ਸਮੱਗਰੀ 'ਤੇ ਜਾਓ

ਪੰਨਾ:ਅੱਖਰਾਂ ਦੀ ਸੱਥ.pdf/30

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

"ਕਬੂਤਰ ਭਰਾ! ਮੈਂ ਮਨਹੂਸ ਕਿਵੇਂ ਹਾਂ?" ਉੱਲੂ ਨੇ ਪੁੱਛਿਆ।

"ਲੋਕ ਕਹਿੰਦੇ ਨੇ, ਜਿਸ ਥਾਂ 'ਤੇ ਉੱਲੂ ਬੋਲਣ ਲੱਗ ਜਾਣ, ਉਸ ਥਾਂ ’ਤੇ ਉਜਾੜ ਪੈ ਜਾਂਦੀ ਏ। ਉੱਲੂ ਹਮੇਸ਼ਾ ਉਜਾੜ ਹੀ ਭਾਲਦੇ ਨੇ।" ਕਈ ਪੰਛੀ ਇਕੱਠੇ ਹੀ ਬੋਲ ਪਏ।

"ਭਰਾਵੋ! ਮੈਂ ਮਨਹੂਸ ਨਹੀਂ ਹਾਂ। ਮੈਨੂੰ ਕੁਦਰਤ ਨੇ ਤੁਹਾਡੇ ਤੋਂ ਕੁਝ ਵਖਰਾ ਬਣਾਇਆ ਹੈ। ਇਸ ਕਰਕੇ ਤੁਸੀਂ ਮੈਨੂੰ ਮਨਹੂਸ ਆਖਦੇ ਹੋ। ਮੈਨੂੰ, ਤੁਹਾਡੇ ਵਾਂਗ ਦਿਨ ਵਿਚ ਨਹੀਂ ਦਿਸਦਾ। ਮੈਨੂੰ ਰਾਤ ਨੂੰ ਦਿਸਦਾ ਹੈ। ਤੁਸੀਂ ਦਿਨ ਵਿਚ ਕੰਮ ਕਰਦੇ ਹੋ ਤੇ ਰਾਤ ਨੂੰ ਸੌਂਦੇ ਹੋ। ਇਸਦੇ ਉਲਟ ਮੈਂ ਦਿਨ ਵਿਚ ਸੌਂਦਾ ਹਾਂ ਤੇ ਰਾਤ ਨੂੰ ਕੰਮ ਕਰਦਾ ਹਾਂ। ਇਸ ਵਖਰੇਵੇਂ ਕਾਰਨ ਮੇਰੇ ਕੋਲ ਕੋਈ ਵਸਣਾ ਪਸੰਦ ਨਹੀਂ ਕਰਦਾ।" ਉੱਲੂ ਨੇ ਦੱਸਿਆ।

"ਮੇਰਾ ਤੁਹਾਡੇ ਨਾਲ ਰਹਿਣ ਨੂੰ ਬੇਹਦ ਜੀਅ ਕਰ ਰਿਹਾ ਹੈ।" ਉੱਲੂ ਨੇ ਇਕ ਵਾਰ ਫਿਰ ਤਰਲਾ ਲਿਆ। ਪਰ ਪੰਛੀਆਂ ਦਾ ਉੱਲੂ ਕੋਲ ਵਸਣ ਲਈ ਮਨ ਨਹੀਂ ਮੰਨ ਰਿਹਾ ਸੀ।

31/ਅੱਖਰਾਂ ਦੀ ਸੱਥ