ਪੰਨਾ:ਅੱਖਰਾਂ ਦੀ ਸੱਥ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੱਡ ਕੇ ਮਾਮੇ ਜਾਂਦੀ ਹੁੰਦੀ ਸੀ, ਉਹ ਪਿੱਛੋਂ ਓਦਰ ਜਾਂਦਾ ਹੁੰਦਾ ਸੀ। ਉਸਨੂੰ ਬੁਖਾਰ ਚੜ੍ਹ ਜਾਂਦਾ ਹੁੰਦਾ ਸੀ।

ਭੋਲੂ, ਘੁੱਗੀ ਨੂੰ ਵਾਪਸ ਉਥੇ ਹੀ ਛੱਡਣ ਤੁਰ ਪਿਆ, ਜਿੱਥੋਂ ਉਹ ਲੈਕੇ ਆਇਆ ਸੀ।

"ਪੁੱਤਰ! ਗੱਲ ਸੁਣ। ਹੁਣ ਤੂੰ ਇਸ ਘੁੱਗੀ ਨੂੰ ਇਕੱਲਿਆਂ ਨਾਂ ਛੱਡੀਂ। ਨਿਕੜੀ ਜਿਹੀ ਇਸ ਘੁੱਗੀ ਨੂੰ ਕੋਈ ਹੋਰ ਜਾਨਵਰ ਜਾਂ ਪੰਛੀ ਦਬੋਚ ਲਵੇਗਾ। ਤੂੰ ਇਸ ਨੂੰ ਲੈਕੇ ਉਸੇ ਥਾਂ 'ਤੇ ਬਹਿ ਜਾਵੀਂ, ਜਿੱਥੋਂ ਤੂੰ ਇਸ ਨੂੰ ਲੈਕੇ ਆਇਆਂ ਸੈਂ। ਇਸ ਦੀ ਮਾਂ ਬਾਵਰੀ ਹੋਈ, ਇਸ ਨੂੰ ਲੱਭਦੀ ਲੱਭਦੀ ਜ਼ਰੂਰ ਉਥੇ ਗੇੜਾ ਮਾਰੇਗੀ। ਉਹ ਆਪਣੇ ਬੱਚੇ ਨੂੰ ਵੇਖਕੇ ਖੁਸ਼ ਹੋ ਜਾਵੇਗੀ। ਉਹ ਜ਼ਰੂਰ ਤੇਰਾ ਧੰਨਵਾਦ ਕਰੇਗੀ।" ਮਾਂ ਨੇ ਤੁਰੇ ਜਾਂਦੇ ਭੋਲੂ ਨੂੰ ਪਿੱਛੋਂ ਅਵਾਜ਼ ਮਾਰ ਕੇ ਹਿਦਾਇਤ ਦਿੱਤੀ।

50/ਅੱਖਰਾਂ ਦੀ ਸੱਥ