ਪੰਨਾ:ਅੱਖਰਾਂ ਦੀ ਸੱਥ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੁੱਕਣਾ

ਤੋਲੂ ਤੋਤਾ, ਬਿੱਲੂ ਤੋਤੇ ਦਾ ਸਕਾ ਭਰਾ ਸੀ। ਤੋਲੂ ਤੋਤਾ, ਬਿੱਲੂ ਤੋਤੇ ਨਾਲ ਹੀ ਆਲ੍ਹਣੇ ਵਿਚ ਰਹਿੰਦਾ ਸੀ। ਬਿੱਲੂ ਰੋਜ਼ਾਨਾ ਸਵੇਰੇ ਚੋਗਾ ਲੈਣ ਚਲਾ ਜਾਂਦਾ ਸੀ। ਤੋਲੂ ਪਿੱਛੋਂ ਆਲ੍ਹਣੇ ਦੀ ਰਾਖੀ ਕਰ ਲੈਂਦਾ ਸੀ। ਇਸ ਤਰ੍ਹਾਂ ਦੋਵੇਂ ਭਰਾ ਵਧੀਆ ਦਿਨ ਬਤੀਤ ਕਰ ਰਹੇ ਸਨ। ਪਰ ਸਮਾਂ ਛੇਤੀ ਹੀ ਬਦਲ ਗਿਆ।

ਥੋੜੇ ਦਿਨਾਂ ਵਿਚ ਹੀ ਤੋਲੂ ਤੋਤਾ ਅਵਾਰਾਗਰਦੀ ਵਿਚ ਪੈ ਗਿਆ। ਤੋਲੂ ਨੇ ਆਲ੍ਹਣੇ ਦੀ ਰਾਖੀ ਕਰਨੀ ਬੰਦ ਕਰ ਦਿੱਤੀ ਸੀ। ਬਿੱਲੂ ਦੇ ਚੋਗਾ ਲੈਣ ਜਾਣ ਤੋਂ ਬਾਅਦ ਤੋਲੂ ਘੁੰਮਣ-ਫਿਰਨ ਚਲਾ ਜਾਂਦਾ।

33/ਅੱਖਰਾਂ ਦੀ ਸੱਥ