'ਚਿੰਟੂ ਪੁੱਤਰ ਤੂੰ ਐਵੇਂ ਗਲੀਆਂ ਵਿਚ ਘੁੰਮਣ ਦੀ ਥਾਂ ਆਪਣੀ ਪੜ੍ਹਾਈ ਵਿੱਚ ਮਨ ਲਾਇਆ ਕਰ।' ਮਾਂ ਨੇ ਚਿੰਟੂ ਨੂੰ ਸਮਝਾਉਂਦੇ ਹੋਏ ਆਖਿਆ। ਪਰ ਚਿੰਟੂ ਦੇ ਕੰਨਾਂ 'ਤੇ ਜੂੰ ਨਾ ਸਰਕੀ।
'ਮਾਂ! ਕੁਝ ਨਹੀਂ ਹੁੰਦਾ। ਤੂੰ ਫਿਕਰ ਨਾ ਕਰਿਆ ਕਰ। ਬਿੱਲੀਆਂ ਘਰਾਂ ਵਿੱਚ ਹੀ ਆਪਾਂ ਨੂੰ ਫੜਦੀਆਂ। ਗਲੀਆਂ ਵਿਚ ਤੇ ਇਹ ਆਪ ਡਰਦੀਆਂ ਮਾਰੀਆਂ ਲੁਕਦੀਆਂ-ਛਿਪਦੀਆਂ ਰਹਿੰਦੀਆ।' ਇਹ ਆਖਦੇ ਹੋਏ ਚਿੰਟੂ ਫਿਰ ਸ਼ਹਿਰ ਨੂੰ ਤੁਰ ਪਿਆ।
ਚਿੰਟੂ ਪਹਿਲਾਂ ਸ਼ਹਿਰ ਦੇ ਬਜ਼ਾਰਾਂ ਵਿਚ ਘੁੰਮਦਾ ਰਿਹਾ, ਫਿਰ ਉਹ ਥੀਏਟਰ ਵਿਚ ਫਿਲਮ ਵੇਖਣ ਚਲਾ ਗਿਆ। ਚਿੰਟੂ ਰਾਤ ਦਸ ਵਜੇ ਤਕ ਫਿਲਮ ਵੇਖਦਾ ਰਿਹਾ। ਚਿੰਟੂ ਫਿਲਮ ਵੇਖਕੇ ਆਪਣੇ ਪਿੰਡ ਨੂੰ ਤੁਰਿਆ।
ਚਿੰਟੂ ਸ਼ਹਿਰੋਂ ਨਿਕਲ ਕੇ ਆਪਣੇ ਪਿੰਡ ਨੂੰ ਜਾਣ ਵਾਲੀ ਸੜਕ ਉੱਪਰ ਚੜ੍ਹ ਗਿਆ ਸੀ। ਇਸ ਵੇਲੇ ਤਕ ਸੜਕ ਉੱਪਰ ਆਵਾਜਾਈ ਘੱਟ ਗਈ ਸੀ। ਕੋਈ ਵਿਰਲੀ-ਟਾਵੀਂ ਗੱਡੀ ਆ-ਜਾ ਰਹੀ ਸੀ। ਚਾਰ-ਚੁਫੇਰੇ ਹਨੇਰਾ ਪਸਰਿਆ ਹੋਇਆ ਸੀ।
ਭਾਵੇਂ ਚਾਰ-ਚੁਫੇਰੇ ਹਨੇਰਾ ਪਸਰਿਆ ਹੋਇਆ ਸੀ, ਫਿਰ ਵੀ ਚਿੰਟੂ ਕੋਈ ਖੌਫ਼ ਨਹੀਂ ਮਹਿਸੂਸ ਕਰ ਰਿਹਾ ਸੀ। ਚਿੰਟੂ ਸੁੰਨਸਾਨ ਸੜਕ ਉੱਪਰ ਨਿਧੜਕ ਹੋ ਕੇ ਤੁਰ ਰਿਹਾ ਸੀ।
37/ਅੱਖਰਾਂ ਦੀ ਸੱਥ