ਪੰਨਾ:ਅੱਖਰਾਂ ਦੀ ਸੱਥ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਕਿੱਟੂ ਕੁੱਕੜ ਸ਼ਹਿਰ ਆ ਗਿਆ ਸੀ। ਕਿੱਟੂ, ਸ਼ਹਿਰ ਆਪਣੇ-ਆਪ ਨੂੰ ਸੌਖਾ-ਸੌਖਾ ਮਹਿਸੂਸ ਕਰਨ ਲੱਗਾ। ਇਥੇ ਉਸਨੂੰ ਤੜਕੇ ਉੱਠਣ ਲਈ ਤੇ ਤੜਕੇ ਉਠ ਕੇ ਬਾਂਗ ਦੇਣ ਲਈ ਕਹਿਣ ਵਾਲਾ ਕੋਈ ਨਹੀਂ ਸੀ। ਕਿੱਟੂ ਸਾਰਾ ਦਿਨ ਸੜਕਾਂ 'ਤੇ ਅਵਾਰਾ ਫਿਰਦਾ ਰਹਿੰਦਾ। ਉਹ, ਬਿੱਲੀਆਂ-ਕੁੱਤਿਆਂ ਨੂੰ ਵੇਖਕੇ ਉਡਾਰੀ ਭਰਦਾ ਤੇ ਸੜਕ ਦੇ ਦੂਸਰੇ ਪਾਰ ਪਹੁੰਚ ਜਾਂਦਾ। ਬਿੱਲੀਆਂ-ਕੁੱਤੇ ਇੰਜ ਕਿੱਟੂ ਵਾਂਗ ਸੜਕ ਪਾਰ ਨਹੀਂ ਕਰ ਸਕਦੇ ਸਨ।

ਰਾਤ ਨੂੰ ਕਿੱਟੂ ਇਕ ਕਲੋਨੀ ਵਿਚ ਇਕ ਰੁੱਖ ਉੱਪਰ ਚੜ੍ਹ ਜਾਂਦਾ। ਉਹ ਕਿਸੇ ਦੀ ਨਿਗ੍ਹਾ ਨਹੀਂ ਚੜ੍ਹਦਾ ਸੀ। ਉਂਜ ਵੀ ਇਸ ਕਲੋਨੀ ਦੇ ਚੁਫੇਰੇ ਕੰਧ ਸੀ। ਕਲੋਨੀ ਦੇ ਗੇਟ ਰਾਤ ਨੂੰ ਬੰਦ ਹੋ ਜਾਂਦੇ ਸਨ। ਬਿੱਲੀਆਂ ਕੁੱਤੇ, ਕਲੋਨੀ ਅੰਦਰ ਨਹੀਂ ਵੜ੍ਹ ਸਕਦੇ ਸਨ।

ਸ਼ਹਿਰ ਵਿਚ ਆਕੇ ਕਿੱਟੂ ਬੇਹਦ ਖੁਸ਼ ਸੀ। ਪਰ ਉਸਦੀ ਇਹ ਖੁਸ਼ੀ ਥੋੜ-ਚਿਰੀ ਸੀ। ਕਿੱਟੂ ਨੂੰ ਸ਼ਹਿਰ ਵਿਚ ਆਏ ਨੂੰ ਅਜੇ ਕੁਝ ਦਿਨ ਹੀ ਹੋਏ ਸਨ। ਇਕ ਦਿਨ ਉਹ ਬਜ਼ਾਰ ਵਿਚ ਚਾਉਮਿਨ ਖਾਣ ਲੱਗਾ। ਚਾਉਮਿਨ ਖਾਣ ਲਈ ਕਿੱਟੂ ਜਿਵੇਂ ਹੀ ਅੱਗੇ ਹੋਇਆ, ਦੁਕਾਨ ਦੇ ਬਾਹਰ ਬੈਠੇ ਆਦਮੀ ਕਿੱਟੂ ਨੂੰ ਕਾਬੂ ਕਰ ਲਿਆ। ਉਹ ਆਦਮੀ ਦੁਕਾਨ ਦੇ ਬਾਹਰ ਕਿੱਟੂ ਨੂੰ ਕਾਬੂ ਕਰਨ ਲਈ ਹੀ ਬੈਠਾ ਸੀ। ਉਸਨੇ ਚਾਉਮਿਨ ਦੀ ਪਲੇਟ ਕਿੱਟੂ ਨੂੰ ਛਲਾਵਾ ਦੇਣ ਲਈ ਹੀ ਰੱਖੀ ਸੀ।

40/ਅੱਖਰਾਂ ਦੀ ਸੱਥ