ਪੰਨਾ:ਅੱਖਰਾਂ ਦੀ ਸੱਥ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਤੋਤਾ ਆਪਣੇ ਆਪ ਨੂੰ ਦੋਸ਼ੀ ਸਮਝ ਰਿਹਾ ਸੀ।

"ਮੈਂ ਇਨ੍ਹਾਂ ਨੂੰ ਖੇਡਣ ਵਾਸਤੇ ਨਾ ਕਹਿੰਦਾ ਤਾਂ ਇਹ ਹਾਦਸਾ ਨਹੀਂ ਵਾਪਰਨਾ ਸੀ।" ਤੋਤਾ ਆਖ ਰਿਹਾ ਸੀ।

"ਤੋਤੇ ਭਰਾ! ਦੋਸ਼ੀ ਤੂੰ ਨਹੀਂ ਕਾਂ ਹੈ। ਖੇਡਣਾ ਕੋਈ ਮਾੜੀ ਗੱਲ ਨਹੀਂ ਹੈ। ਖੇਡਣ ਨਾਲ ਆਪਸੀ ਪ੍ਰੇਮ ਵਧਦਾ ਤੇ ਸਰੀਰ ਨਰੋਆ ਰਹਿੰਦਾ ਹੈ।" ਚਿੜੀ ਨੇ ਆਖਿਆ।

"ਕਾਂ ਨੂੰ ਖੇਡ ਜਾਬਤੇ ਵਿਚ ਰਹਿ ਕੇ ਖੇਡਣਾ ਚਾਹੀਦਾ ਸੀ। ਉਸਨੂੰ ਖੇਡ ਮੈਦਾਨ ਵਿਚ ਹੀ ਰਹਿਣਾ ਚਾਹੀਦਾ ਸੀ। ਲੁਕਣ ਲਈ ਪਿੰਡ ਵਿਚ ਨਹੀਂ ਜਾਣਾ ਚਾਹੀਦਾ ਸੀ।"

ਕਾਂ ਹੌਲ਼ੀ ਹੌਲ਼ੀ ਰਾਜੀ ਹੋ ਰਿਹਾ ਸੀ। ਉਸਦੇ ਜ਼ਖ਼ਮਾਂ ’ਤੇ ਅੰਗੂਰ ਆਉਣ ਲੱਗ ਪਿਆ ਸੀ। ਹੁਣ ਕਾਂ ਨੇ ਅੱਗੇ ਤੋਂ ਚਲਾਕੀ ਨਾ ਕਰਨ ਤੇ ਅੱਗੇ ਤੋਂ ਜਾਬਤੇ ਵਿਚ ਰਹਿ ਕੇ ਖੇਡਣ ਦਾ ਫੈਸਲਾ ਕਰ ਲਿਆ ਸੀ।

53/ਅੱਖਰਾਂ ਦੀ ਸੱਥ