ਸਮੱਗਰੀ 'ਤੇ ਜਾਓ

ਪੰਨਾ:ਅੱਖਰਾਂ ਦੀ ਸੱਥ.pdf/43

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

"ਅਸੀਂ ਖੇਡ ਮੈਦਾਨ ਵਿਚ ਜਾਕੇ ਵੀ ਆਪਣਾ ਸਮਾਂ ਗਵਾਇਆ ਨਹੀਂ ਹੈ। ਅਸੀਂ ਆਪਣੀ ਆਪਣੀ ਕਿਤਾਬ ਨਾਲ ਲੈ ਕੇ ਗਏ ਸਾਂ। ਅਸੀਂ ਹਿੰਦੀ ਵਾਲੇ ਅਧਿਆਪਕ ਨੂੰ ਦੱਸ ਕੇ ਵੀ ਗਏ ਸਾਂ।" ਅਮਿਤ ਨੇ ਕਿਤਾਬ ਵਿਖਾਉਂਦੇ ਹੋਏ ਦੱਸਿਆ।

ਸੁਰਜੀਤ ਤੇ ਅਮਿਤ ਦੀਆਂ ਗੱਲਾਂ ਸੁਣ ਕੇ ਸੰਦੀਪ ਸ਼ਰਮਿੰਦਾ ਜਿਹਾ ਹੋ ਗਿਆ। ਅਧਿਆਪਕ ਗੁਰਮੁਖ ਸਿੰਘ ਨੇ ਅਜੇ ਕੁਝ ਬੋਲਣਾ ਸੀ। ਸੰਦੀਪ ਪਹਿਲਾਂ ਹੀ ਮਾਫ਼ੀ ਮੰਗਣ ਲੱਗ ਪਿਆ। ਸੰਦੀਪ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਸੰਦੀਪ ਨੇ ਵੀ ਅੱਗੇ ਤੋਂ ਹਰ ਕੰਮ ਇਮਾਨਦਾਰੀ ਨਾਲ ਕਰਨ ਦਾ ਵਾਅਦਾ ਕੀਤਾ। ਪਰ ਅਧਿਆਪਕ ਗੁਰਮੁਖ ਸਿੰਘ ਨੇ ਸੰਦੀਪ ਦੀ ਅਜੇ ਹੋਰ ਪ੍ਰੀਖਿਆ ਲੈਣੀ ਸੀ।

ਗੁਰਮੁਖ ਸਿੰਘ ਨੇ ਇਕ ਦਿਨ ਦੁਬਾਰਾ ਗੇਟ ਉੱਪਰ ਖੜ੍ਹੇ ਹੋਣ ਦੀ ਸੰਦੀਪ ਦੀ ਡਿਊਟੀ ਲਗਾ ਦਿੱਤੀ ਸੀ। ਫਿਰ ਉਸਨੇ ਇਕ ਬੱਚੇ ਨੂੰ ਉਂਜ ਹੀ ਬਾਹਰ ਜਾਣ ਲਈ ਆਖ ਦਿੱਤਾ ਸੀ।

ਐਤਕੀ ਸੰਦੀਪ ਨੇ ਬੱਚੇ ਨੂੰ ਬਾਹਰ ਨਹੀਂ ਜਾਣ ਦਿੱਤਾ ਸੀ।

"ਮੈਂ ਪੰਜਾਬੀ ਵਾਲੇ ਅਧਿਆਪਕ ਤੋਂ ਪੁੱਛ ਕੇ ਆਇਆ ਹਾਂ।" ਬੱਚੇ ਦੇ ਇਹ ਕਹਿਣ 'ਤੇ ਵੀ ਸੰਦੀਪ ਨੇ ਉਸਨੂੰ ਗੇਟ ਨਹੀਂ ਲੰਘਣ ਦਿੱਤਾ ਸੀ।

"ਸਰ! ਸੰਦੀਪ ਗੇਟ ਤੋਂ ਲੰਘਣ ਨਹੀਂ ਦਿੰਦਾ। ਉਹ ਗੇਟ ਪਾਸ ਮੰਗਦਾ ਹੈ।" ਬੱਚੇ ਨੇ ਵਾਪਸ ਆ ਕੇ ਗੁਰਮੁਖ ਸਿੰਘ ਨੂੰ ਦੱਸਿਆ ਸੀ। ਹੁਣ ਗੁਰਮੁਖ ਸਿੰਘ ਨੂੰ ਤਸੱਲੀ ਹੋ ਗਈ ਸੀ ਕਿ ਸੰਦੀਪ ਆਪਣੇ ਵਾਅਦੇ 'ਤੇ ਖਰਾ ਉਤਰੇਗਾ।

44/ਅੱਖਰਾਂ ਦੀ ਸੱਥ