ਘੁੱਗੀ ਕੋਲ ਚਲਾ ਗਿਆ। ਕਾਂ ਚਲਾਕ ਸੀ। ਕਾਂ ਨੇ ਕੱਟਿਆ ਹੋਇਆ ਪੱਤਾ ਸੰਵਾਰ ਕੇ ਪੈਰ ਹੇਠ ਨਹੀਂ ਦੱਬਿਆ ਸੀ।
ਫਿਰ ਪੰਛੀਆਂ ਦੀ ਲੁਕਣਮੀਟੀ ਸ਼ੁਰੂ ਹੋ ਗਈ। ਚਿੜੀ ਫਟਾਫਟ ਉਸੇ ਟਾਹਲੀ ਦੀ ਇਕ ਖੋੜ੍ਹ ਵਿਚ ਲੁਕ ਗਈ, ਜਿਸ ਉੱਪਰ ਉਸਦਾ ਆਲ੍ਹਣਾ ਸੀ। ਤੋਤਾ ਇਕ ਸ਼ਹਿਤੂਤ ਦੇ ਸੰਘਣੇ ਪੱਤਿਆਂ ਵਿਚ ਲੁਕ ਗਿਆ।
ਕਾਂ ਬੇਹਦ ਚਲਾਕ ਸੀ। ਉਹ ਖੇਡ ਮੈਦਾਨ ਵਿਚ ਕਿਧਰੇ ਲੁਕਣ-ਛਿਪਣ ਦੀ ਥਾਂ ਪਿੰਡ ਵਿਚ ਚਲਾ ਗਿਆ।
"ਮੈਂ ਕਿਸੇ ਘਰ ਵਿਚ ਜਾਕੇ ਲੁਕਦਾ ਹਾਂ। ਘਰ ਵਿੱਚੋਂ ਕੁਝ ਖਾ-ਪੀ ਵੀ ਲਵਾਂਗਾ ਤੇ ਮੈਨੂੰ ਕੋਈ ਲੱਭ ਵੀ ਨਹੀਂ ਸਕੇਗਾ।" ਕਾਂ ਨੇ ਸੋਚਿਆ ਸੀ।
"ਲੁਕ-ਛਿਪ ਜਾਣਾ, ਮਕਈ ਦਾ ਦਾਣਾ। ਮੇਰੇ ਘੋੜੇ ਲਈ ਵੀ ਲਿਆਉਣਾ।" ਥੋੜਾ ਚਿਰ ਰੁੱਕ ਕੇ ਘੁੱਗੀ ਇਹ ਆਖਦੇ ਹੋਏ ਕਾਂ, ਚਿੜੀ ਤੇ ਤੋਤੇ ਨੂੰ ਲੱਭਣ ਤੁਰ ਪਈ।
ਘੁੱਗੀ ਨੇ ਚਿੜੀ ਅਤੇ ਤੋਤੇ ਨੂੰ ਤਾਂ ਝੱਟ ਵਿਚ ਹੀ ਲੱਭ ਲਿਆ। ਪਰ ਉਸਨੂੰ, ਕਾਂ ਨਾ ਲੱਭਾ। ਘੁੱਗੀ, ਕਾਂ ਨੂੰ ਲੱਭ ਲੱਭ ਹਾਰ ਗਈ। ਘੁੱਗੀ ਨਾਲ ਚਿੜੀ ਅਤੇ ਤੋਤਾ ਵੀ ਕਾਂ ਨੂੰ ਲੱਭਣ ਲੱਗੇ। ਪਰ ਉਨ੍ਹਾਂ ਨੂੰ ਕਾਂ ਕਿਧਰੇ ਨਾ ਦਿਸਿਆ।
"ਕਾਂ ਭਰਾਵਾ! ਤੂੰ ਜਿੱਤਿਆ। ਮੈਂ ਹਾਰ ਗਈ।" ਘੁੱਗੀ ਨੇ ਇਕ ਟਾਹਲੀ ਦੀ ਸਿਖਰਲੀ ਟਹਿਣੀ 'ਤੇ ਬਹਿ ਕੇ ਹੋਕਰਾ ਮਾਰਿਆ। ਕਾਂ ਵੱਲੋਂ ਇਸ ਵੇਲੇ ਵੀ ਕੋਈ ਜਵਾਬ ਨਾ ਆਇਆ। ਘੁੱਗੀ ਸਮਝ ਗਈ ਕਿ ਕਾਂ ਖੇਡ ਮੈਦਾਨ ਵਿਚ ਕਿਧਰੇ ਨਹੀਂ ਲੁਕਿਆ-ਛਿਪਿਆ। ਉਹ ਪਿੰਡ ਵਿਚ ਚਲਾ ਗਿਆ ਹੈ।
