ਪੰਨਾ:ਅੱਖਰਾਂ ਦੀ ਸੱਥ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਪੰਛੀਓ! ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੈਨੂੰ ਛੱਡ ਕੇ ਕਿਧਰੇ ਹੋਰ ਜਾਵੋ। ਤੁਹਾਡੇ ਨਾਲ ਉੱਲੂ ਵੀ ਵਸ ਜਾਵੇਗਾ। ਮੈਨੂੰ ਕੋਈ ਫਰਕ ਨਹੀਂ ਪੈਂਦਾ।" ਉੱਲੂ ਨੂੰ ਮਿੰਨਤਾਂ-ਤਰਲੇ ਕਰਦੇ ਨੂੰ ਵੇਖਕੇ ਬੋਹੜ ਨੇ ਆਖਿਆ।

ਬੋਹੜ ਦੇ ਕਹਿਣ 'ਤੇ ਪੰਛੀ ਰੁੱਕ ਗਏ।

"ਉੱਲੂ ਭਰਾ! ਅਸੀਂ ਇਥੋਂ ਹੋਰ ਕਿਧਰੇ ਨਹੀਂ ਜਾਂਦੇ। ਪਰ ਸ਼ਰਤ ਇਹ ਹੈ ਕਿ ਤੂੰ ਰਾਤ ਨੂੰ ਰੌਲਾ ਪਾਕੇ ਸਾਡੀ ਨੀਂਦ ਨਹੀਂ ਖਰਾਬ ਕਰਿਆ ਕਰੇਂਗਾ।" ਪੰਛੀਆਂ ਨੇ ਆਖਿਆ।

ਉੱਲੂ ਕਿਸੇ ਵੀ ਕੀਮਤ 'ਤੇ ਇਹ ਰਮਣੀਕ ਥਾਂ ਛੱਡ ਕੇ ਨਹੀਂ ਜਾਣਾ ਚਾਹੁੰਦਾ ਸੀ। ਉਹ, ਪੰਛੀਆਂ ਦੀ ਹਰ ਸ਼ਰਤ ਮੰਨਣ ਲਈ ਤਿਆਰ ਸੀ। ਉੱਲੂ ਨੇ ਉਸੇ ਵੇਲੇ ਰਾਤ ਨੂੰ ਪੰਛੀਆਂ ਨੂੰ ਤੰਗ ਪਰੇਸ਼ਾਨ ਨਾ ਕਰਨ ਦੀ ਹਾਮੀ ਭਰ ਲਈ।

ਹੁਣ ਉੱਲੂ ਵੀ ਬੋਹੜ ਉੱਪਰ ਰਹਿਣ ਲੱਗ ਪਿਆ ਸੀ। ਉੱਲੂ ਸਾਰੀ ਰਾਤ ਜਾਗਦਾ ਰਹਿੰਦਾ ਸੀ। ਉਹ ਆਪਣੇ ਗੁਆਂਢੀ ਪੰਛੀਆਂ ਦੀ ਨੀਂਦ ਬਿਲਕੁਲ ਵੀ ਖਰਾਬ ਨਹੀਂ ਕਰਦਾ ਸੀ। ਉਹ ਸਗੋਂ ਪੰਛੀਆਂ ਲਈ ਪਹਿਰੇਦਾਰ ਦਾ ਕੰਮ ਕਰਨ ਲੱਗ ਪਿਆ ਸੀ। ਪੰਛੀ ਸਾਰੀ ਰਾਤ ਨਿਧੜਕ ਹੋਕੇ ਸੁੱਤੇ ਰਹਿੰਦੇ ਸਨ। ਕਿਸੇ ਸ਼ਿਕਾਰੀ ਜਾਂ ਹੋਰ ਖੁੰਖਾਰ ਪੰਛੀ ਦੇ ਆਉਣ 'ਤੇ ਉੱਲੂ ਰੌਲਾ ਪਾ ਦਿੰਦਾ ਸੀ। ਪਹਿਲਾਂ ਪੰਛੀਆਂ ਨੂੰ ਵਾਰੀ ਸਿਰ ਜਾਗਣਾ ਪੈਂਦਾ ਸੀ। ਪੰਛੀ ਬੇਹਦ ਖੁਸ਼ ਸਨ। ਪੰਛੀ ਸਮਝ ਗਏ ਸਨ ਕਿ ਉੱਲੂ ਮਨਹੂਸ ਨਹੀਂ ਹੈ।

32/ਅੱਖਰਾਂ ਦੀ ਸੱਥ