ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਪੰਛੀਆਂ ਦੀ ਲੁਕਣਮੀਟੀ
ਪਿੰਡ ਦੇ ਬਾਹਰ ਵਾਰ ਜਿੱਥੇ ਬੱਚੇ ਰੋਜ਼ਾਨਾ ਖੇਡਣ ਆਉਂਦੇ ਸਨ, ਉੱਥੇ ਰੁੱਖਾਂ ਉੱਪਰ ਕੁਝ ਪੰਛੀ ਵੀ ਰਹਿੰਦੇ ਸਨ। ਪੰਛੀ, ਖੇਡਦੇ ਹੋਏ ਬੱਚਿਆਂ ਨੂੰ ਰੋਜ਼ਾਨਾ ਵੇਖਦੇ ਸਨ। ਬੱਚਿਆਂ ਨੂੰ ਵੇਖਕੇ ਇਕ ਦਿਨ ਤੋਤੇ ਦਾ ਵੀ ਖੇਡਣ ਨੂੰ ਮਨ ਕਰ ਆਇਆ।
"ਅੱਜ ਆਪਾਂ ਵੀ ਲੁਕਣਮੀਟੀ ਖੇਡਾਂਗੇ।' ਤੋਤੇ ਨੇ ਆਖਿਆ।
ਤੋਤੇ ਦੇ ਕਹਿਣ ਦੀ ਦੇਰ ਸੀ ਕਿ ਚਿੜੀ, ਘੁੱਗੀ ਤੇ ਕਾਂ ਲੁਕਣਮੀਟੀ ਖੇਡਣ ਲਈ ਤਿਆਰ ਹੋ ਗਏ।
"ਪਹਿਲਾਂ ਮੀਟੀ ਕੌਣ ਦੇਵੇਗਾ।" ਇਹ ਫੈਸਲਾ ਕਾਂ ਨੇ ਸ਼ਹਿਤੂਤ ਦੇ ਚਾਰ ਪੱਤੇ ਤੋੜ ਕੇ ਕਰ ਦਿੱਤਾ।
ਕਾਂ ਨੇ ਚਾਰਾਂ ਪੱਤਿਆਂ ਨੂੰ ਪੈਰ ਹੇਠ ਦੱਬ ਕੇ ਸਭ ਨੂੰ ਇਕ ਇਕ ਪੱਤਾ ਖਿੱਚਣ ਵਾਸਤੇ ਕਿਹਾ। ਕਾਂ ਨੇ ਇਕ ਪੱਤਾ ਪਹਿਲਾਂ ਹੀ ਚੁੰਝ ਨਾਲ ਥੋੜਾ ਜਿਹਾ ਕੱਟ ਦਿੱਤਾ ਸੀ। ਜਿਸ ਕੋਲ ਇਹ ਕੱਟਿਆ ਹੋਇਆ ਪੱਤਾ ਜਾਣਾ ਸੀ, ਉਸੇ ਨੇ ਮੀਟੀ ਦੇਣੀ ਸੀ। ਘੁੱਗੀ ਨੇ ਸਭ ਤੋਂ ਪਹਿਲਾਂ ਪੱਤਾ ਖਿੱਚਿਆ ਤੇ ਕੱਟਿਆ ਹੋਇਆ ਪੱਤਾ
51/ਅੱਖਰਾਂ ਦੀ ਸੱਥ