ਘੁੱਗੀ ਨੇ ਵੀ ਕਾਂ ਨੂੰ ਲੱਭਣ ਲਈ ਪਿੰਡ ਵੱਲ ਉਡਾਰੀ ਭਰ ਲਈ। ਉਹ ਅਜੇ ਥੋੜੀ ਦੂਰ ਹੀ ਗਈ ਸੀ। ਘੁੱਗੀ ਦੇ ਕੰਨੀਂ ਕਾਂ ਦੇ ਰੋਣ ਦੀ ਅਵਾਜ਼ ਪਈ। ਇਕ ਘਰ ਵਿੱਚੋਂ ਕਾਂ ਦੇ ਰੋਣ ਦੀ ਅਵਾਜ਼ ਆ ਰਹੀ ਸੀ। ਘੁੱਗੀ ਫਟਾਫਟ ਕਾਂ ਕੋਲ ਪਹੁੰਚ ਗਈ।
ਕਾਂ ਘਰ ਵਿਚ ਚੁਲ੍ਹੇ ਸਾਹਮਣੇ ਲੰਮਾ ਪਿਆ ਸੀ। ਉਹ ਦਰਦ ਨਾਲ ਚੀਕ ਰਿਹਾ ਸੀ। ਕਾਂ ਨੂੰ ਵੇਖਕੇ ਘੁੱਗੀ ਸਮਝ ਗਈ ਕਿ ਕਾਂ ਚੁਲ੍ਹੇ ਵਿਚ ਲੁਕਿਆ ਸੀ। ਚੁਲ੍ਹੇ ਵਿਚਲੀ ਭੁੱਬਲ ਨਾਲ ਕਾਂ ਦੇ ਖੰਭ ਤੇ ਪੈਰ ਝੁਲਸ ਗਏ ਹਨ।
ਚੁਲ੍ਹੇ ਉੱਪਰ ਪਤੀਲਾ ਵੀ ਸੀ। ਪਤੀਲੇ ਵੱਲ ਨਿਗ੍ਹਾ ਮਾਰ ਕੇ ਘੁੱਗੀ ਇਹ ਵੀ ਸਮਝ ਗਈ ਕਿ ਕਾਂ ਦੀ ਜੀਭ ਵੀ ਸੜ ਗਈ ਹੈ। ਪਤੀਲੇ ਦਾ ਢੱਕਣ ਲੱਥਾ ਹੋਇਆ ਸੀ।
"ਲਾਲਚੀ ਕਾਂ ਨੇ ਲੁਕਣ ਤੋਂ ਪਹਿਲਾਂ ਪਤੀਲੇ ਵਿੱਚੋਂ ਗਰਮ ਗਰਮ ਚੌਲਾਂ ਦਾ ਰੁਗ ਵੀ ਜ਼ਰੂਰ ਭਰਿਆ ਹੋਵੇਗਾ।" ਘੁੱਗੀ ਨੂੰ ਖਿਆਲ ਆਇਆ। ਉਸਨੇ ਉਸੇ ਵੇਲੇ ਚਿੜੀ ਅਤੇ ਤੋਤੇ ਨੂੰ ਸੱਦ ਲਿਆਂਦਾ। ਘੁੱਗੀ, ਚਿੜੀ ਅਤੇ ਤੋਤੇ ਨੂੰ ਕਾਂ ਕੋਲ ਛੱਡ ਕੇ ਆਪ ਡਾਕਟਰ ਬਿਜੜੇ ਨੂੰ ਲੈਣ ਚਲੀ ਗਈ।
ਡਾਕਟਰ ਬਿਜੜਾ ਬੇਹਦ ਸਿਆਣਾ ਸੀ। ਡਾਕਟਰ ਬਿਜੜੇ ਨੇ ਉਸੇ ਵੇਲੇ ਕਾਂ ਦੇ ਸੜੇ ਖੰਭਾਂ ਅਤੇ ਪੈਰਾਂ ਦਾ ਇਲਾਜ ਸ਼ੁਰੂ ਕਰ ਦਿੱਤਾ।
52/ਅੱਖਰਾਂ ਦੀ ਸੱਥ