦਾ।" ਬੋਹੜ ਉੱਪਰ ਰਹਿਣ ਵਾਲੇ ਕਬੂਤਰ ਨੇ ਆਖਿਆ।
30/ਅੱਖਰਾਂ ਦੀ ਸੱਥ